ਮੋਸ਼ਨ ਕੰਟੈਂਟ ਗਰੁੱਪ ਤੇ ਫਿਲਮ ਕ੍ਰਿਟਿਕਸ ਗਿਲਡ ਨੇ ਆਪਣੇ ਪਹਿਲੇ ਐਵਾਰਡ ਸਮਾਰੋਹ ਦਾ ਕੀਤਾ ਐਲਾਨ

10/25/2018 2:50:51 PM

ਮੁੰਬਈ (ਬਿਊਰੋ)— ਮੋਸ਼ਨ ਕੰਟੈਂਟ ਗਰੁੱਪ ਨਾਲ ਸਾਂਝੇਦਾਰੀ 'ਚ ਫਿਲਮ ਕ੍ਰਿਟਿਕਸ ਗਿਲਡ ਪਹਿਲੀ ਵਾਰ ਸ਼ਾਰਟ ਫਿਲਮ ਪੁਰਸਕਾਰ 'ਕ੍ਰਿਟਿਕਸ ਚਾਈਸ ਸ਼ਾਰਟ ਫਿਲਮ ਐਵਾਰਡਸ' ਪੇਸ਼ ਕਰਨ ਲਈ ਤਿਆਰ ਹੈ। ਦੇਸ਼ ਭਰ 'ਚ ਸ਼ਾਰਟ ਫਿਲਮ ਨਿਰਮਾਤਾ ਦੇ ਹੁਨਰ ਨੂੰ ਪਛਾਣਨ ਲਈ ਅਤੇ ਉਨ੍ਹਾਂ ਦੀ ਸਰਾਹਨਾ ਕਰਨ ਲਈ ਇਕ ਪੁਰਸਕਾਰ ਸਮਾਰੋਹ ਹੈ, ਜਿੱਥੇ ਭਾਰਤ ਦੇ ਸਭ ਤੋਂ ਜ਼ਿਆਦਾ ਭਰੋਸੇਯੋਗ ਫਿਲਮ ਆਲੋਚਕ ਅਤੇ ਮੋਸ਼ਨ ਕੰਟੈਂਟ ਗਰੁੱਪ, ਡਬਲਯੂਪੀਪੀ ਦੇ ਕੰਟੈਂਟ ਨਿਵੇਸ਼ ਅਤੇ ਅਧਿਕਾਰ ਪ੍ਰਬੰਧਕ ਕੰਪਨੀ ਵਲੋਂ ਸਹਿਯੋਗ ਦਾ ਜਤਨ ਹੈ।

ਫਿਲਮ ਕ੍ਰਿਟਿਕਸ ਗਿਲਡ ਦੀ ਪ੍ਰਧਾਨ ਅਨੁਪਮਾ ਚੋਪੜਾ ਨੇ ਕਿਹਾ, ''ਸ਼ਾਰਟ ਫਿਲਮਾਂ ਇਕ ਰੋਮਾਂਚਕ ਕਹਾਣੀਆਂ ਹਨ। ਕ੍ਰਿਟਿਕਸ ਚਾਈਸ ਸ਼ਾਰਟ ਫਿਲਮ ਐਵਾਰਡਸ ਨੂੰ ਸ਼ਾਰਟ ਫਿਲਮਾਂ 'ਚ ਸਰਬੋਤਮ ਪ੍ਰਤਿਭਾ ਦਾ ਜ਼ਸਨ ਮਨਾਉਣ ਅਤੇ ਸਨਮਾਨਿਤ ਕਰਨ ਲਈ ਬਣਾਇਆ ਗਿਆ ਹੈ। ਸਾਨੂੰ ਉਮੀਦ ਹੈ ਕਿ ਵੱਖ-ਵੱਖ ਸੂਬਿਆਂ ਅਤੇ ਭਾਸ਼ਾਵਾਂ ਦੇ ਫਿਲਮ ਨਿਰਮਾਤਾ ਆਪਣਾ ਕੰਮ ਸ਼ੇਅਰ ਕਰਨਗੇ''।

ਵਧਦੇ ਪ੍ਰਸ਼ੰਸਕਾਂ ਨੇ ਇਨ੍ਹਾਂ ਉਪਭੋਗਤਾਵਾਂ ਨਾਲ ਜੁੜਨ ਵਾਲੀਆਂ ਕਹਾਣੀਆਂ ਨੂੰ ਦੱਸਣ ਲਈ ਬਿਹਤਰੀਨ ਦਿਮਾਗ ਨੂੰ ਆਕਰਸ਼ਿਤ ਕੀਤਾ ਹੈ। ਉਮੀਦ, ਸੰਘਰਸ਼ ਅਤੇ ਸਾਡੇ ਦੇਸ਼ ਦੀ ਆਰਥਿਕ ਭੂਮੀ 'ਤੇ ਕਬਜ਼ਾ ਕਰਨ ਲਈ, ਇਕ ਫਾਰਮੇਟ ਦੇ ਰੂਪ 'ਚ ਸ਼ਾਰਟ ਫਿਲਮ ਪਸੰਦੀਦਾ ਚੋਣ ਬਣ ਗਈ ਹੈ। ਮੋਸ਼ਨ ਕੰਟੈਂਟ ਗਰੁੱਪ ਦੀ ਸਾਂਝੇਦਾਰੀ ਨਾਲ ਫਿਲਮ ਕ੍ਰਿਟਿਕਸ ਗਿਲਡ ਸਥਾਪਿਤ ਕਰਨ ਲਈ 'ਕ੍ਰਿਟਿਕਸ ਚਾਈਸ ਸ਼ਾਰਟ ਫਿਲਮ ਐਵਾਰਡਸ' ਸ਼ਾਰਟ ਫਿਲਮਸ, ਫੀਚਰ ਅਤੇ ਡਾਕਿਊਮੈਂਟਰੀ ਲਈ ਸ਼ਾਨਦਾਰ ਕੰਮ ਨੂੰ ਨਿਰਪੱਖ ਤਰੀਕੇ ਨਾਲ ਪਛਾਣ ਦਿਵਾਉਣ ਲਈ ਇਕ ਭਰੋਸੇਯੋਗ ਮੰਚ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਮੰਚ ਮਜ਼ੇਦਾਰ, ਮਨੋਰੰਜਕ ਅਤੇ ਆਕਰਸ਼ਕ ਕੰਟੈਂਟ ਬਣਾਉਣ ਲਈ ਕਈ ਹੋਰ ਲੋਕ ਆਕਰਸ਼ਿਤ ਕਰੇਗਾ।

ਗਰੁੱਪ M ਭਾਰਤ ਦੇ (ਮੋਸ਼ਨ ਕੰਟੈਂਟ ਗਰੁੱਪ) ਦੇ ਟਰੇਡਿੰਗ 'ਤੇ ਸਾਂਝੇਦਾਰੀ ਦੇ ਪ੍ਰਧਾਨ ਅਸ਼ਵਨੀ ਪਦਮਨਭਾਨ ਨੇ ਕਿਹਾ, ''ਵਿਸਤਾਸ ਮੀਡੀਆ ਰਾਜਧਾਨੀ ਪ੍ਰਾਈਵੇਟ ਲਿਮਟਿੱਡ (ਸਿੰਗਾਪੁਰ) ਦੀ ਮਲਕੀਅਤ ਵਾਲੀ ਕੰਪਨੀ NVS ਮੀਡੀਆ, ਕ੍ਰਿਟਿਕਸ ਚਾਈਸ ਸ਼ਾਰਟ ਫਿਲਮ ਐਵਾਰਡਸ ਨਾਲ ਜੁੜ ਚੁੱਕਾ ਹੈ, ਜੋ ਭਾਰਤੀ ਸ਼ਾਰਟ ਫਿਲਮਾਂ ਦੇ ਨਿਰਮਾਤਾਵਾਂ ਲਈ ਆਪਣਾ ਸਮਰਥਨ ਅਤੇ ਪ੍ਰਸੰਸ਼ਾ ਪ੍ਰਗਟ ਕਰਦਾ ਹੈ। ਦਿ ਕ੍ਰਿਟਿਕਸ ਚਾਈ ਸ਼ਾਰਟ ਫਿਲਮ ਐਵਾਰਡਸ ਈਵੈਂਟ ਦਸੰਬਰ 2018 'ਚ ਮੁੰਬਈ 'ਚ ਆਯੋਜਿਤ ਕੀਤਾ ਜਾਵੇਗਾ। ਦੇਸ਼ ਭਰ 'ਚ ਸ਼ਾਰਟ ਫਿਲਮ ਨਿਰਮਾਤਾਵਾਂ ਨੂੰ ਐਵਾਰਡਸ 'ਚ ਭਾਗ ਲੈਣ ਲਈ ਅਤੇ ਆਪਣੀ ਐਂਟਰੀ ਦਰਜ ਕਰਵਾਉਣ ਲਈ www.ccsfa.co.in ਸੱਦਾ ਦਿੱਤਾ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News