ਫਰਹਾਨ ਹੁਣ ਮੁੱਕੇਬਾਜ਼ੀ ਕਰਦੇ ਹੋਏ ਆਉਣਗੇ ਨਜ਼ਰ

1/16/2019 5:06:35 PM

ਮੁੰਬਈ(ਬਿਊਰੋ)— ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ 2013 'ਚ ਆਈ ਫਿਲਮ 'ਭਾਗ ਮਿਲਖਾ ਭਾਗ' 'ਚ ਓਲੰਪੀਅਨ ਸਪ੍ਰਿੰਟਰ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਫਰਹਾਨ ਅਖਤਰ ਹੁਣ ਇਕ ਹੋਰ ਖੇਡ ਨਾਟਕ ਨਾਲ ਮੇਹਰਾ ਨਾਲ ਫਿਰ ਤੋਂ ਜੁੜਣ ਲਈ ਤਿਆਰ ਹਨ। 'ਤੂਫਾਨ' ਨਾਮਕ ਇਸ ਫਿਲਮ 'ਚ ਐਕਟਰ ਬਾਕਸਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਫਰਹਾਨ ਅਤੇ ਰਿਤੇਸ਼ ਸਿਧਵਾਨੀ ਦੁਆਰਾ ਕੀਤਾ ਜਾਵੇਗਾ। ਫਿਲਮ ਨਾਲ ਜੁੜੇ ਕਰੀਬੀ ਸਰੋਤਾਂ ਨੇ ਦੱਸਿਆ,''ਇਹ ਬਾਇਓਪਿਕ ਨਹੀਂ ਹੈ। ਇਹ ਅੰਜੁਮ ਰਾਜਾਬਲੀ ਦੁਆਰਾ ਲਿਖੀ ਗਈ ਇਕ ਕਾਲਪਨਿਕ ਕਹਾਣੀ ਹੈ, ਜਿਸ ਨੂੰ ਸੁਣਦੇ ਹੀ ਫਰਹਾਨ ਨੂੰ ਪਿਆਰ ਹੋ ਗਿਆ ਸੀ। ਰਾਕੇਸ਼ ਨੇ ਹੁਣ ਤੋਂ ਹੀ ਫਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਫਿਲਮ ਲਈ ਫਰਹਾਨ ਵੱਡੇ ਪੈਮਾਨੇ 'ਤੇ ਮੁੱਕੇਬਾਜ਼ੀ ਦੀ ਟਰੇਨਿੰਗ ਲੈਣਗੇ। ਉਹ ਰਾਕੇਸ਼ ਨਾਲ ਫਿਰ ਤੋਂ ਕੰਮ ਕਰਨ ਲਈ ਉਤਸ਼ਾਹਿਤ ਹਨ। ਫਿਲਮ ਦੀ ਸ਼ੂਟਿੰਗ ਇਸ ਸਾਲ ਤੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਫਿਲਮ 'ਭਾਗ ਮਿਲਖਾ ਭਾਗ' 'ਚ ਮਿਲਖਾ ਦੀ ਭੂਮਿਕਾ ਲਈ ਮਹਿਰਾ ਨੇ ਫਰਹਾਨ ਦੇ ਟਰੇਨਰ ਸਮੀਰ ਜੋਰਾ ਨੂੰ ਕਿਹਾ ਸੀ ਕਿ ਉਹ ਫਾਈਟ ਕਲੱਬ ਤੋਂ ਬਰੈਡ ਪਿਟ ਵਰਗਾ ਐਕਟਰ ਦਾ ਸਰੀਰ ਬਣਾ ਦੇਵੇ। ਫਰਹਾਨ ਨੇ ਨਵੰਬਰ 2011 'ਚ ਸਿਖਲਾਈ ਸ਼ੁਰੂ ਕੀਤਾ ਸੀ, ਜੋ ਹਫਤੇ 'ਚ ਚਾਰ ਦਿਨ ਅਤੇ ਇਕ ਦਿਨ 'ਚ ਇਕ ਘੰਟੇ ਦੇ ਨਾਲ ਸ਼ੁਰੂ ਹੋਈ ਸੀ, ਜੋ ਆਖ਼ਿਰਕਾਰ ਹਫਤੇ 'ਚ ਛੇ ਦਿਨ ਅਤੇ ਦਿਨ 'ਚ ਛੇ ਘੰਟੇ ਤੱਕ ਚਲੀ ਗਈ। ਉਹ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ 6.30 ਵਜੇ ਐਥਲੈਟਿਕ ਟ੍ਰੇਨਿੰਗ ਨਾਲ ਕਰਦੇ ਸਨ, ਜਿਸ ਵਿਚ ਇਕ ਘੰਟਾ ਦੋੜ ਲਗਾਉਣ ਤੋਂ ਲੈ ਕੇ ਫਲੈਕਸੀਬੀਲਿਟੀ ਦਾ ਅਭਿਆਸ ਸ਼ਾਮਿਲ ਸੀ। ਇਸ ਤੋਂ ਬਾਅਦ ਇਕ-ਦੋ ਘੰਟੇ ਲਈ ਪੇਟ ਦੀ ਕਸਰਤ ਕੀਤੀ ਜਾਂਦੀ ਸੀ। ਸ਼ਾਮ ਨੂੰ ਉਹ ਦੋ ਘੰਟੇ ਲਈ ਸਿਖਲਾਈ ਕਰਦੇ ਸਨ। ਫਿਲਮ 'ਚ ਫੌਜੀ ਦੀ ਭੂਮਿਕਾ ਲਈ ਅਭਿਨੇਤਾ ਨੇ 8 ਕਿੱਲੋ ਭਾਰ ਵਧਾਇਆ ਸੀ, ਉਹੀ ਸਪ੍ਰਿੰਟਰ ਦੀ ਭੂਮਿਕਾ ਲਈ 10 ਕਿੱਲੋ ਭਾਰ ਘੱਟ ਕੀਤਾ ਸੀ, ਜਿਸ ਨੂੰ 'ਦਿ ਫਲਾਇੰਗ ਸਿੱਖ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਫਰਹਾਨ ਸਭ ਤੋਂ ਸਰਵਸ੍ਰੇਸ਼ਟ ਐਕਟਰ ਦਾ ਫਿਲਮਫੇਅਰ ਇਨਾਮ ਆਪਣੇ ਨਾਮ ਕਰਨ 'ਚ ਸਫਲ ਰਹੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News