''ਕੋਰੋਨਾ ਵਾਇਰਸ'' ਨੂੰ ਹਰਾਉਣ ਲਈ ਧਰਮਿੰਦਰ ਨੇ ਦਿੱਤਾ ਖਾਸ ਸੰਦੇਸ਼ (ਵੀਡੀਓ)
4/15/2020 9:26:45 AM

ਜਲੰਧਰ (ਵੈੱਬ ਡੈਸਕ) - ਦੁਨੀਆ ਭਰ ਵਿਚ 'ਕੋਰੋਨਾ ਵਾਇਰਸ' ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਰਕੇ ਹਰ ਸੂਬੇ ਦੀ ਸਰਕਾਰ 'ਲੌਕ ਡਾਊਨ' ਨਾਲ 'ਕੋਰੋਨਾ' ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਹਰ ਕੋਈ ਆਪਣੇ ਘਰ ਵਿਚ ਕੈਦ ਹੋਣ ਨੂੰ ਮਜ਼ਬੂਰ ਹੈ। ਅਜਿਹੇ ਵਿਚ ਜ਼ਿਆਦਾਤਰ ਸਿਤਾਰੇ ਆਪਣਾ ਵਿਹਲਾ ਸਮਾਂ ਸੋਸ਼ਲ ਮੀਡੀਆ 'ਤੇ ਹੀ ਬਤੀਤ ਕਰ ਰਹੇ ਹਨ ਅਤੇ ਆਪਣੀਆਂ ਵੀਡੀਓਜ਼ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ''ਕੋਰੋਨਾ ਵਾਇਰਸ ਕਿਸੇ ਔਟੋਮਿਕ ਜੰਗ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਇਸ ਮੁਸ਼ਕਿਲ ਜੰਗ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਦੱਸੇ ਹੋਏ ਨਿਯਮਾਂ ਦੇ ਨਾਲ ਇਸ ਵਾਇਰਸ ਨੂੰ ਮਾਰ ਭਜਾਉਣਾ ਹੈ ਤਾਂ ਜੋ ਅਸੀਂ ਚੰਗੀ ਜ਼ਿੰਦਗੀ ਜੀਅ ਸਕੀਏ।''
ਦੱਸ ਦੇਈਏ ਕਿ ਧਰਮਿੰਦਰ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਧਰਮਿੰਦਰ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ऐक नेक इंसान होकर जिंदगी को जीयो,
— Dharmendra Deol (@aapkadharam) April 11, 2020
मालिक अपनी हर नीमत से झोली भर देगा आपकी pic.twitter.com/sF33K2UHEp
ਦੱਸਣਯੋਗ ਹੈ ਕਿ 'ਲੌਕ ਡਾਊਨ' ਦੇ ਚਲਦਿਆਂ 83 ਸਾਲ ਧਰਮਿੰਦਰ ਆਪਣੇ ਫਾਰਮ ਹਾਊਸ ਵਿਚ ਸਮਾਂ ਬਿਤਾ ਰਹੇ ਹਨ। ਧਰਮਿੰਦਰ ਆਪਣੇ ਇਸੇ ਫਾਰਮ ਹਾਊਸ ਵਿਚ ਖੇਤੀ ਕਰਦੇ ਹਨ। ਇਥੇ ਉਨ੍ਹਾਂ ਨੇ ਕਈ ਸਬਜ਼ੀਆਂ, ਫੁੱਲ-ਬੂਟੇ ਲਗਾਏ ਹੋਏ ਹਨ ਅਤੇ ਕਈ ਜਾਨਵਰ ਵੀ ਪਾਲੇ ਹਨ। ਧਰਮਿੰਦਰ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਖੇਤੀ ਕਰਦੇ ਹੋਇਆਂ ਦੀਆਂ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ