''ਸੈਕਰੇਡ ਗੇਮਸ'' ਨਾਲ ਇਕ ਭਾਰਤੀ ਦੀ ਰਾਤਾਂ ਦੀ ਨੀਂਦ ਹੋਈ ਹਰਾਮ

8/21/2019 9:29:04 AM

ਸ਼ਾਰਜਾਹ (ਬਿਊਰੋ) — ਨੈੱਟਫਲਿਕਸ 'ਤੇ ਵੈੱਬ ਸੀਰੀਜ਼ 'ਸੈਕਰੇਡ ਗੇਮਸ' ਦੇ ਦੂਜੇ ਐਡੀਸ਼ਨ ਦੌਰਾਨ ਸ਼ਾਰਜਾਹ ਵਿਚ ਇਕ ਭਾਰਤੀ ਵਿਅਕਤੀ ਦਾ ਮੋਬਾਇਲ ਨੰਬਰ ਦਿਖਾਏ ਜਾਣ ਤੋਂ ਬਾਅਦ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ, ਕਿਉਂਕਿ ਉਸ ਦੇ ਫੋਨ ਦੀ ਘੰਟੀ ਦੁਨੀਆ ਭਰ ਤੋਂ ਆ ਰਹੀਆਂ ਗੈਰ-ਜ਼ਰੂਰੀ ਕਾਲਾਂ ਨਾਲ ਵੱਜਦੀ ਰਹਿੰਦੀ ਹੈ। ਇਕ ਸਥਾਨਕ ਤੇਲ ਕੰਪਨੀ ਵਿਚ ਕੰਮ ਕਰਨ ਵਾਲੇ ਕੇਰਲ ਨਿਵਾਸੀ ਕੁਨਹਾਬਦੁੱਲਾ (37) ਦਾ ਫੋਨ ਨੰਬਰ 15 ਅਗਸਤ ਨੂੰ ਦਿਖਾਏ ਗਏ ਨਵੇਂ ਐਡੀਸ਼ਨ ਦੇ ਪਹਿਲੇ ਐਪੀਸੋਡ ਵਿਚ ਕਾਲਪਨਿਕ ਗੈਂਗਸਟਰ ਸੁਲੇਮਾਨ ਈਸਾ ਦੇ ਨੰਬਰ ਦੇ ਰੂਪ ਵਿਚ ਫਲੈਸ਼ ਹੋ ਗਿਆ ਸੀ। ਕੁਨਹਾਬਦੁੱਲਾ ਨੇ ਗਲਫ ਨਿਉੂਜ਼ ਨੂੰ ਕਿਹਾ, ''ਭਾਰਤ, ਪਾਕਿਸਤਾਨ, ਨੇਪਾਲ, ਯੂ. ਏ. ਈ. ਅਤੇ ਦੁਨੀਆ ਭਰ ਤੋਂ ਪਿਛਲੇ ਦਿਨਾਂ ਤੋਂ ਲਗਾਤਾਰ ਮੈਨੂੰ ਫੋਨ ਕਾਲਸ ਆ ਰਹੀਆਂ ਹਨ। ਮੈਨੂੰ ਨਹੀ ਪਤਾ ਕਿ ਕੀ ਹੋ ਰਿਹਾ ਹੈ।'' ਕੁਨਹਾਬਦੁੱਲਾ ਨੇ ਕਦੇ ਵੀ ਨੈੱਟਫਲਿਕਸ 'ਤੇ ਵੈੱਬ ਸੀਰੀਜ਼ 'ਸੈਕਰੇਡ ਗੇਮਸ' ਦਾ ਨਾਂ ਨਹੀਂ ਸੁਣਿਆ ਹੈ। ਇਸ ਸੀਰੀਜ਼ ਵਿਚ ਸੈਫ ਅਲੀ ਖਾਨ ਤੇ ਨਵਾਜ਼ੂਦੀਨ ਸਿੱਦੀਕੀ ਤੇ ਸੁਰਵੀਨ ਚਾਵਲਾ ਨੇ ਮੁੱਖ ਭੂਮਿਕਾ ਨਿਭਾਈ ਹੈ।

ਦੱਸ ਦਈਏ ਕਿ ਨੈੱਟਫਲਿਕਸ ਨੇ ਗਲਫ ਨਿਉੂਜ਼ 'ਤੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ, ''ਕਿਸੇ ਵੀ ਅਸੁਵਿਧਾ ਲਈ ਸਾਨੂੰ ਖੇਦ ਹੈ। ਜਿਵੇਂ ਹੀ ਸਾਨੂੰ ਇਸ ਬਾਰੇ ਪਤਾ ਲੱਗਾ, ਅਸੀਂ ਸਮੱਸਿਆ ਦਾ ਹੱਲ ਕੀਤਾ ਅਤੇ ਉਹ ਫੋਨ ਨੰਬਰ ਹਟਾ ਦਿੱਤਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News