ਫਰਹਾਨ ਅਖਤਰ ਅਤੇ ਗਰਲਫਰੈਂਡ ਸ਼ਿਬਾਨੀ ਦੀ ਸੁਪਰ ਥੈਰੇਪੀ, ਮਾਈਨਸ 130 ਡਿਗਰੀ ਵਿਚ ਬਿਤਾਇਆ ਸਮਾਂ

12/4/2019 2:33:12 PM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਸਟਾਰ ਕਪਲ ਫਰਹਾਨ ਅਖਤਰ ਅਤੇ ਸ਼ਿਬਾਨੀ ਡਾਂਡੇਕਰ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ ਪਰ ਇਸ ਵਾਰ ਇਹ ਜੋੜਾ ਰਿਸ਼ਤਿਆਂ ਨੂੰ ਲੈ ਕੇ ਨਹੀਂ ਸਗੋਂ ਕ੍ਰਾਇਓਥੈਰੇਪੀ ਕਾਰਨ ਖਬਰਾਂ ਵਿਚ ਛਾਇਆ ਹੋਇਆ ਹੈ। ਦਰਅਸਲ, ਫਰਹਾਨ ਅਤੇ ਸ਼ਿਬਾਨੀ ਨੇ ਕ੍ਰਾਇਓਥੈਰੇਪੀ ਟਰੀਟਮੈਂਟ ਲਿਆ ਅਤੇ ਉਨ੍ਹਾਂ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਇਸ ਦੇ ਨਾਲ ਹੀ ਥੈਰੇਪੀ ਦੌਰਾਨ ਆਪਣਾ ਤਜ਼ਰਬਾ ਵੀ ਸ਼ੇਅਰ ਕੀਤਾ।

 
 
 
 
 
 
 
 
 
 
 
 
 
 

#ShibaniDandekar

A post shared by Entertainment Fan Page (@facc2911) on Dec 3, 2019 at 12:50pm PST


ਜ਼ਿਕਰਯੋਗ ਹੈ ਕਿ ਕ੍ਰਾਇਓਥੈਰੇਪੀ ਵਿਚ ਕਾਫੀ ਘੱਟ ਤਾਪਮਾਨ ਵਿਚ ਰਹਿਣਾ ਹੁੰਦਾ ਹੈ ਅਤੇ ਇਹ ਤਾਪਮਾਨ ਮਾਈਨਸ 100 ਡਿਗਰੀ ਤੋਂ ਵੀ ਜ਼ਿਆਦਾ ਹੁੰਦਾ ਹੈ। ਇਸ ਦੌਰਾਨ ਥੈਰੇਪੀ ਲੈਣ ਵਾਲੇ ਸ਼ਖ਼ਸ ਨੂੰ ਤੇਜ਼ ਠੰਢ ਵਿਚ ਕੁਝ ਮਿੰਟ ਤਕ ਰਹਿਣਾ ਹੁੰਦਾ ਹੈ। ਹੁਣ ਇਸ ਦਾ ਚਲਨ ਵੱਧ ਰਿਹਾ ਹੈ ਅਤੇ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ। ਫਰਹਾਨ ਅਤੇ ਸ਼ਿਬਾਨੀ ਨੇ ਵੀ ਇਸ ਦਾ ਸਾਹਮਣਾ ਕੀਤਾ ਅਤੇ ਬਹੁਤ ਹੀ ਘੱਟ ਤਾਪਮਾਨ ਵਿਚ ਰਹੇ।

 
 
 
 
 
 
 
 
 
 
 
 
 
 

#ShibaniDandekar

A post shared by Entertainment Fan Page (@facc2911) on Dec 3, 2019 at 12:51pm PST


ਫਰਹਾਨ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਕ੍ਰਾਇਓਥੈਰੇਪੀ...ਠੰਢ ਕਿਸੇ ਵੀ ਹਾਲ ਵਿਚ ਮੇਰਾ ਕੁਝ ਨਹੀਂ ਕਰ ਸਕਦੀ। ਤਸਵੀਰ ਵਿਚ ਦਿਖਾਈ ਦੇ ਰਿਹਾ ਹੈ ਕਿ ਉਹ ਕਾਫੀ ਘੱਟ ਤਾਪਮਾਨ ਵਿਚ ਖੜੇ ਹਨ ਅਤੇ ਉਨ੍ਹਾਂ ਨੇ ਇਸ ਤਸਵੀਰ ਦਾ ਕ੍ਰੈਡਿਟ ਅਕੀਰਾ ਦਾ ਦਿੱਤਾ ਹੈ। ਇਸ ਤੋਂ ਇਲਾਵਾ ਸ਼ਿਬਾਨੀ ਦੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿਚ ਉਹ ਥੈਰੇਪੀ ਲੈਂਦੀ ਹੋਈ ਨਜ਼ਰ ਆ ਰਹੀ ਹੈ। ਉਥੇ ਸ਼ਿਬਾਨੀ ਦਾ ਤਜ਼ਰਬਾ ਵੀ ਕਾਫੀ ਮਜ਼ੇਦਾਰ ਰਿਹਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News