‘ਤੂਫਾਨ’ ਦੇ ਸੈੱਟ ’ਤੇ ਜ਼ਖਮੀ ਹੋਏ ਫਰਹਾਨ ਅਖਤਰ, ਸਾਹਮਣੇ ਆਈ ਤਸਵੀਰ

10/14/2019 10:30:18 AM

ਮੁੰਬਈ(ਬਿਊਰੋ)- ਐਕਟਰ ਫਰਹਾਨ ਅਖਤਰ ਹਾਲ ਹੀ ਵਿਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਆਉਣ ਵਾਲੀ ਫਿਲਮ ‘ਤੂਫਾਨ’ ਦੀ ਸ਼ੂਟਿੰਗ ਕਰ ਰਹੇ ਸਨ ਪਰ ਇਸ ਦੌਰਾਨ ਉਹ ਜਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਹੱਥ ਵਿਚ ਹੇਅਰਲਾਈਨ ਫਰੈਕਚਰ ਹੋ ਗਿਆ। ਫਰਹਾਨ ਨੇ ਸ਼ਨੀਵਾਰ ਨੂੰ ਆਪਣੀ ਆਕਸ-ਰੇ ਰਿਪੋਰਟ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰ ਇਸ ਦੀ ਜਾਣਕਾਰੀ ਦਿੱਤੀ। ਤਸਵੀਰ ਦੇ ਕੈਪਸ਼ਨ ਵਿਚ ਫਰਹਾਨ ਨੇ ਲਿਖਿਆ,‘‘ਇਹ ਮੇਰੀ ਪਹਿਲੀ ਬਾਕਸਿੰਗ ਇੰਜਰੀ ਹੈ, ਮੇਰੇ ਹੇਮੇਟ (ਕਲਾਈ ਦੇ ਕੋਲ ਦਾ ਹਿੱਸਾ) ਵਿਚ ਹੇਅਰਲਾਈਨ ਫਰੈਕਚਰ ਹੋ ਗਿਆ ਹੈ।’’

 
 
 
 
 
 
 
 
 
 
 
 
 
 

When nature plays Tetris .. and yup, that’s my first legit boxing injury .. a hairline fracture on the hamate (courtesy @kongkoul 🙏🏼)found among the carpal bones of the hand. 👊🏼 #nopainnogain #ToofanInTheMaking #trophycollector #weareallthesameinside

A post shared by Farhan Akhtar (@faroutakhtar) on Oct 12, 2019 at 9:01pm PDT


ਦੱਸ ਦੇਈਏ ਕਿ ਫਰਹਾਨ 6 ਸਾਲ ਬਾਅਦ ਮਹਿਰਾ ਨਾਲ ਕੰਮ ਕਰ ਰਹੇ ਹਨ। ਪਿੱਛਲੀ ਵਾਰ ਦੋਵਾਂ ਨੇ ਦਿੱਗਜ ਅਥਲੀਟ ਮਿਲਖਾ ਸਿੰਘ ਦੀ ਬਾਇਓਪਿਕ ‘ਭਾਗ ਮਿਲਖਾ ਭਾਗ’ ਵਿਚ ਇਕੱਠੇ ਕੰਮ ਕੀਤਾ ਸੀ। ਉਥੇ ਫਿਲਮ ‘ਤੂਫਾਨ’ ਵਿਚ ਫਰਹਾਨ ਇਕ ਬੌਕਸਰ ਦਾ ਕਿਰਦਾਰ ਨਿਭਾ ਰਹੇ ਹਨ। ਹਾਲ ਹੀ ਵਿਚ ਫਿਲਮ ‘ਦਿ ਸਕਾਈ ਇਜ ਪਿੰਕ’ ਰਿਲੀਜ਼ ਹੋਈ, ਜਿਸ ਵਿਚ ਫਰਹਾਨ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈ। ਇਸ ਫਿਲਮ ਵਿਚ ਵੀ ਫਰਹਾਨ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News