ਈਸ਼ਾ ਗੁਪਤਾ ਵਾਂਗ ਪੁੱਟਿਆ ਸਾਡਾ ਇਕ ਕਦਮ ਸਵਾਰੇਗਾ ਆਉਣ ਵਾਲੀਆਂ ਪੀੜ੍ਹੀਆਂ ਦਾ ਕੱਲ

7/23/2019 11:15:10 AM

ਮੁੰਬਈ (ਬਿਊਰੋ) — ਮੁੰਬਈ ਸ਼ਹਿਰ ਦੇ ਸਮੁੰਦਰ ਨੂੰ ਸਾਫ ਰੱਖਣ ਦੇ ਅਭਿਆਨ ਦਾ 100ਵਾਂ ਹਫਤਾ ਪੂਰਾ ਹੋਣ ਦਾ ਜਸ਼ਨ ਕਾਫੀ ਖਾਸ ਰਿਹਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਈਸ਼ਾ ਗੁਪਤਾ ਨੇ ਇਸ ਵਾਰ ਖੁਦ ਦਾਦਰ ਦੇ ਸਮੁੰਦਰੀ ਤੱਟ 'ਤੇ ਪਹੁੰਚ ਕੇ ਇਸ ਸਫਾਈ ਅਭਿਆਨ 'ਚ ਹਿੱਸਾ ਲਿਆ। 

PunjabKesari

ਚੰਗੇ ਕੱਲ ਲਈ ਅੱਜ ਨੂੰ ਸਾਫ-ਸੁਥਰਾ ਬਣਾਓ
ਈਸ਼ਾ ਗੁਪਤਾ ਮੁੰਬਈ ਦੇ ਵਾਤਾਵਰਣ ਤੇ ਜਲ ਸੰਭਾਲ ਅਭਿਆਨ ਨਾਲ ਕਾਫੀ ਸਮੇਂ ਤੋਂ ਜੁੜੀ ਹੋਈ ਹੈ। ਆਪਣੇ ਸੋਸ਼ਲ ਮੀਡੀਆ 'ਤੇ ਵੀ ਉਹ ਵਾਤਾਵਰਣ ਨਾਲ ਜੁੜੇ ਮਾਮਲਿਆਂ ਦੀ ਲਗਾਤਾਰ ਚਰਚਾ ਕਰਦੀ ਰਹਿੰਦੀ ਹੈ।

PunjabKesari

ਦਾਦਰ ਦੇ ਸਮੁੰਦਰੀ ਤੱਟ 'ਤੇ ਸੌਵੇਂ 'ਬੀਚ ਕਲੀਨ ਅਪ' ਅਭਿਆਨ 'ਤੇ ਪਹੁੰਚੀ ਈਸ਼ਾ ਨੇ ਕਿਹਾ, ''ਇਕ ਚੰਗੇ ਕੱਲ ਲਈ ਸਾਨੂੰ ਆਪਣਾ ਅੱਜ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ।''

PunjabKesari

ਆਪਣੀ ਜ਼ਿੰਮੇਦਾਰੀ ਨੂੰ ਸਮਝੋ
ਇਸ ਤੋਂ ਬਾਅਦ ਈਸ਼ਾ ਗੁਪਤਾ ਨੇ ਕਿਹਾ, ''ਇਹ ਮੰਨ ਲੈਣਾ ਕਿ ਸਿਰਫ ਧਰਤੀ 'ਤੇ ਹੀ ਜੀਵਨ ਹੈ, ਸਾਡੀ ਉਸ ਮਾਨਸਿਕਤਾ ਨੂੰ ਦਰਸਾਉਂਦੇ ਹਨ, ਜਿਸ 'ਤੇ ਅਸੀਂ ਅਕਸਰ ਹੀ ਸੰਕੋਚ ਕਰਦੇ ਹਾਂ। ਸਾਨੂੰ ਜੇਕਰ ਜੀਵਨ 'ਚ ਕੁਝ ਪਰੰਪਰਾ ਦੇ ਤੌਰ 'ਤੇ ਮਿਲਿਆ ਹੈ ਤਾਂ ਉਸ ਨੂੰ ਸਹੀ ਸਲਾਮਤ ਅੱਗੇ ਦੀਆਂ ਪੀੜ੍ਹੀਆਂ ਨੂੰ ਸੌਂਪਣ ਦੀ ਜ਼ਿੰਮੇਦਾਰੀ ਸਾਡੀ ਹੀ ਹੈ।''

PunjabKesari

ਸਵੈਸੇਵੀ ਸੰਗਠਨ ਕਾਫੀ ਸਾਲਾ ਤੋਂ ਕਰ ਰਿਹਾ ਇਹ ਕੰਮ
ਕਾਫੀ ਸਵੈਸੇਵੀ ਸੰਗਠਨ ਪਿਛਲੇ ਕੁਝ ਸਾਲਾਂ ਤੋਂ ਮੁੰਬਈ ਦੇ ਸਮੁੰਦਰੀ ਤੱਟਾਂ ਦੀ ਸਫਾਈ ਹਰ ਐਤਵਾਰ ਨੂੰ ਕਰਦੇ ਹਨ। ਇਨ੍ਹਾਂ ਕੋਸ਼ਿਸ਼ਾਂ ਨਾਲ ਹੁੱਣ ਤੱਕ ਕਰੀਬ 200 ਟਨ ਕੱਚਰਾ ਮੁੰਬਈ ਦੇ ਸਮੁੰਦਰੀ ਤੱਟਾਂ ਤੋਂ ਹਟਾਏ ਜਾ ਚੁੱਕੇ ਹਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News