ਮਜ਼ਦੂਰਾਂ ਦੇ ਭੱਜਦਿਆਂ ਹੀ ਹਰਕਤ 'ਚ ਆਈ ਫੈਡਰੇਸ਼ਨ, ਯੂਨੀਅਨਾਂ ਤੇ TV ਚੈਨਲਾਂ ਨੂੰ ਦਿੱਤਾ ਮੀਟਿੰਗ ਦਾ ਸੱਦਾ

5/13/2020 11:14:51 AM

ਮੁੰਬਈ (ਬਿਊਰੋ) — ਦੇਸ਼ 'ਚ ਕੋਰੋਨਾ ਵਾਇਰਲ ਕਾਰਨ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਫਿਲਮੀ ਕਾਰੀਗਰਾਂ ਦੀ ਮਦਦ ਕਰਨ ਲਈ ਕਾਰੀਗਾਰਾਂ ਦੀ ਫੈਡਰੇਸ਼ਨ ਅਤੇ ਯੂਨੀਅਨ ਅੱਗੇ ਤਾਂ ਆਈ ਪਰ ਸਿਰਫ ਖਾਣਾ ਖਿਲਾਉਣ ਲਈ। ਸੰਕਟ ਦੇ ਲਗਭਗ 7 ਹਫਤੇ ਬੀਤ ਜਾਣ ਤੋਂ ਬਾਅਦ ਜਦੋਂ ਭਾਰਤ ਸਰਕਾਰ ਨੇ ਲੌਕਡਾਊਨ 'ਚ ਥੋੜ੍ਹੀ ਢਿੱਲ ਦਿੱਤੀ ਤਾਂ ਮੁੰਬਈ ਦੇ ਤਮਾਮ ਕਾਰੀਗਰ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਮੁੰਬਈ ਤੋਂ ਫਿਲਮ ਕਾਰੀਗਰਾਂ ਦੇ ਇਸ ਪਲਾਨ (ਯੋਜਨਾ) ਨੂੰ ਰੋਕਣ ਲਈ ਫੈਡਰੇਸ਼ਨ ਦਾ ਹੁਣ ਫਿਲਮਾਂ ਤੇ ਟੀ. ਵੀ. ਸੀਰੀਅਲਸ ਦੀ ਸ਼ੂਟਿੰਗ ਮੁੜ ਤੋਂ ਕਰਨ ਵੱਲ ਧਿਆਨ ਗਿਆ ਹੈ ਅਤੇ ਇਸ ਲਈ ਕਈ ਯੂਨੀਅਨਾਂ ਦੇ ਮੁੱਖੀਆਂ ਦੀ ਇਕ ਆਨਲਾਈਨ ਮੀਟਿੰਗ ਹੋਣ ਜਾ ਰਹੀ ਹੈ।

ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਮੁੰਬਈ 'ਚ ਫਿਲਮਾਂ ਅਤੇ ਟੀ. ਵੀ. ਸੀਰੀਅਲਸ ਦੀ ਸ਼ੂਟਿੰਗ ਜੂਨ ਦੇ ਆਖੀਰਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਇਸ ਗੱਲ ਨੂੰ ਹੋਰ ਜ਼ਿਆਦਾ ਪੁਖਤਾ ਮੰਨਿਆ ਜਾ ਰਿਹਾ ਸੀ ਕਿਉਂਕਿ ਇਹ ਗੱਲ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਮੁੱਖੀ ਬੀ. ਐੱਨ. ਤਿਵਾਰੀ ਨੇ ਆਖੀ ਸੀ ਪਰ ਹੁਣ ਫੈਡਰੇਸ਼ਨ ਵਲੋਂ ਜਾਰੀ ਕੀਤੀ ਗਈ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਮੀਡੀਆ ਅਤੇ ਦੂਜੇ ਸੂਤਰਾਂ ਤੋਂ ਫੈਲ ਰਹੀਆਂ ਅਜਿਹੀਆਂ ਖਬਰਾਂ 'ਤੇ ਭਰੋਸਾ ਨਾ ਕੀਤਾ ਜਾਵੇ। ਫੈਡਰੇਸ਼ਨ ਮੌਜ਼ੂਦਾ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਚਿੰਤਿਤ ਹੈ ਪਰ ਜਦੋਂ ਤੱਕ ਉਹ ਕਿਸੇ ਠੋਸ ਨਤੀਜੇ 'ਤੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਉਹ ਸ਼ੂਟਿੰਗ ਕਰਨ ਦਾ ਫੈਸਲਾ ਨਹੀਂ ਲੈ ਸਕਦੇ।

ਫੈਡਰੇਸ਼ਨ ਨੇ ਹੁਣ ਤੱਕ ਇਕ ਰਿਲੀਜ਼ ਜਾਰੀ ਕਰਕੇ ਆਪਣੀਆਂ ਸਹਾਇਕ ਯੂਨੀਅਨਾਂ ਆਈ. ਐੱਮ. ਪੀ. ਪੀ. ਏ, ਆਈ. ਐੱਫ. ਟੀ. ਪੀ. ਸੀ, ਗਿਲਡ, ਡਬਲਯੂ. ਆਈ. ਐੱਫ. ਪੀ. ਏ. ਅਤੇ ਚੈਨਲਾਂ (ਜੀ. ਟੀ. ਵੀ., ਕਲਰਸ, ਸਟਾਰ ਟੀ. ਵੀ., ਸੋਨੀ ਟੀ. ਵੀ.) ਨਾਲ ਆਨਲਾਈਨ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਮੀਟਿੰਗ 'ਚ ਨਿਰਮਾਤਾਵਾਂ ਤੇ ਬ੍ਰਾਂਡਕਾਸਟਰਸ ਨਾਲ ਸਾਰੇ ਵਾਧੇ-ਘਾਟੇ 'ਤੇ ਡੂੰਘਾਈ ਨਾਲ ਗੱਲਬਾਤ ਹੋਵੇਗੀ। ਹਾਲਾਂਕਿ ਰਿਲੀਜ਼ 'ਚ ਇਹ ਵੀ ਸਾਫ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਜਾਂ ਸੂਚਨਾ ਅਤੇ ਪ੍ਰਸਾਰਣ ਮੰਤਰਲਾ ਸਿਹਤ ਸੁਰੱਖਿਆ ਸਬੰਧੀ ਗਾਈਡਲਾਇਨ ਜਾਰੀ ਨਹੀਂ ਕਰ ਦਿੰਦਾ, ਉਦੋਂ ਤੱਕ ਸ਼ੂਟਿੰਗ ਨਹੀਂ ਕੀਤੀ ਜਾ ਸਕਦੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News