ਧੀ ਦੇ ਜਨਮ ਤੋਂ ਬਾਅਦ ਇਸ ਗੰਭੀਰ ਬੀਮਾਰੀ ਦੀ ਸ਼ਿਕਾਰ ਹੋ ਗਈ ਸੀ ਈਸ਼ਾ ਦਿਓਲ, ਖੁਦ ਕੀਤਾ ਖੁਲਾਸਾ

3/5/2020 12:27:18 PM

ਮੁੰਬਈ(ਬਿਊਰੋ)- ਡਰੀਮਗਰਲ ਹੇਮਾ ਮਾਲਿਨੀ ਦੀ ਸੁਪਰ ਹੌਟ ਧੀ ਈਸ਼ਾ ਦਿਓਲ ਇਨ੍ਹੀਂ ਦਿਨੀਂ ਫਿਲਮ ਇੰਡਸਟਰੀ ਤੋਂ ਕਾਫੀ ਦੂਰ ਹੈ ਪਰ ਉਹ ਇਨ੍ਹੀਂ ਦਿਨੀਂ ਉਹ ਆਪਣੀ ਮਦਰਹੂਡ ਨੂੰ ਇੰਜੁਆਏ ਕਰ ਰਹੀ ਹੈ। ਦੱਸ ਦੇਈਏ ਕਿ ਈਸ਼ਾ ਦਿਓਲ ਨੇ ਬੀਤੀ 10 ਜੂਨ ਨੂੰ ਆਪਣੀ ਦੂਜੀ ਧੀ ਨੂੰ ਜਨਮ ਦਿੱਤਾ ਸੀ। ਫਿਲਮਾਂ ਤੋਂ ਬਾਅਦ ਈਸ਼ਾ ਅੱਜਕਲ ਕਿਤਾਬਾਂ ਲਿਖਦੀ ਹੈ। ਇਕ ਅਦਾਕਾਰਾ ਹੋਣ ਦੇ ਨਾਲ- ਨਾਲ ਹੁਣ ਇਕ ਰਾਈਟਰ ਅਤੇ ਆਥਰ ਹੈ। ਹਾਲ ’ਚ ਈਸ਼ਾ ਦੀ ਇਕ ਕਿਤਾਬ ‘ਅੱਮਾ ਮੀਆ’ ਦੇ ਨਾਮ ਲਾਂਚ ਹੋਈ ਸੀ। ਪਹਿਲੀ ਧੀ ਰਾਧਿਆ ਤੋਂ ਬਾਅਦ ਜਦੋਂ ਈਸ਼ਾ ਨੇ ਆਪਣੀ ਦੂਜੀ ਧੀ ਨੂੰ ਜਨਮ ਦਿੱਤਾ ਤਾਂ ਉਹ ਇਕ ਅਜਿਹੀ ਬੀਮਾਰੀ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਉਹ ਸਾਰਿਆਂ ਸਾਹਮਣੇ  ਅਚਾਨਕ ਰੌਣ ਲੱਗਦੀ ਸੀ। ਇਸ ਬਾਰੇ ’ਚ ਈਸ਼ਾ ਨੇ ਹਾਲ ’ਚ ਇਕ ਚੈਟ ਸ਼ੋਅ ’ਚ ਖੁਲਾਸਾ ਕੀਤਾ ਹੈ।

 
 
 
 
 
 
 
 
 
 
 
 
 
 

MIU baby ♥️ #mirayatakhtani with her Dadaa #fatheranddaughter 🧿

A post shared by Esha Deol (@imeshadeol) on Nov 27, 2019 at 12:19am PST


ਤੁਹਾਨੂੰ ਦੱਸ ਦੇਈਏ ਕਿ ਈਸ਼ਾ ਦਿਓਲ ਜਿਸ ਬੀਮਾਰੀ ਦੀ ਸ਼ਿਕਾਰ ਹੋਈ ਸੀ ਉਹ ਹਾਰਮੋਂਸ ’ਚ ਉਤਾਅ- ਚੜਾਅ ਕਾਰਨ ਹੁੰਦੀ ਹੈ। ਲੋਕ ਇਸ ਨੂੰ ਪੋਸਟਪਾਰਟਮ ਡਿਪ੍ਰੈਸ਼ਨ ਕਹਿੰਦੇ ਹਨ। ਇਸ ਬੀਮਾਰੀ ’ਚ ਇਨਸਾਨ ਦਾ ਮੂਡ ਵਾਰ-ਵਾਰ ਚੇਂਜ ਹੋਣ ਲੱਗਦਾ ਹੈ। ਈਸ਼ਾ ਇਸ ਬੀਮਾਰੀ ਦਾ ਸ਼ਿਕਾਰ ਹੋ ਗਈ ਸੀ, ਇਸ ਬਾਰੇ ’ਚ ਈਸ਼ਾ ਨੂੰ ਵੀ ਨਹੀਂ ਪਤਾ ਸੀ ਪਰ ਈਸ਼ਾ ਮੁਤਾਬਕ ਇਕ ਦਿਨ ਉਨ੍ਹਾਂ ਦੀ ਮਾਂ ਹੇਮਾ ਮਾਲਿਨੀ ਇਸ ਚੀਜ਼ ਨੂੰ ਨੋਟਿਸ ਕੀਤਾ ਅਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਈਸ਼ਾ ਨੂੰ ਬਲੱਡ ਟੈਸਟ ਦਾ ਸੁਝਾਅ ਦਿੱਤਾ। ਈਸ਼ਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਸਲਾਹ ਮੰਨੀ ਅਤੇ ਉਹ ਇਕ ਮਹੀਨੇ ’ਚ ਠੀਕ ਹੋ ਗਈ। ਈਸ਼ਾ ਮੁਤਾਬਕ ਉਨ੍ਹਾਂ ਦੀ ਇਹ ਹਾਲਤ ਉਨ੍ਹਾਂ ਦੀ ਦੂਜੀ ਧੀ ਦੇ ਜਨਮ ਤੋਂ ਬਾਅਦ ਅਜਿਹੀ ਹੋਈ। ਹਾਲਾਂਕਿ ਮਾਂ ਹੇਮਾ ਉਨ੍ਹਾਂ ਦੀ ਪਰੇਸ਼ਾਨੀ ਨੂੰ ਕੁਝ ਮਿੰਟ ’ਚ ਸਮਝ ਗਈ।

ਇਹ ਵੀ ਪੜ੍ਹੋ: ਸ਼੍ਰੀਦੇਵੀ ਦੀ ਯਾਦ ’ਚ ਬੋਨੀ ਕਪੂਰ ਨੇ ਚੇਂਨਈ ਜਾ ਕੇ ਕਰਵਾਈ ਪੂਜਾ, ਦੇਖੋ ਤਸਵੀਰਾਂਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News