ਆਮਿਰ ਖਾਨ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਫਾਤਿਮਾ ਨੇ ਤੋੜੀ ਚੁੱਪੀ

12/27/2018 10:43:57 AM

ਮੁੰਬਈ(ਬਿਊਰੋ)— ਆਮਿਰ ਖਾਨ ਦੀ ਫਿਲਮ 'ਦੰਗਲ' 'ਚ ਗੀਤਾ ਕੁਮਾਰੀ ਫੋਗੈਟ ਦਾ ਰੋਲ ਕਰਨ ਵਾਲੀ ਫਾਤਿਮਾ ਸਨਾ ਸ਼ੇਖ ਕਈ ਵਾਰ ਆਮਿਰ ਖਾਨ ਨਾਲ ਅਫੇਅਰ ਨੂੰ ਲੈ ਕੇ ਚਰਚਾ 'ਚ ਆ ਜਾਂਦੀ ਹੈ। ਉਂਝ ਤਾਂ ਇਸ ਮਾਮਲੇ 'ਚ ਦੋਵੇਂ ਹੀ ਸਿਤਾਰਿਆਂ ਨੇ ਕੁਝ ਨਹੀਂ ਕਿਹਾ ਪਰ ਹਾਲ ਹੀ ਵਿਚ ਫਾਤਿਮਾ ਨੇ ਇਸ ਮਾਮਲੇ ਤੇ ਚੁੱਪੀ ਤੋੜੀ। ਫਾਤਿਮਾ ਨੇ ਇਕ ਇੰਟਰਵਿਊ ਦੌਰਾਨੇ ਕਿਹਾ ਕਿ ਇਹ ਬਹੁਤ ਅਜੀਬ ਗੱਲ ਹੈ, ਇਕ ਵਾਰ ਮੇਰੀ ਮਾਂ ਟੀ.ਵੀ. ਦੇਖ ਰਹੀ ਸੀ ਅਤੇ ਉਨ੍ਹਾਂ ਨੇ ਮੈਨੂੰ ਦਿਖਾਇਆ ਕਿ ਮੇਰੀ ਤਸਵੀਰ ਟੀ.ਵੀ. 'ਤੇ ਆ ਰਹੀ ਹੈ। ਚੈਨਲ ਤੇ ਜਿਸ ਤਰ੍ਹਾਂ ਦੀ ਖਬਰ ਚੱਲ ਰਹੀ ਸੀ ਉਸ ਨੂੰ ਦੇਖ ਕੇ ਮੈਂ ਕਾਫੀ ਪ੍ਰੇਸ਼ਾਨ ਹੋ ਗਈ। ਉਸ ਸਮੇਂ ਮੈਨੂੰ ਲੱਗਿਆ ਕਿ ਪਹਿਲਾਂ ਮੈਨੂੰ ਖੁਦ ਨੂੰ ਸਮਝਾਉਣ ਦੀ ਜ਼ਰੂਰਤ ਹੈ ਪਰ ਹੁਣ ਮੈਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ। ਹੁਣ ਮੈਨੂੰ ਦੂਜਿਆਂ ਨੂੰ ਸਮਝਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਮੈਨੂੰ ਲੱਗਦਾ ਹੈ ਕਿ ਤੁਸੀਂ ਜੋ ਵੀ ਕਰੋਗੇ ਲੋਕ ਤੁਹਾਡੇ ਬਾਰੇ 'ਚ ਜ਼ਰੂਰ ਬੋਲਣਗੇ, ਲੋਕਾਂ ਦਾ ਕੰਮ ਹੈ ਬੋਲਣਾ ਉਹ ਬੋਲਣਗੇ ਪਰ ਉਸ ਨਾਲ ਮੈਨੂੰ ਪ੍ਰਭਾਵਿਤ ਨਹੀਂ ਹੋਣਾ ਹੈ।
ਦੱਸ ਦੇਈਏ ਕਿ ਫਾਤਿਮਾ ਆਮਿਰ ਖਾਨ ਦੀ ਫਿਲਮ 'ਦੰਗਲ' ਅਤੇ 'ਠਗਸ ਆਫ ਹਿੰਦੋਸਤਾਨ' 'ਚ ਨਜ਼ਰ ਆ ਚੁੱਕੀ ਹੈ। ਖਬਰਾਂ ਅਨੁਸਾਰ ਆਮਿਰ ਜਲਦ ਹੀ ਇਕ ਨਵੀਂ ਫਿਲਮ ਬਣਾਉਣ ਵਾਲੇ ਹਨ। ਜਿਸ ਵਿਚ ਫਾਤਿਮਾ ਬਤੌਰ ਅਦਾਕਾਰਾ ਨਜ਼ਰ ਆਉਣ ਵਾਲੀ ਹੈ। ਇਸ ਨਾਲ ਹੀ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਗੱਲ ਕਰੀਏ ਤਾਂ ਉਹ ਫਿਲਮ ਪਰਦੇ ਤੇ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News