'ਮਿਲਖਾ' ਤੋਂ ਬਾਅਦ ਫਰਹਾਨ ਅਖਤਰ ਬਣਨ ਜਾ ਰਹੇ ਹਨ 'ਬੌਕਸਰ'

2/28/2019 9:03:58 AM

ਜਲੰਧਰ(ਬਿਊਰੋ)— ਓਲੰਪੀਅਨ ਮਿਲਖਾ ਸਿੰਘ ਦੀ ਬਾਇਓਪਿਕ ਫਿਲਮ 'ਚ ਦਮਦਾਰ ਰੋਲ ਨਿਭਾਉਣ ਵਾਲੇ ਫਰਾਹਨ ਅਖਤਰ ਜਲਦ ਇਕ ਹੋਰ ਸਪੋਰਟਜ਼ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਹਨ। ਫਿਲਮ ਦਾ ਨਾਮ ਹੋਣ ਵਾਲਾ ਹੈ 'ਤੂਫ਼ਾਨ' ਜਿਸ 'ਚ ਫਰਾਹਨ ਅਖਤਰ ਬੌਕਸਰ ਦਾ ਕਿਰਦਾਰ ਨਿਭਾਉਣ ਵਾਲੇ ਹਨ। ਬਾਕਸਿੰਗ 'ਤੇ ਅਧਾਰਿਤ ਇਸ ਫਿਲਮ ਨੂੰ ਓਮ ਪ੍ਰਕਾਸ਼ ਮਹਿਰਾ ਡਾਇਰੈਕਟ ਕਰਨ ਵਾਲੇ ਹਨ। ਦੱਸ ਦਈਏ 'ਭਾਗ ਮਿਲਖਾ ਭਾਗ' ਨੂੰ ਵੀ ਓਮਪ੍ਰਕਾਸ਼ ਮਹਿਰਾ ਨੇ ਹੀ ਡਾਇਰੈਕਟ ਕੀਤਾ ਸੀ।
ਜਿਸ 'ਚ ਫਰਾਹਨ ਅਖਤਰ ਦੇ ਆਪੋਜ਼ਿਟ ਸੋਨਮ ਬਾਜਵਾ ਵੱਲੋਂ ਲੀਡ ਰੋਲ ਨਿਭਾਇਆ ਗਿਆ ਸੀ। ਹੁਣ ਇਸ ਨਵੀਂ ਫਿਲਮ ਤੂਫਾਨ ਜਿਸ 'ਚ ਫਰਾਹਨ ਅਖਤਰ ਮੁੱਕੇਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਇਸ ਬਾਰੇ ਫਿਲਮ ਦੇ ਕਹਾਣੀਕਾਰ ਅੰਜੁਮ ਰਾਜਾਬਲੀ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ 2019 ਦੇ ਮਿਡ 'ਚ ਫਲੋਰ 'ਤੇ ਉੱਤਰ ਸਕਦੀ ਹੈ। ਫਿਲਹਾਲ ਫਰਾਹਨ ਅਖਤਰ ਉਹਨਾਂ ਦੀ ਪ੍ਰੋਡਕਸ਼ਨ 'ਚ ਬਣੀ ਫਿਲਮ 'ਗਲੀ ਬੁਆਏ' ਦੀ ਕਾਮਯਾਬੀ ਦਾ ਅਨੰਦ ਮਾਣ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News