Filmfare Awards : ਜਾਣੋ ਕਿਸ ਸੈਲੀਬ੍ਰਿਟੀਜ਼ ਨੇ ਜਿੱਤਿਆ ਕਿਹੜਾ ਐਵਾਰਡ

12/4/2019 11:44:16 AM

ਨਵੀਂ ਦਿੱਲੀ (ਬਿਊਰੋ) : 'ਫਿਲਮ ਫੇਅਰ ਗਲੈਮਰਸ ਐਂਡ ਸਾਈਟਲ ਐਵਾਰਡ' ਦਾ ਆਯੋਜਨ ਮੁੰਬਈ 'ਚ ਮੰਗਲਵਾਰ ਰਾਤ ਕਰਵਾਇਆ ਗਿਆ। ਇਹ ਬਾਲੀਵੁੱਡ ਦੀਆਂ ਸਭ ਤੋਂ ਫੈਸ਼ਨੇਬਲ ਨਾਈਟ 'ਚੋਂ ਇਕ ਰਹੀ। ਬਾਲੀਵੁੱਡ ਦੇ ਖੂਬਸੂਰਤ ਤੇ ਸਟਾਈਲਿਸ਼ ਸਿਤਾਰਿਆਂ ਨੇ ਇਸ ਐਵਾਰਡ ਸਮਾਰੋਹ 'ਚ ਸ਼ਿਰਕਤ ਕੀਤੀ। ਬਾਲੀਵੁੱਡ ਐਕਟਰ ਸੈਫ ਅਲੀ ਖਾਨ, ਆਲੀਆ ਭੱਟ, ਵਰੁਣ ਧਵਨ, ਅਨੁਸ਼ਕਾ ਸ਼ਰਮਾ ਵਰਗੇ ਸਿਤਾਰਿਆਂ ਨੇ ਸਭ ਤੋਂ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਿਆ। ਰੈੱਡ ਕਾਰਪੈੱਟ 'ਤੇ ਇਨ੍ਹਾਂ ਸਿਤਾਰਿਆਂ ਦੀ ਚਮਕ ਨੇ ਇਸ ਰਾਤ ਨੂੰ ਯਾਦਗਾਰ ਬਣਾ ਦਿੱਤਾ। ਇੰਡਸਟਰੀ ਦੇ ਫੈਸ਼ਨ ਆਈਕਨ ਲਈ ਪੂਰੀ ਰਾਤ ਜਸ਼ਨ ਚੱਲਦਾ ਰਿਹਾ। ਇਸ ਐਵਾਰਡ ਸਮਾਰੋਹ 'ਚ ਆਲੀਆ ਭੱਟ ਨੂੰ ਸਭ ਤੋਂ ਸਟਾਈਲਿਸ਼ ਫੀਮੇਲ ਤੇ ਅਨੁਸ਼ਕਾ ਸ਼ਰਮਾ ਨੂੰ ਸਭ ਤੋਂ ਗਲੈਮਰਸ ਫੀਮੇਲ ਸਟਾਰ ਦਾ ਐਵਾਰਡ ਮਿਲਿਆ।

ਆਓ ਜਾਣਦੇ ਹਾਂ ਕਿ ਕਿਹੜੇ ਸਿਤਾਰੇ ਨੂੰ ਕਿਹੜਾ ਖਿਤਾਬ ਮਿਲਿਆ :-

ਰਿਸਕ ਟੇਕਰ ਆਫ ਦਿ ਈਅਰ - ਰਾਜਕੁਮਾਰ ਰਾਓ
ਇਮਰਜਿੰਗ ਫੇਸ ਆਫ ਫੈਸ਼ਨ - ਅਨੰਨਿਆ ਪਾਂਡੇ
ਵੂਮਨ ਆਫ ਸਟਾਈਲ ਐਂਡ ਸਬਸਟਾਂਸ- ਦਿਆ ਮਿਰਜ਼ਾ
ਫਿੱਟ ਐਂਡ ਫੈਬੂਲਸ - ਕ੍ਰੀਤੀ ਸੇਨਨ
ਹੌਟ ਸਟੈੱਪਰ ਆਫ ਦਿ ਈਅਰ (ਫੀਮੇਲ) - ਕਿਆਰਾ ਅਡਵਾਨੀ
ਹੌਟ ਸਟੈੱਪਰ ਆਫ ਦਿ ਈਅਰ (ਮੇਲ) - ਕਾਰਤਿਕ ਆਰੀਅਨ
ਦਿ ਸਪੈਸ਼ਲਿਸਟ - ਮਨੀਸ਼ ਮਲਹੋਤਰਾ
ਦੀਵਾ ਆਫ ਦਿ ਈਅਰ - ਮਲਾਇਕਾ ਅਰੋੜਾ
ਟ੍ਰੇਲਬਲੇਜ਼ਰ ਆਫ ਦਿ ਫੈਸ਼ਨ - ਕਰਨ ਜੌਹਰ
ਮੋਸਟ ਸਟਾਈਲਿਸ਼ ਸਟਾਰ (ਫੀਮੇਲ) - ਆਲੀਆ ਭੱਟ
ਮੋਸਟ ਸਟਾਈਲਿਸ਼ ਸਟਾਰ (ਮੇਲ) - ਆਯੁਸ਼ਮਾਨ ਖੁਰਾਨਾ
ਸਟਾਈਲ ਆਈਕਨ - ਸੈਫ ਅਲੀ ਖਾਨ
ਮੋਸਟ ਕਲੈਮਰਸ ਸਟਾਰ (ਫੀਮੇਲ) - ਅਨੁਸ਼ਕਾ ਸ਼ਰਮਾ
ਮੋਸਟ ਗਲੈਮਰਸ ਸਟਾਰ (ਮੇਲ) - ਵਰੁਣ ਧਵਨ


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News