ਜੈਜ਼ੀ ਬੀ ਨੇ ਆਪਣੇ ਅਲੋਚਕਾਂ ਨੂੰ ਇੰਝ ਦਿੱਤਾ ਕਰਾਰਾ ਜਵਾਬ (ਵੀਡੀਓ )
9/19/2019 3:57:27 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜੈਜ਼ੀ ਬੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਲਾਈਵ ਪਰਫਾਰਮੈਂਸ ਤੋਂ ਪਹਿਲਾਂ ਜੈਜ਼ੀ ਬੀ ਆਪਣੇ ਉਸ ਅਲੋਚਕ ਨੂੰ ਜਵਾਬ ਦੇ ਰਹੇ ਹਨ। ਦਰਅਸਲ, ਜੈਜ਼ੀ ਬੀ ਇਸ ਵੀਡੀਓ 'ਚ ਆਖ ਰਹੇ ਹਨ ''ਕਿਸੇ ਅਲੋਚਕ ਨੇ ਕਿਹਾ ਸੀ ਕਿ ਜੈਜ਼ੀ ਬੀ ਦੇ ਜਿਹੜੇ ਬੂਟ ਆ ਨਾਂ ਉਹ ਸਿਰਫ 35 ਡਾਲਰ ਦੇ ਹਨ। ਜੈਜ਼ੀ ਬੀ ਨੇ ਕਿਹਾ ਕਿ ਉਹ ਬੂਟ ਭਾਵੇਂ 35 ਡਾਲਰ ਦੇ ਹੋਣ ਜਾਂ ਫਿਰ 35 ਰੁਪਏ ਦੇ ਹੋਣ 35 ਕਰੋੜ ਦਾ ਕੰਮ ਤਾਂ ਕਰ ਗਏ।'' ਜੈਜ਼ੀ ਬੀ ਨੇ ਬੜੇ ਹੀ ਆਸਾਨ ਤਰੀਕੇ ਨਾਲ ਆਪਣੇ ਅਲੋਚਕਾਂ ਨੂੰ ਜਵਾਬ ਦਿੱਤਾ।
Pave 35 Rupees de hon patandra 35 Crore kar gye k nai ?? Admin- @dilkaransran #dilkaransran
A post shared by America Canada Vasde Punjabi ✪ (@pakke_canadawale) on Sep 17, 2019 at 1:19am PDT
ਦੱਸ ਦਈਏ ਕਿ ਜੈਜ਼ੀ ਬੀ ਦਾ ਪਿੱਛੇ ਜਿਹੇ ਇਕ ਗੀਤ ਆਇਆ ਸੀ, ਜਿਸ ਦਾ ਨਾਂ 'ਜਿੰਨੇ 'ਚ ਤੂੰ ਬੱਲੀਏ ਨੀ ਸਾਰੀ ਸੱਜਦੀ ਓਨੇ 'ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ' ਸੀ। ਇਹ ਗੀਤ ਕਾਫੀ ਹਿੱਟ ਰਿਹਾ ਅਤੇ ਅੱਜ ਵੀ ਇਹ ਗੀਤ ਵਿਆਹ-ਪਾਰਟੀਆਂ ਦੇ ਮੌਕੇ ਡੀ. ਜੇ. ਦੀ ਸ਼ਾਨ ਬਣਦਾ ਹੈ।
ਦੱਸਣਯੋਗ ਹੈ ਕਿ ਜੈਜ਼ੀ ਬੀ ਆਪਣੇ ਸਟਾਈਲ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਅਲੋਚਕਾਂ ਵੱਲੋਂ ਉਨ੍ਹਾਂ ਦੇ ਸਟਾਈਲ ਨੂੰ ਲੈ ਕੇ ਨੁਕਤਾਚੀਨੀ ਵੀ ਕੀਤੀ ਜਾਂਦੀ ਹੈ, ਜਿਸ ਦਾ ਜਵਾਬ ਜੈਜ਼ੀ ਬੀ ਅਕਸਰ ਆਪਣੇ ਅੰਦਾਜ਼ 'ਚ ਦਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ