'ਮਿਸ ਇੰਡੀਆ 2018' ਬਣੀ ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ, ਮਾਨੂਸ਼ੀ ਛਿੱਲਰ ਨੇ ਪਹਿਨਾਇਆ ਤਾਜ
6/20/2018 4:13:30 PM
ਨਵੀਂ ਦਿੱਲੀ(ਬਿਊਰੋ)— ਫੈਮਿਨਾ ਮਿਸ ਇੰਡੀਆ 2018 ਮੁਕਾਬਲੇ ਦਾ ਤਾਜ ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਦੇ ਸਿਰ ਸਜਿਆ। ਉਸ ਨੇ 29 ਹੋਰ ਮੁਕਾਬਲੇਬਾਜ਼ ਲੜਕੀਆਂ ਨੂੰ ਪਛਾੜਦਿਆਂ ਇਹ ਖਿਤਾਬ ਜਿੱਤਿਆ ਹੈ। ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਉਸ ਨੂੰ ਤਾਜ ਪਹਿਨਾਇਅ।
ਇਸ ਮੁਕਾਬਲੇ 'ਚ ਹਰਿਆਣਾ ਦੀ ਮੀਨਾਕਸ਼ੀ ਚੌਧਰੀ ਫਰਸਟ ਰਨਰਅੱਪ ਤੇ ਆਂਧਰਾ ਪ੍ਰਦੇਸ਼ ਦੀ ਸ਼੍ਰੇਆ ਰਾਵ ਸੈਕਿੰਡ ਰਨਰਅੱਪ ਰਹੀ। ਮੁੰਬਈ 'ਚ ਹੋਏ ਇਸ ਮੁਕਾਬਲੇ ਦੌਰਾਨ ਇਕ ਰੰਗਾਰੰਗ ਪ੍ਰੋਗਰਾਮ ਵੀ ਕਰਾਇਆ ਗਿਆ ਸੀ।
ਅਨੁਕ੍ਰਿਤੀ ਵਾਸ ਪੇਸ਼ੇ ਵਜੋਂ ਇਕ ਖਿਡਾਰਨ ਤੇ ਡਾਂਸਰ ਹੈ। ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਲਈ ਉਹ ਫਰੈਂਚ ਭਾਸ਼ਾ 'ਚ ਬੀ. ਏ. ਕਰ ਰਹੀ ਹੈ। ਉਸ ਨੂੰ ਬਾਈਕ ਚਲਾਉਣਾ ਕਾਫੀ ਪਸੰਦ ਹੈ। ਭਵਿੱਖ 'ਚ ਉਹ ਸੁਪਰ ਮਾਡਲ ਬਣਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਦੇਸ਼ ਦੀ ਸਭ ਤੋਂ ਵੱਡੇ ਸੁੰਦਰਤਾ ਮੁਕਾਬਲੇ 'ਫੈਮਿਨਾ ਮਿਸ ਇੰਡੀਆ 2018' ਦਾ ਪ੍ਰੋਗਰਾਮ ਮੰਗਲਵਾਰ ਦੀ ਰਾਤ ਮੁੰਬਈ ਦੇ ਐੱਨ. ਐੱਸ. ਈ. ਆਈ, ਡੋਮ, ਵਰਲੀ 'ਚ ਕਰਵਾਇਆ ਗਿਆ ਸੀ।
ਇਸ ਪ੍ਰੋਗਰਾਮ 'ਚ ਕਈ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਖਾਨ ਤੇ ਜੈਕਲੀਨ ਫਰਨਾਂਡਿਜ਼ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਇਸ ਦੇ ਨਾਲ ਹੀ ਕਰਨ ਜੌਹਰ ਤੇ ਆਯੂਸ਼ਮਾਨ ਖੁਰਾਨਾ ਨੇ ਆਪਣੀ ਹਾਸਰਸ ਕਾਮੇਡੀ ਨਾਲ ਸਭ ਨੂੰ ਖੂਬ ਹਸਾਇਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ