80 ਦੇ ਦਹਾਕੇ ਦੀ ਮਸ਼ਹੂਰ ਬਾਲ ਕਲਾਕਾਰ, ਸ਼ਾਨੋ ਸ਼ੌਕਤ ਨਾਲ ਜ਼ਿਊਂਦੀ ਹੈ ਜ਼ਿੰਦਗੀ

9/21/2019 9:23:45 AM

ਮੁੰਬਈ (ਬਿਊਰੋ) — 80 ਦੇ ਦਹਾਕੇ ਦੀਆਂ ਫਿਲਮਾਂ, ਜਿਨ੍ਹਾਂ ਲੋਕਾਂ ਨੇ ਦੇਖੀਆ ਹਨ ਉਨ੍ਹਾਂ ਨੂੰ ਬਾਲ ਕਲਾਕਾਰ ਦਾ ਰੋਲ ਕਰਨ ਵਾਲੀ ਬੇਬੀ ਗੁੱਡੂ ਵੀ ਯਾਦ ਹੋਵੇਗੀ। ਬੇਬੀ ਗੁੱਡੂ 80 ਦੇ ਦਹਾਕ ਦੀ ਸਭ ਤੋਂ ਮਸ਼ਹੂਰ ਚਾਈਲਡ ਆਰਟਿਸਟ ਸੀ। ਬੇਬੀ ਗੁੱਡੂ ਦਾ ਅਸਲ ਨਾਂ ਸ਼ਾਹਿੰਦਾ ਬੇਗ ਸੀ। ਫਿਲਮਾਂ 'ਚ ਉਨ੍ਹਾਂ ਦੀ ਐਂਟਰੀ ਉਨ੍ਹਾਂ ਦੇ ਪਿਤਾ ਕਰਕੇ ਹੋਈ ਕਿਉਂਕਿ ਉਹ ਮਸ਼ਹੂਰ ਫਿਲਮ ਮੇਕਰ ਐੱਮ ਐੱਮ ਬੇਗ ਦੀ ਬੇਟੀ ਸੀ। ਬੇਬੀ ਨੇ 'ਔਲਾਦ', 'ਸਮੁੰਦਰ', 'ਪਰਿਵਾਰ', 'ਘਰ-ਘਰ ਕੀ ਕਹਾਣੀ', 'ਮੁਲਜ਼ਮ', 'ਨਗੀਨਾ' ਸਮੇਤ 32 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਸੀ। 3 ਸਾਲਾਂ ਦੀ ਉਮਰ 'ਚ ਬੇਬੀ ਨੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਦਾਕਾਰਾ ਕਿਰਨ ਜੁਨੇਜਾ ਬੇਬੀ ਨੂੰ ਬਾਲੀਵੁੱਡ 'ਚ ਲੈ ਕੇ ਆਈ ਸੀ। ਦੇਖਦੇ ਹੀ ਦੇਖਦੇ ਬੇਬੀ ਗੁੱਡੂ ਮਸ਼ਹੂਰ ਹੋ ਗਈ।


80 ਦੇ ਦਹਾਕੇ 'ਚ ਉਹ ਹਰ ਦੂਜੀ ਫਿਲਮ 'ਚ ਦਿਖਾਈ ਦੇਣ ਲੱਗੀ ਸੀ। ਬੇਬੀ ਨੇ ਉਸ ਦੌਰ ਦੇ ਹਰ ਹਿੱਟ ਅਦਾਕਾਰ ਨਾਲ ਕੰਮ ਕੀਤਾ ਸੀ। ਸਾਲ 1984 'ਚ ਬੇਬੀ ਦੀ ਪਹਿਲੀ ਫਿਲਮ 'ਪਾਪ ਔਰ ਪੁੰਨ' ਆਈ ਸੀ। ਇਸ ਫਿਲਮ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਬੇਬੀ ਗੁੱਡੂ ਨੇ ਕਈ ਕਮਰਸ਼ੀਅਲ ਵੀ ਕੀਤੇ।


ਬੇਬੀ ਗੁੱਡੂ ਨੂੰ ਹਰ ਅਦਾਕਾਰ ਬਹੁਤ ਪਿਆਰ ਕਰਦਾ ਸੀ। ਰਾਜੇਸ਼ ਖੰਨਾ ਨੇ ਗੁੱਡੂ ਨੂੰ ਲੈ ਕੇ ਟੈਲੀ ਫਿਲਮ ਤੱਕ ਬਣਾ ਦਿੱਤੀ ਸੀ। ਇਕ ਬਾਲ ਕਲਾਕਾਰ ਦੇ ਰੂਪ 'ਚ ਉਨ੍ਹਾਂ ਦੀ ਆਖਰੀ ਫਿਲਮ 'ਘਰ ਪਰਿਵਾਰ' ਸੀ। ਇਹ ਫਿਲਮ ਸਾਲ 1990 'ਚ ਆਈ ਸੀ। 11 ਸਾਲ ਦੀ ਉਮਰ 'ਚ ਬੇਬੀ ਗੁੱਡੂ ਨੇ ਫਿਲਮਾਂ 'ਚ ਕੰਮ ਕਰਨਾ ਛੱਡ ਦਿੱਤਾ ਸੀ ਕਿਉਂਕਿ ਉਹ ਆਪਣੀ ਪੜ੍ਹਾਈ ਲਿਖਾਈ ਵੱਲ ਧਿਆਨ ਦੇਣ ਲੱਗ ਗਈ ਸੀ।

Image result for baby guddu
ਬੇਬੀ ਗੁੱਡੂ ਹੁਣ ਦੁਬਈ 'ਚ ਰਹਿੰਦੀ ਹੈ। ਉਹ ਅਮੀਰਾਤ ਏਅਰਲਾਈਨ ਨਾਲ ਕੰਮ ਕਰਦੀ ਹੈ। ਬੇਬੀ ਗੁੱਡੂ ਦਾ ਹੁਣ ਵਿਆਹ ਹੋ ਚੁੱਕਿਆ ਹੈ ਪਰ ਬਾਲੀਵੁੱਡ ਉਸ ਨੂੰ ਅੱਜ ਵੀ ਯਾਦ ਕਰਦਾ ਹੈ ਕਿਉਂਕਿ ਉਸ ਦੀਆਂ ਫਿਲਮਾਂ ਯਾਦਗਾਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News