ਔਰਤਾਂ ਨੂੰ ਸਮਝਾਉਣ ਦੀ ਗੁੱਥੀ ਹੈ ''ਹਰ ਮਰਦ ਕਾ ਦਰਦ''

2/25/2017 9:29:48 AM

ਅੰਮ੍ਰਿਤਸਰ— ਲਾਈਫ. ਓ. ਕੇ. ਨੇ ਟੋਨੀ ਅਤੇ ਦਯਾ ਸਿੰਘ ਦੇ ਡੀਜੇਜ਼ ਕ੍ਰਿਏਟਿਵ ਯੂਨਿਟ ਦੇ ਸਹਿਯੋਗ ਨਾਲ 14 ਫਰਵਰੀ ਤੋਂ ਆਪਣਾ ਨਵਾਂ ਸ਼ੋਅ ''ਹਰ ਮਰਦ ਕਾ ਦਰਦ'' ਪੇਸ਼ ਕੀਤਾ ਹੈ। ਇਸ ਸ਼ੋਅ ਰਾਹੀਂ ਸਮਾਜ ਦੇ ਹਰ ਮਰਦ ਦੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅਖੀਰ ਔਰਤਾਂ ਚਾਹੁੰਦੀਆਂ ਕੀ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਨੋਦ ਖੰਨਾ (ਫੈਜ਼ਲ ਰਸ਼ਿਦ) ਆਪਣੀ ਪਤਨੀ ਸੋਨੂੰ (ਜੀਨਲ ਬੇਲਾਨੀ) ਨੂੰ ਸਮਝ ਪਾਉਂਦਾ ਹੈ ਕਿ ਨਹੀਂ। ਇਸ ਲੜੀਵਾਰ ਦੀ ਕਹਾਣੀ ਇਕ ਪੰਜਾਬੀ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਪਤੀ ਆਪਣੀ ਪਤਨੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਹਮੇਸ਼ਾ ਅਸਫਲ ਹੋ ਜਾਂਦਾ ਹੈ।
ਜ਼ਿਕਰਯੋਗ ਹੈ ਕਿ, ਸ਼ੋਅ ਬਾਰੇ ਗੱਲ ਕਰਦੇ ਹੋਏ ਜੀਨਲ ਬੇਲਾਨੀ ਨੇ ਕਿਹਾ ਕਿ ''ਹਰ ਮਰਦ ਕਾ ਦਰਦ'' ਬਹੁਤ ਹੀ ਦਿਲਚਸਪ ਸ਼ੋਅ ਹੈ ਅਤੇ ਮੈਂ ਇਸ ਨੂੰ ਲੈ ਕੇ ਬਹੁਤ ਹੀ ਰੋਮਾਂਚਿਤ ਹਾਂ। ਉਸ ਨੇ ਕਿਹਾ ਕਿ ਤੁਹਾਡੀ ਮਾਂ ਹੋਵੇ, ਭੈਣ ਹੋਵੇ, ਪਤਨੀ ਹੋਵੇ ਜਾਂ ਫਿਰ ਦੋਸਤ ਔਰਤਾਂ ਨੂੰ ਸਮਝਣ ਦੇ ਮੁੱਦੇ ''ਤੇ ਅਕਸਰ ਗੱਲਾਂ ਹੁੰਦੀਆਂ ਹੋਣਗੀਆਂ ਪਰ ਸਾਨੂੰ ਕਦੀ ਕੋਈ ਜਵਾਬ ਨਹੀਂ ਮਿਲਦਾ। ਇਸ ਸ਼ੋਅ ਦਾ ਪ੍ਰਸਾਰਣ ਲਾਈਫ ਓ ਕੇ ''ਤੇ 14 ਫਰਵਰੀ ਤੋਂ ਜਾਰੀ ਹੈ। ਇਸ ਸ਼ੋਅ ਦੇ ਬਿਹਤਰ ਕਲਾਕਾਰਾਂ ਵਿਚ ਅਨੀਤਾ ਕੰਵਲ ਅਤੇ ਵੈਸ਼ਾਲੀ ਠੱਕਰ ਵਰਗੇ ਦਿੱਗਜ਼ਾਂ ਤੋਂ ਇਲਾਵਾ ਟੈਲੀਵੀਜ਼ਨ ਦੇ ਲੋਕਪ੍ਰਿਯ ਸਿਤਾਰੇ ਨਿਤਿਨ ਵਖਾਰੀਆ, ਤੁਹੀਨਾ ਵੋਹਰਾ ਤੇ ਕਰਨ ਸਿੰਘ ਛਾਬੜਾ ਸ਼ਾਮਲ ਹਨ। ਇਸ ਸ਼ੋਅ ਦਾ ਨਿਰਦੇਸ਼ਨ ਅਦਾਕਾਰ ਪਰਮੀਤ ਸੇਠੀ ਕਰ ਰਹੇ ਹਨ। ਆਪਣੇ ਅੰਮ੍ਰਿਤਸਰ ਦੌਰੇ ਬਾਰੇ ਜੀਨਲ ਬੇਲਾਨੀ ਨੇ ਕਿਹਾ ਕਿ ਮੈਂ ਇਸ ਸ਼ਹਿਰ ''ਚ ਆ ਕੇ ਬਹੁਤ ਹੀ ਰੋਮਾਂਚਿਤ ਮਹਿਸੂਸ ਕਰ ਰਹੀ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News