ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਸੋਨੂੰ ਸੂਦ ਦਿੱਤਾ ਸਾਥ

6/8/2020 9:49:19 AM

ਜਲੰਧਰ (ਬਿਊਰੋ) — ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਅਦਾਕਾਰ ਸੋਨੂੰ ਸੂਦ 'ਤੇ ਨਿਸ਼ਾਨਾ ਸਾਧਣ ਤੋਂ ਬਾਅਦ ਅਭਿਨੇਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਆਦਿੱਤਿਆ ਨਾਲ ਮੁੱਖ ਮੰਤਰੀ ਦੇ ਘਰ-ਮਤੋਸ਼੍ਰੀ ਵਿਖੇ 40 ਮਿੰਟ ਦੀ ਬੈਠਕ ਕੀਤੀ। ਅਭਿਨੇਤਾ ਅਤੇ ਮੁੱਖ ਮੰਤਰੀ ਦਰਮਿਆਨ ਹੋਈ ਇਸ ਮੁਲਾਕਾਤ 'ਚ ਕਾਂਗਰਸ ਦੇ ਵਿਧਾਇਕ ਅਸਲਮ ਸ਼ਿਖ ਉਨ੍ਹਾਂ ਨਾਲ ਮੌਜੂਦ ਸਨ। ਬੈਠਕ 'ਚ ਜਦੋਂ ਸ਼ਿਵ ਸੈਨਾ ਨੂੰ ਪ੍ਰਵਾਸੀਆਂ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਸੋਨੂੰ ਸੂਦ ਨੇ ਕਿਹਾ, “ਕੋਈ ਗਲਤਫਹਿਮੀ ਨਹੀਂ ਹੋਈ। ਅਸੀਂ ਸਾਰੇ ਇਸ ਲਈ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।

ਸੋਨੂੰ ਸੂਦ ਨੇ ਮਹਾਰਾਸ਼ਟਰ ਦੇ ਸੀ. ਐੱਮ. ਉਧਵ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ। ਸਾਨੂੰ ਉਨ੍ਹਾਂ ਸਾਰਿਆਂ ਦਾ ਸਮਰਥਨ ਕਰਨਾ ਪਵੇਗਾ, ਜਿਹੜੇ ਦੁਖੀ ਹਨ ਅਤੇ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ। ਮੈਂ ਇਹ ਕੰਮ ਉਦੋਂ ਤਕ ਜਾਰੀ ਰੱਖਾਂਗਾ ਜਦੋਂ ਤੱਕ ਆਖਰੀ ਪ੍ਰਵਾਸੀ ਉਸ ਦੇ ਘਰ ਨਹੀਂ ਪਹੁੰਚਦਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਹਰ ਪਾਰਟੀ ਨੇ ਸਮਰਥਨ ਕੀਤਾ ਹੈ ਅਤੇ ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News