ਬੋਲਡ ਤਸਵੀਰਾਂ ਨਾਲ ਈਸ਼ਾ ਗੁਪਤਾ ਫਿਰ ਢਾਹਿਆ ਕਹਿਰ
12/24/2018 4:58:11 PM
ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਨਾਲ ਫਿਲਮ 'ਜੰਨਤ 2' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਈਸ਼ਾ ਗੁਪਤਾ ਹਮੇਸ਼ਾ ਆਪਣੀ ਗਲੈਮਰਸ ਅਦਾਵਾਂ ਨਾਲ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਈਸ਼ਾ ਦੀ ਕੁਝ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਆਪਣੀਆਂ ਕਾਤਿਲ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ।
ਬੀਤੇ ਕੁਝ ਦਿਨਾਂ ਪਹਿਲਾਂ ਹੀ ਈਸ਼ਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਕਰਕੇ ਉਹ ਸੁਰਖੀਆਂ ਬਟੋਰ ਰਹੀ ਹੈ।
ਇਸ ਤੋਂ ਇਲਾਵਾ ਉਸ ਨੇ ਕਈ ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਹੌਟ ਨਜ਼ਰ ਆ ਰਹੀ ਹੈ।
ਈਸ਼ਾ ਗੁਪਤਾ ਨੂੰ ਅਜੇ ਦੇਵਗਨ ਦੀ ਫਿਲਮ 'ਬਾਦਸ਼ਾਹੋ' 'ਚ ਵੀ ਦੇਖਿਆ ਗਿਆ ਸੀ, ਜਿਸ 'ਚ ਉਹ ਰੈਟਰੋ ਲੁੱਕ 'ਚ ਨਜ਼ਰ ਆਈ ਸੀ।
ਫਿਲਮ ਤਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਪਰ ਈਸ਼ਾ ਦੀ ਲੁੱਕ ਨੇ ਫੈਨਜ਼ ਨੂੰ ਜ਼ਰੂਰ ਇੰਪ੍ਰੈਸ ਕੀਤਾ ਸੀ।
ਈਸ਼ਾ ਗੁਪਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ 'ਤੇ ਕੀਤੀ ਸੀ। ਹਾਲ ਹੀ 'ਚ ਉਹ ਫਿਲਮ 'ਪਲਟਨ' ਚ' ਵੀ ਨਜ਼ਰ ਆ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ