ਦੋਗਲੇ ਸਿਸਟਮ ਵਿਰੁੱਧ ਰੱਬੀ ਪਨੂੰ ਦਾ ਗੀਤ ''ਫਾਰਮਰ ਬੰਦੇ'' ਹੋਇਆ ਰਿਲੀਜ਼

6/16/2018 3:36:10 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਰੱਬੀ ਪਨੂੰ ਦਾ ਨਵਾਂ ਗੀਤ 'ਫਾਰਮਰ ਬੰਦੇ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਬੋਲ ਅਤੇ ਨਿਰਦੇਸ਼ਨ ਭਿੰਦਰ ਬੁਰਜ ਵਲੋਂ ਦਿੱਤਾ ਗਿਆ ਹੈ। ਇੰਦਰ ਧਾਮੂ ਵਲੋਂ ਇਸ ਗੀਤ ਦਾ ਸੰਗੀਤ ਸ਼ਿਗਾਰਿਆ ਗਿਆ ਹੈ। ਬੰਟੀ ਬੈਂਸ ਵਲੋਂ ਨਿਰਮਿਤ ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੀ ਵੀਡੀਓ ਬੁਰਜ ਸ਼ਾਹ ਗਰੁੱਪ ਵਲੋਂ ਤਿਆਰ ਕੀਤੀ ਗਈ ਹੈ।

ਇਸ ਗੀਤ ਦੀਆਂ ਸ਼ੁਰੂਆਤੀ ਲਾਈਨਾਂ (ਸੰਸਾਰ ਦੇ ਹਰ ਵਰਗ 'ਚ ਰਹਿੰਦੇ ਹਨ, ਜ਼ਿੱਦੀ, ਅੜਬੈਲ ਤੇ ਬਾਗੀ ਲੋਕ, ਜੋ ਦੋਗਲੇ ਸਿਸਟਮ ਨੂੰ ਨਕਾਰ ਕੇ ਆਪਣੀ ਪ੍ਰਜਾ ਦੇ ਹਾਕਮ ਖੁਦ ਬਣ ਕੇ ਰਹਿਣ) ਕਾਫੀ ਅਣਖੀਲੇ ਅਤੇ ਰੋਆਬ ਵਾਲੇ ਅੰਦਾਜ਼ 'ਚ ਕਹੀਆਂ ਗਈਆਂ ਹਨ, ਜੋ ਇਕ ਆਮ ਵਿਅਕਤੀ 'ਚ ਵੀ ਹੌਂਸਲਾ ਫੂਕ ਸਕਦੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News