ਸੁਸ਼ਾਂਤ ਦੀ ਮੌਤ ਤੋਂ 5 ਦਿਨ ਬਾਅਦ ਵਿਜੇ ਸ਼ੇਖਰ ਗੁਪਤਾ ਦਾ ਵੱਡਾ ਐਲਾਨ, ਹੁਣ ਖੋਲ੍ਹਣਗੇ ਕਈ ਰਾਜ਼

6/19/2020 9:07:09 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਫ਼ਿਲਮ ਬਣੇਗੀ। ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ 'ਤੇ ਆਧਾਰਿਤ ਫ਼ਿਲਮ ਬਣਾਉਣ ਦਾ ਫੈਸਲਾ ਵੀ ਕਰ ਲਿਆ ਹੈ। ਫ਼ਿਲਮ ਦਾ ਨਾਂ ਰੱਖ ਲਿਆ ਗਿਆ ਹੈ ਅਤੇ ਜਲਦ ਹੀ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਫ਼ਿਲਮ ਦਾ ਨਾਂ 'ਸੁਸਾਇਡ ਔਰ ਮਰਡਰ' ਹੋਵੇਗਾ। ਵਿਜੇ ਨੇ ਦੱਸਿਆ ਕਿ ਇਹ ਫ਼ਿਲਮ ਸੁਸ਼ਾਂਤ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਅਜਿਹੇ 'ਚ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
suicide or murder film will be made on sushant singh rajputs life
ਵਿਜੇ ਦਾ ਮੰਨਣਾ ਹੈ ਕਿ ਸੁਸ਼ਾਂਤ ਦੀ ਖ਼ੁਦਕੁਸ਼ੀ ਪਿੱਛੇ ਉਨ੍ਹਾਂ ਦੇ ਹੱਥੋਂ 6-7 ਫ਼ਿਲਮਾਂ ਨਿਕਲ ਜਾਣ ਤੋਂ ਪੈਦਾ ਹੋਇਆ ਤਣਾਅ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ 'ਚ ਕੁਝ ਰਸੂਖ਼ਦਾਰ ਫ਼ਿਲਮ ਨਿਰਮਾਤਾ ਹਨ ਅਤੇ ਇਸ ਦੇ ਚੱਲਦਿਆਂ ਇੰਡਸਟਰੀ ਨਾਲ ਸਬੰਧ ਨਾ ਰੱਖਣ ਵਾਲੇ ਅਤੇ ਬਾਹਰ ਤੋਂ ਆਉਣ ਵਾਲੇ ਕਲਾਕਾਰਾਂ ਨਾਲ ਵਿਤਕਰਾ ਹੁੰਦਾ ਹੈ। ਉਨ੍ਹਾਂ ਨਾਲ ਬੁਰਾ ਵਤੀਰਾ ਹੁੰਦਾ ਹੈ। ਅਜਿਹੇ ਕਲਾਕਾਰਾਂ ਨੂੰ ਸਟਾਰ ਕਿੱਡਸ ਨਾਲੋਂ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ।

ਵਿਜੇ ਨੇ ਕਿਹਾ 'ਸੁਸਾਇਡ ਔਰ ਮਰਡਰ' ਸੁਸ਼ਾਂਤ ਦੇ ਬਹਾਨੇ ਇੰਡਸਟਰੀ 'ਚ ਆਉਣ ਵਾਲੇ ਅਜਿਹੇ ਤਮਾਮ/ਕਈ ਲੋਕਾਂ ਦੀ ਕਹਾਣੀ ਨੂੰ ਬਿਆਨ ਕਰੇਗੀ, ਜੋ ਕੁਝ ਬਣਨ ਦਾ ਸੁਫ਼ਨਾ ਲੈ ਕੇ ਬਾਲੀਵੁੱਡ 'ਚ ਆਉਂਦੇ ਹਨ ਪਰ ਇੰਡਸਟਰੀ 'ਚ ਕੁਝ ਚੋਣਵੇਂ ਲੋਕਾਂ ਦੀ ਮੋਨੋਪਲੀ ਤੇ ਨੈਪੋਟਿਜ਼ਮ ਦਾ ਸ਼ਿਕਾਰ ਹੁੰਦੇ ਹਨ। ਸੁਸ਼ਾਂਤ ਦੀ ਮੌਤ ਤੋਂ ਸਿਰਫ਼ ਚਾਰ ਦਿਨ ਬਾਅਦ ਫ਼ਿਲਮ ਬਣਾਉਣ ਦੇ ਐਲਾਨ 'ਤੇ ਉਨ੍ਹਾਂ ਕਿਹਾ ਮੇਰੀ ਟੀਮ ਇਸ ਵਿਸ਼ੇ 'ਤੇ ਗਹਿਰਾ ਅਧਿਐਨ ਕਰ ਰਹੀ ਹੈ ਅਤੇ ਫ਼ਿਲਮ ਦੀ ਸਕ੍ਰਿਪਟ ਰਾਇਟਿੰਗ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਮੈਂ ਸੁਸ਼ਾਂਤ ਦੇ ਬੇਹੱਦ ਕਰੀਬੀ ਲੋਕਾਂ ਨੂੰ ਜਾਣਦਾ ਹਾਂ ਇਸ ਲਈ ਘਟਨਾ ਦੀ ਡੂੰਘਾਈ ਤਕ ਪਹੁੰਚਣਾ ਅਤੇ ਬਾਲੀਵੁੱਡ ਦੀ ਅਸਲੀਅਤ ਦਰਸਾਉਣਾ ਸਾਡੇ ਲਈ ਮੁਸ਼ਕਿਲ ਕੰਮ ਨਹੀਂ ਹੋਵੇਗਾ।

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਰੋਲ ਲਈ ਨਵੇਂ ਲੜਕੇ ਨੂੰ ਕਾਸਟ ਕਰ ਲਿਆ ਗਿਆ ਹੈ ਅਤੇ ਫ਼ਿਲਮ ਦੀ ਬਾਕੀ ਕਾਸਟ ਵੀ ਨਵੀਂ ਹੋਵੇਗੀ। ਫ਼ਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਸਤੰਬਰ ਮਹੀਨੇ ਸਿਨੇਮਾ ਘਰਾਂ 'ਚ ਰਿਲੀਜ਼ ਦੀ ਯੋਜਨਾ ਹੈ। ਜੇਕਰ ਇਸ ਸਮੇਂ ਦੌਰਾਨ ਤਾਲਾਬੰਦੀ ਰਹੀ ਤਾਂ ਫ਼ਿਲਮ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News