B''DAY: 37 ਦੀ ਉਮਰ ''ਚ ਵੀ ਲੜਕੀਆਂ ਦੇ ਦਿਲਾਂ ''ਚ ਰਾਜ਼ ਕਰ ਰਿਹੈ ਫਵਾਦ ਖਾਨ

11/29/2018 1:19:50 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਬਹੁਤ ਘੱਟ ਸਮੇਂ 'ਚ ਸਾਰਿਆਂ ਦੇ ਦਿਲਾਂ 'ਚ ਜਗ੍ਹਾ ਬਣਾ ਲੈਣ ਵਾਲੇ ਪਾਕਿਸਤਾਨੀ ਐਕਟਰ ਫਵਾਦ ਖਾਨ ਦੀਆਂ ਫਿਲਮਾਂ ਚਾਹੇ ਜ਼ਿਆਦਾ ਕਮਾਲ ਨਾ ਦਿਖਾ ਸਕੀਆਂ ਪਰ ਉਨ੍ਹੀਂ ਦੀ ਫੀਮੇਲ ਫੈਨ ਫਲਾਇੰਗ ਕਾਫੀ ਜ਼ਬਰਦਸਤ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਅਭਿਨੇਤਾ ਨਹੀਂ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾ ਸੁਪਨਾ ਅਰੋਨੋਟਿਕਲ ਇੰਜੀਨੀਅਰ ਬਣਨ ਦਾ ਸੀ। ਅੱਜ ਉਹ ਆਪਣਾ 37 ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ।
PunjabKesari
ਫਵਾਦ ਖਾਨ ਨੇ ਫਿਲਮ 'ਖੂਬਸੂਰਤ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਫਵਾਦ ਨੇ 'ਮੋਸਟ ਬਿਊਟੀਫੁਲ ਮੈਨ' ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਖਾਸ ਗੱਲ ਇਹ ਰਹੀ ਕਿ ਉਹ ਜਦੋਂ ਤੱਕ ਬਾਲੀਵੁੱਡ 'ਚ ਸਨ ਉਦੋ ਤੱਕ ਸਾਰਿਆਂ ਦੇ ਪਸੰਦੀਦਾਰ ਰਹੇ। ਸਟਾਰਸ ਦੇ ਨਾਲ-ਨਾਲ ਉਨ੍ਹਾਂ ਦੀ ਫੈਮਿਲੀ ਨਾਲ ਵੀ ਫਵਾਦ ਦੇ ਰਿਸ਼ਤੇ ਬਹੁਤ ਚੰਗੇ ਹਨ। ਇੱਥੋਂ ਤੱਕ ਕਿ ਕਰਨ ਜੌਹਰ ਤਾਂ ਉਨ੍ਹਾਂ ਨੂੰ ਧਰਮਾ ਪ੍ਰੋਡਕਸ਼ਨ ਦਾ ਅਹਿਮ ਹਿੱਸਾ ਮੰਨ ਚੁੱਕੇ ਸਨ।
PunjabKesari
ਦੱਸ ਦੇਈਏ ਕਿ ਫਵਾਦ ਖਾਨ ਦੇ ਕਈ ਸੀਰੀਅਲ ਭਾਰਤ 'ਚ ਦਿਖਾਏ ਜਾ ਚੁੱਕੇ ਹਨ। 'ਜ਼ਿੰਦਗੀ ਗੁਲਜਾਰ ਹੈ' ਅਤੇ 'ਹਮਸਫਰ' ਸੀਰੀਅਲ ਦੇ ਲੋਕ ਦੀਵਾਨੇ ਹੋ ਗਏ ਸੀ। ਭਾਰਤ ਦੇ ਹਰ ਘਰ 'ਚ ਉਨ੍ਹਾਂ ਦਾ ਇਕ ਫੈਨ ਤਾਂ ਜ਼ਰੂਰ ਹੈ। ਫਵਾਦ ਖਾਨ ਸਿਰਫ ਗੁਡਲੁਕਿੰਗ ਹੀ ਨਹੀਂ ਹੈ, ਉਹ ਹੂਬਹੂ ਰਾਜਕੁਮਾਰ ਦੀ ਤਰ੍ਹਾਂ ਲੱਗਦੇ ਹਨ। ਇਸੇ ਕਾਰਨ ਉਹ ਬਾਲੀਵੁੱਡ 'ਚ ਆਏ ਅਤੇ ਜਲਦ ਆਪਣੀ ਪਛਾਣ ਬਣਾਉਣ 'ਚ ਸਫਲ ਰਹੇ।
PunjabKesari
ਫਵਾਦ ਅਕਸਰ ਆਪਣੀ ਪਤਨੀ ਅਤੇ ਬੱਚਿਆਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਫਵਾਦ ਦੇ ਬਾਲੀਵੁੱਡ 'ਚ ਵਾਪਸ ਆਉਣ ਦੇ ਬਾਰੇ 'ਚ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਦੇ ਫੈਨਜ਼ ਅੱਜ ਵੀ ਉਨ੍ਹਾਂ ਨੂੰ ਮਿਸ ਕਰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News