ਦੰਗਿਆਂ ਦੀ ਮਾਰ ਝੱਲ ਚੁੱਕੇ ਇਸ ਐਕਟਰ ਨੂੰ ਘਰੋਂ ਕੱਢਣ ਦੀ ਮਿਲੀ ਸੀ ਧਮਕੀ

1/9/2018 1:23:06 PM

ਮੁੰਬਈ(ਬਿਊਰੋ)— ਫਰਹਾਨ ਅਖਤਰ ਅਦਾਕਾਰ ਦੇ ਨਾਲ-ਨਾਲ ਨਿਰਮਾਤਾ ਦੇ ਰੂਪ 'ਚ ਵੀ ਜਾਣ ਜਾਂਦੇ ਹਨ। ਫਰਹਾਨ ਅਖਤਰ 9 ਜਨਵਰੀ 1974 ਨੂੰ ਜਨਮੇ ਸਨ। ਅੱਜ ਇੰਡਸਟਰੀ 'ਚ ਉਨ੍ਹਾਂ ਦੀ ਜਾਵੇਦ ਅਖਤਰ ਦੇ ਬੇਟੇ ਹੋਣ ਤੋਂ ਇਲਾਵਾ ਆਪਣੀ ਇਕ ਵੱਖਰੀ ਪਛਾÎਣ ਹੈ। ਉਨ੍ਹਾਂ ਨੇ ਬਹੁਤ ਘੱਟ ਉਮਰ 'ਚ ਆਪਣਾ ਕਰੀਅਰ ਸ਼ੁਰੂ ਕਰ ਦਿੱਤਾ ਸੀ।

PunjabKesari

ਜਾਣਕਾਰੀ ਮੁਤਾਬਕ ਫਰਹਾਨ ਅਖਤਰ ਜਾਵੇਦ ਅਖਤਰ ਦੀ ਪਹਿਲੀ ਪਤਨੀ ਹਨੀ ਈਰਾਨੀ ਤੋਂ ਹਨ। ਉਹ ਆਪਣੀ ਮਾਂ ਤੋਂ ਅੱਜ ਵੀ ਬਹੁਤ ਡਰਦੇ ਹਨ। ਬਚਪਨ 'ਚ ਇਕ ਵਾਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਜ਼ਿੰਦਗੀ 'ਚ ਕੁਝ ਨਹੀਂ ਕੀਤਾ ਤਾਂ ਘਰੋਂ ਕੱਢ ਦੇਵਾਂਗੀ। ਫਰਹਾਨ ਨੇ ਆਪਣੀ ਗ੍ਰੈਜੂਏਸ਼ਨ ਦੇ ਦੂਜੇ ਸਾਲ 'ਚ ਪੜ੍ਹਾਈ ਅਧੂਰੀ ਛੱਡ ਦਿੱਤੀ ਸੀ।

PunjabKesari

ਉਨ੍ਹਾਂ ਨੇ ਰਿਤੇਸ਼ ਸਿਧਵਾਨੀ  ਨਾਲ ਮਿਲ ਕੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਸੀ। ਇਸ ਕੰਪਨੀ ਨੇ 'ਰਈਸ', 'ਦਿਲ ਧੜਕਨੇ ਦੋ', 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਵਰਗੀਆਂ ਫਿਲਮਾਂ ਬਣਾਈਆਂ ਹਨ। ਉਹ 1992-93 'ਚ ਮੁੰਬਈ 'ਚ ਹੋਏ ਹਿੰਦੂ-ਮੁਸਲਿਮ ਦੰਗਿਆਂ ਦੀ ਮਾਰ ਝੱਲ ਚੁੱਕੇ ਹਨ। ਫਰਹਾਨ ਨੂੰ ਆਪਣੇ ਮੁਸਲਿਮ ਹੋਣ ਦੀ ਕੀਮਤ ਚੁਕਾਉਣੀ ਪਈ ਸੀ।

PunjabKesari

ਫਰਹਾਨ ਅਖਤਰ ਨੂੰ ਆਮਿਰ ਤੋਂ ਪਹਿਲਾਂ 'ਰੰਗ ਦੇ ਬਸੰਤੀ' ਫਿਲਮ ਆਫਰ ਹੋਈ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਫਰਹਾਨ ਨੂੰ ਅੱਜ ਵੀ ਇਸ ਫਿਲਮ ਨੂੰ ਨਾਂ ਕਰਨ ਦਾ ਅਫਸੋਸ ਹੈ। ਕਾਲਜ ਤੋਂ ਬਾਅਦ ਕੁਝ ਸਮੇਂ ਲਈ ਫਰਹਾਨ ਅਖਤਰ ਨੇ ਕੋਈ ਵੀ ਕੰਮ ਨਹੀਂ ਕੀਤਾ। ਉਨ੍ਹਾਂ ਨੇ ਘਰ ਬੈਠ ਕੇ ਸਿਰਫ ਫਿਲਮਾਂ ਦੇਖੀਆਂ। ਉਹ ਇਸ ਨੂੰ ਆਪਣੀ ਕਲਾਸ ਮੰਨਦੇ ਹਨ। ਫਰਹਾਨ 'ਸ਼ੋਅਲੇ' 50 ਵਾਰ ਦੇਖ ਚੁੱਕੇ ਹਨ ਪਰ ਉਨ੍ਹਾਂ ਨੇ ਇਹ 'ਦੀਵਾਰ' ਤੋਂ ਬਿਹਤਰ ਨਹੀਂ ਲੱਗੀ।

PunjabKesari

ਫਰਹਾਨ ਅਖਤਰ ਨੇ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਕੇ ਫਿਲਮਾਂ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 17 ਸਾਲ ਦੀ ਉਮਰ 'ਚ ਸਹਾਇਕ ਨਿਰਦੇਸ਼ਕ ਦੇ ਰੂਪ 'ਚ ਕਰੀਅਰ ਸ਼ੁਰੂ ਕੀਤਾ ਸੀ। ਫਰਹਾਨ ਅਮਰੀਕੀ ਐਕਟਰ ਰਾਬਰਟ ਜੀ ਨੀਰੋ ਦੇ ਬਹੁਤ ਵੱਡੇ ਫੈਨ ਹਨ। ਜਦੋਂ ਫਰਹਾਨ ਉਨ੍ਹਾਂ ਨੂੰ ਪਹਿਲੀ ਵਾਰ ਮਿਲੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News