Video: ਪਾਕਿਸਤਾਨੀ ਐਕਟਰ ਨੇ ਮਨਾਇਆ ਪਤਨੀ ਦਾ ਜਨਮਦਿਨ, ਅਨੁਸ਼ਕਾ-ਸੋਨਮ ਨਾਲ ਕਰ ਚੁੱਕੈ ਰੋਮਾਂਸ

4/19/2018 12:18:52 PM

ਮੁੰਬਈ(ਬਿਊਰੋ)— ਪਾਕਿਸਤਾਨੀ ਕਲਾਕਾਰ ਫਵਾਦ ਖਾਨ ਨੇ ਹਾਲ ਹੀ 'ਚ ਆਪਣੀ ਪਤਨੀ ਸਦਕ ਫਵਾਦ ਖਾਨ ਦਾ ਜਨਮਦਿਨ ਮਨਾਇਆ। ਇਸ ਸਮਾਗਮ 'ਚ ਵਧੇਰੇ ਲੋਕਾਂ ਨੂੰ ਸੱਦਾ ਨਾ ਦਿੰਦੇ ਹੋਏ ਸਿਰਫ ਕੱਪਲ ਦੇ ਕੁਝ ਖਾਸ ਦੋਸਤਾਂ ਦੀ ਹੀ ਮੌਜੂਦਗੀ ਦਿਖੀ।

 

A post shared by FawadandSadaf (@fawadandsadaf) on

ਸੱਦੇ ਗਏ ਖਾਸ ਲੋਕਾਂ 'ਚ ਟੀ. ਵੀ. ਸੀਰੀਅਲ 'ਹਮਸਫਰ' 'ਚ ਉਨ੍ਹਾਂ ਦੀ ਸਹਿ-ਅਦਾਕਾਰਾ ਰਹੀ ਮਾਹਿਰਾ ਖਾਨ, ਉਰਵਾ ਹੋਕੇਨ, ਡਿਜ਼ਾਈਨਰ ਫਰਾਜ ਮਨਨ ਅਤੇ ਮਿਊਜੀਸ਼ੀਅਨ ਗੌਹਰ ਮੁਮਤਾਜ ਸ਼ਾਮਲ ਸਨ। ਪਾਰਟੀ ਲੈਵਿਸ਼ ਬੈਂਕਵੇਟ ਹਾਲ 'ਚ ਰੱਖੀ ਗਈ ਸੀ।

 

A post shared by FawadandSadaf (@fawadandsadaf) on

ਪਾਰਟੀ ਦੌਰਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਦਕ ਇਕ ਵੱਡਾ ਜਿਹਾ ਕੇਕ ਕੱਟ ਰਹੀ ਹੈ ਅਤੇ ਫਵਾਦ ਉਨ੍ਹਾਂ ਨੂੰ ਜਨਮਦਿਨ ਵਿਸ਼ ਕਰਦੇ ਹੋਏ ਕਿੱਸ ਕਰ ਰਹੇ ਹਨ।

 

A post shared by FawadandSadaf (@fawadandsadaf) on

ਜ਼ਿਕਰਯੋਗ ਹੈ ਕਿ ਮਾਹਿਰਾ ਖਾਨ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਹੈ ਅਤੇ ਉਹ ਫਵਾਦ ਨਾਲ 2011 'ਚ ਪ੍ਰਸਾਰਿਤ ਹੋਏ 'ਹਮਸਫਰ' ਨਾਂ ਦੇ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਉਹ ਬਾਲੀਵੁੱਡ 'ਚ ਸ਼ਾਹਰੁਖ ਖਾਨ ਦੀ ਫਿਲਮ 'ਰਈਸ' 'ਚ ਵੀ ਕੰਮ ਕਰ ਚੁੱਕੀ ਹੈ।

PunjabKesari

ਜੇਕਰ ਗੱਲ ਕਰੀਏ ਫਵਾਦ ਖਾਨ ਦੀ ਤਾਂ ਉਹ ਅਨੁਸ਼ਕਾ ਸ਼ਰਮਾ ਨਾਲ 'ਐ ਦਿਲ ਹੈ ਮੁਸ਼ਕਿਲ' ਅਤੇ ਸੋਨਮ ਕਪੂਰ ਨਾਲ 'ਖੂਬਸੂਰਤ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਰੋਮਾਂਸ ਕਰ ਚੁੱਕੇ ਹਨ।

PunjabKesari

ਇਸ ਤੋਂ ਬਾਅਦ ਉਹ ਭਾਰਤ-ਪਾਕਿ ਸਰਹੱਦ 'ਤੇ ਤਣਾਅ ਕਾਰਨ ਭਾਰਤ 'ਚ ਹੋਰ ਫਿਲਮਾਂ ਨਹੀਂ ਕਰ ਸਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News