Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

2/18/2019 8:55:47 PM

ਜਲੰਧਰ (ਵੈੱਬ ਡੈਸਕ) : ਪਾਲੀਵੁੱਡ ਐਕਟਰ ਯੁਵਰਾਜ ਹੰਸ ਦੇ ਵਟਣਾ ਲੱਗ ਚੁੱਕਿਆ ਹੈ ਅਤੇ 17 ਫਰਵਰੀ ਤੋਂ ਤਿੰਨ ਦਿਨ ਬਾਅਦ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਟਣੇ ਦੀ ਰਸਮ ਦਾ ਵੀਡੀਓ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਫੈਡਰੇਸ਼ਨ ਆਫ ਵੇਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਐਤਵਾਰ ਨੂੰ ਮੁੰਬਈ ਫਿਲਮ ਸਿਟੀ 'ਚ ਜ਼ੋਰਦਾਰ ਵਿਰੋਧ ਪ੍ਰਦਸ਼ਨ ਕੀਤਾ। ਮੁੰਬਈ ਦੇ ਫਿਲਮਸਿਟੀ 'ਚ ਪਾਕਿਸਤਾਨ ਖਿਲਾਫ ਖੂਬ ਨਾਰੇਬਾਜ਼ੀ ਹੋਈ। ਫੈਡਰੇਸ਼ਨ ਨੇ ਇਸ ਦੌਰਾਨ ਕਾਂਗਰਸ ਨੇਤਾ ਤੇ ਕਪਿਲ ਸ਼ਰਮਾ ਸ਼ੋਅ 'ਚ ਬਤੌਰ ਜੱਜ ਨਜ਼ਰ ਆਉਣ ਵਾਲੇ ਨਵਜੋਤ ਸਿੰਘ ਸਿੱਧੂ ਖਿਲਾਫ ਨਾਰੇ ਲਾਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬੁਲੇਟਿਨ 'ਚ ਅਸੀਂ ਤੁਹਾਨੂੰ ਐਂਟਰਟੇਨਮੈਂਟ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਯੁਵਰਾਜ ਹੰਸ ਨੂੰ ਲੱਗਾ ਸ਼ਗਨਾਂ ਦਾ 'ਵਟਣਾ', ਦੇਖੋ ਵੀਡੀਓ

ਯੁਵਰਾਜ ਹੰਸ ਦੇ ਵਟਣਾ ਲੱਗ ਚੁੱਕਿਆ ਹੈ ਅਤੇ 17 ਫਰਵਰੀ ਤੋਂ ਤਿੰਨ ਦਿਨ ਬਾਅਦ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਟਣੇ ਦੀ ਰਸਮ ਦਾ ਵੀਡੀਓ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।

ਮੁੰਬਈ ਫਿਲਮਸਿਟੀ 'ਚ ਸਿੱਧੂ ਦਾ ਸਖਤ ਵਿਰੋਧ, ਫੈਡਰੇਸ਼ਨ ਨੇ ਕੀਤਾ ਬਾਈਕਾਟ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਫੈਡਰੇਸ਼ਨ ਆਫ ਵੇਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਐਤਵਾਰ ਨੂੰ ਮੁੰਬਈ ਫਿਲਮ ਸਿਟੀ 'ਚ ਜ਼ੋਰਦਾਰ ਵਿਰੋਧ ਪ੍ਰਦਸ਼ਨ ਕੀਤਾ। ਮੁੰਬਈ ਦੇ ਫਿਲਮਸਿਟੀ 'ਚ ਪਾਕਿਸਤਾਨ ਖਿਲਾਫ ਖੂਬ ਨਾਰੇਬਾਜ਼ੀ ਹੋਈ। ਫੈਡਰੇਸ਼ਨ ਨੇ ਇਸ ਦੌਰਾਨ ਕਾਂਗਰਸ ਨੇਤਾ ਤੇ ਕਪਿਲ ਸ਼ਰਮਾ ਸ਼ੋਅ 'ਚ ਬਤੌਰ ਜੱਜ ਨਜ਼ਰ ਆਉਣ ਵਾਲੇ ਨਵਜੋਤ ਸਿੰਘ ਸਿੱਧੂ ਖਿਲਾਫ ਨਾਰੇ ਲਾਏ।

ਖੂਬਸੂਰਤ ਪੋਜ਼ ਦੇ ਕੇ ਸੁਰਵੀਨ ਚਾਵਨਾ ਨੇ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ

ਹਾਲ ਹੀ 'ਚ ਸੁਰਵੀਨ ਨੇ ਆਪਣੇ ਬੇਬੀ ਬੰਪ ਨਾਲ ਕੁਝ ਫੋਟੋਸ਼ੂਟ ਕਰਵਾਏ ਹਨ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਸਿੱਧੂ ਦੀ ਜਗ੍ਹਾ ਅਰਚਨਾ ਨੂੰ ਦੇਖ ਹੈਰਾਨ ਹੋਏ ਕਪਿਲ, ਪੁੱਛ ਬੈਠੇ ਅਜਿਹੇ ਸਵਾਲ (ਵੀਡੀਓ)  

ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹੁਣ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਸ਼ੋਅ 'ਚ ਅਰਚਨਾ ਪੂਰਨ ਸਿੰਘ ਨਜ਼ਰ ਆਵੇਗੀ। ਸੋਨੀ. ਟੀ. ਵੀ. ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਕਪਿਲ ਸ਼ਰਮਾ ਸ਼ੋਅ ਦੀ ਨਵੀਂ ਜੱਜ ਅਰਚਨਾ ਪੂਰਨ ਸਿੰਘ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ।

ਨੇਹਾ ਕੱਕੜ ਨੂੰ ਮੁੜ ਆਈ ਪ੍ਰੇਮੀ ਦੀ ਯਾਦ, ਰਿਐਲਿਟੀ ਸ਼ੋਅ ਦੌਰਾਨ ਨਿਕਲੇ 'ਹੰਝੂ'  

ਹਾਲ ਹੀ 'ਚ ਬਾਲੀਵੁੱਡ ਸਿੰਗਰ ਨੇਹਾ ਕੱਕੜ ਨੇ ਵੈਲੇਨਟਾਈਨ ਡੇਅ ਮਨਾਇਆ। ਉਨ੍ਹਾਂ ਦਾ ਇਹ ਵੈਲੇਨਟਾਈਨ ਡੇਅ ਇਸ ਲਈ ਖਾਸ ਸੀ ਕਿ‍ਉਂਕਿ ਉਨ੍ਹਾਂ ਦੇ ਇਕ ਫੈਨ ਨੇ ਉਨ੍ਹਾਂ ਨੂੰ ਵੈਲੇਨਟਾਈਨ ਡੇਅ 'ਤੇ ਬਹੁਤ ਹੀ ਵਧੀਆ ਤਰੀਕੇ ਨਾਲ ਗੋਡਿਆ ਭਾਰ ਬੈਠ ਕੇ ਬੁੱਕੇ ਅਤੇ ਕਾਰਡ ਦਿੱਤਾ। ਜਿਸ ਨੂੰ ਦੇਖ ਕੇ ਨੇਹਾ ਸ਼ਰਮ ਨਾਲ ਲਾਲ ਹੋ ਗਈ ਪਰ ਬ੍ਰੇਕਅੱਪ ਤੋਂ ਬਾਅਦ ਵੀ ਨੇਹਾ ਆਪਣੇ ਪੁਰਾਣੇ ਪਿ‍ਆਰ ਨੂੰ ਭੁੱਲ ਨਹੀਂ ਪਾ ਰਹੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News