ਅਨਿਲ ਕਪੂਰ ਨੇ ਮਹਾਰਾਸ਼ਟਰ ਦਾ ''ਮੁੱਖ ਮੰਤਰੀ'' ਬਣਨ ਤੋਂ ਕੀਤਾ ਇਨਕਾਰ

10/31/2019 2:35:27 PM

ਮੁੰਬਈ (ਬਿਊਰੋ) — ਸਾਲ 2001 'ਚ ਰਿਲੀਜ਼ ਹੋਈ ਅਨਿਲ ਕਪੂਰ ਦੀ ਫਿਲਮ 'ਨਾਇਕ' ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇਗੀ। ਉਸ ਫਿਲਮ 'ਚ ਅਨਿਲ ਕਪੂਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਸਨ। 'ਨਾਇਕ' 'ਚ ਉਨ੍ਹਾਂ ਨੇ ਜਿਹੜਾ ਕਿਰਦਾਰ ਨਿਭਾਇਆ ਸੀ, ਉਹ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਬਿਹਤਰੀਨ ਕਿਰਦਾਰਾਂ 'ਚੋਂ ਇਕ ਸੀ, ਜੋ ਲੋਕਾਂ ਦੇ ਦਿਮਾਗ 'ਚ ਅੱਜ ਵੀ ਜਿਊਂਦਾ ਹੈ। ਅਜਿਹੇ 'ਚ ਜਦੋਂ ਮਹਾਰਾਸ਼ਟਰ 'ਚ ਭਾਜਪਾ ਤੇ ਸ਼ਿਵ ਸੈਨਾ ਵਿਚਕਾਰ ਸਰਕਾਰ ਬਣਨ ਨੂੰ ਲੈ ਕੇ ਪੇਂਚ ਫਸਿਆ ਤਾਂ ਅਨਿਲ ਕਪੂਰ ਦੇ ਇਕ ਫੈਨ ਨੂੰ ਉਨ੍ਹਾਂ ਦੀ ਯਾਦ ਆ ਗਈ। ਵਿਜੈ ਗੁਪਤਾ ਨਾਂ ਦੇ ਇਕ ਫੈਨ ਨੇ ਟਵੀਟ ਕਰਕੇ ਇਹ ਮੰਗ ਕੀਤੀ ਗਈ ਕਿ ਜੇਕਰ ਮਹਾਰਾਸ਼ਟਰ 'ਚ ਕੋਈ ਹਲ ਨਹੀਂ ਨਿਕਲ ਰਿਹਾ ਤਾਂ ਅਨਿਲ ਕਪੂਰ ਨੂੰ ਹੀ ਮੁੱਖ ਮੰਤਰੀ ਬਣਾ ਦਿਓ। ਇਸ 'ਤੇ ਅਨਿਲ ਕਪੂਰ ਨੇ ਵੀ ਕਾਫੀ ਵਧੀਆ ਰਿਪਸਪਾਂਸ ਦਿੱਤਾ।

महाराष्ट्र में जब तक कोई रास्ता नहीं निकलता तब तक @AnilKapoor को ही मुख्यमंत्री बना कर देख लेते हैं। पर्दे पर उनके एक दिन का कार्यकाल पूरे देश ने देखा है और सराहा है। @Dev_Fadnavis और @AUThackeray क्या सोच रहे हैं ?? pic.twitter.com/GSCIL9mo2R

— Vijay gupta (@vijaymau) October 30, 2019

ਵਿਜੈ ਨੇ ਦੇਵੇਂਦਰ ਫੜਨਵੀਸ, ਆਦਿਤਿਆ ਠਾਕਰੇ ਤੇ ਅਨਿਲ ਕਪੂਰ ਨੂੰ ਟੈਗ ਕਰਦੇ ਹੋਏ ਇਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮਹਾਰਾਸ਼ਟਰ 'ਚ ਜਦੋਂ ਤੱਕ ਕੋਈ ਰਾਸਤਾ ਨਹੀਂ ਨਿਕਲਦਾ ਉਦੋਂ ਤੱਕ @AnilKapoor ਨੂੰ ਹੀ ਮੁੱਖ ਮੰਤਰੀ ਬਣਾ ਕੇ ਦੇਖ ਲੈਂਦੇ ਹਾਂ। ਪਰਦੇ 'ਤੇ ਉਨ੍ਹਾਂ ਦੇ ਇਕ ਦਿਨ ਦਾ ਕਾਰਜਕਾਲ ਪੂਰੇ ਦੇਸ਼ ਨੇ ਦੇਖਿਆ ਤੇ ਪ੍ਰਸ਼ੰਸ਼ਾਂ ਕੀਤੀ। @Dev_Fadnavis और @AUThackeray ਕੀ ਸੋਚ ਰਹੇ ਹੋ? ਵਿਜੈ ਗੁਪਤਾ ਦੇ ਇਸ ਟਵੀਟ ਦਾ ਅਨਿਲ ਕਪੂਰ ਨੇ ਜਵਾਬ ਦਿੱਤਾ। ਟਵੀਟ ਨੂੰ ਰੀਟਵੀਟ ਕਰਦੇ ਹੋਏ ਅਨਿਲ ਕਪੂਰ ਨੇ ਲਿਖਿਆ, ''ਨਹੀਂ ਮੈਂ ਨਾਇਕ ਹੀ ਠੀਕ ਹਾਂ।''

 

मैं nayak ही टीक हूँ 😎@vijaymau https://t.co/zs7OPYEvCP

— Anil Kapoor (@AnilKapoor) October 31, 2019


ਦੱਸ ਦਈਏ ਕਿ ਅਨਿਲ ਕਪੂਰ ਦੇ ਟਵੀਟ 'ਤੇ ਕਈ ਫੈਨਜ਼ ਨੇ ਕੁਮੈਂਟ ਕੀਤੇ। ਆਸ਼ਾ ਸ਼ਰਮਾ ਨਾਂ ਦੇ ਇਕ ਯੂਜ਼ਰਸ ਨੇ ਲਿਖਿਆ, ''ਵਿਜੈ ਗੁਪਤਾ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ।'' ਮਨੀਸ਼ ਸ਼ਰਮਾ ਨਾਂ ਦੇ ਇਕ ਯੂਜ਼ਰਸ ਨੇ ਲਿਖਿਆ, ''ਪਹਿਲਾਂ ਉਹ ਰਿਜੈਕਟ ਕਰਨਗੇ ਫਿਰ ਉਹ ਸ਼ਪਥ ਲੈਣਗੇ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News