600 ਕਿਲੋਮੀਟਰ ਸਾਈਕਲ ਚਲਾ ਕੇ ਸਲਮਾਨ ਨੂੰ ਮਿਲਣ ਪਹੁੰਚਿਆ 52 ਸਾਲ ਦਾ ਇਹ ਫੈਨ

2/14/2020 4:29:38 PM

ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆਂ ਦੇ ਫੈਨਜ਼ ਤਾਂ ਬਹੁਤ ਹੁੰਦੇ ਹਨ ਪਰ ਕੁੱਝ ਅਜਿਹੇ ਵੀ ਫੈਨਜ਼ ਹੁੰਦੇ ਹਨ, ਜੋ ਆਪਣੇ ਮਨਪਸੰਦੀ ਸਿਤਾਰਿਆਂ ਨੂੰ ਮਿਲਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ। ਸਲਮਾਨ ਖਾਨ ਦੇ ਵੀ ਅਜਿਹੇ ਹੀ ਫੈਨ ਹਨ। ਹੁਣ ਇਕ ਅਜਿਹਾ ਫੈਨ ਸਾਹਮਣੇ ਆਇਆ ਹੈ। ਸਲਮਾਨ ਦੇ ਇਸ ਫੈਨ ਦਾ ਨਾਮ ਭੂਪੇਨ ਲਿਕਸਨ ਹੈ। ਭੂਪੇਨ ਸਲਮਾਨ ਖਾਨ ਨੂੰ ਮਿਲਣ ਲਈ 600 ਕਿਲੋਮੀਟਰ ਸਾਈਕਲ ਚਲਾ ਕੇ ਉਨ੍ਹਾਂ ਕੋਲ ਪਹੁੰਚਿਆ। ANI ਨੇ ਟਵੀਟ ਮੁਤਾਬਕ, ਤਿਨਸੁਖੀਆ ਦੇ ਸਾਈਕਲਿਸਟ ਭੂਪੇਨ ਲਿਕਸਨ 600 ਕਿਲੋਮੀਟਰ ਸਾਈਕਲ ਚਲਾ ਕੇ ਬੀਤੇ ਦਿਨ ਗੁਵਾਹਾਟੀ ਪਹੁੰਚਿਆ। ਭੂਪੇਨ ਨੇ ਦੱਸਿਆ ਕਿ ਉਨ੍ਹਾਂ ਨੇ 8 ਫਰਵਰੀ ਨੂੰ ਜਾਗੁਨ ਤੀਨਸੁਖੀਆ ਤੋਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ ਤਾਂਕਿ ਉਹ ਸਲਮਾਨ ਖਾਨ ਨੂੰ ਮਿਲ ਸਕੇ।


 ਦੱਸ ਦੇਈਏ ਕਿ ਸਲਮਾਨ ਖਾਨ ਫਿਲਮਫੇਅਰ ਐਵਾਰਡਸ ਨੂੰ ਅਟੈਂਡ ਕਰਨ ਲਈ ਗੁਵਾਹਾਟੀ ਜਾਣ ਵਾਲੇ ਸਨ। ਤਸਵੀਰਾਂ ਵਿਚ ਭੂਪੇਨ ਹੱਥ ਵਿਚ ਇਕ ਪ੍ਰਿੰਟਆਊਟ ਫੜ੍ਹੇ ਨਜ਼ਰ ਆ ਰਹੇ ਹਨ, ਜਿਸ ’ਤੇ ਲਿਖਿਆ ਹੈ ਕਿ 52 ਸਾਲ ਦਾ ਭੂਪੇਨ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਹੈ। ਉਨ੍ਹਾਂ ਨੇ ਇਕ ਘੰਟੇ ਵਿਚ 48 ਕਿਲੋਮੀਟਰ ਤੱਕ ਸਾਈਕਲ ਚਲਾਈ ਸੀ। ਕਮਾਲ ਦੀ ਗੱਲ ਇਹ ਹੈ ਕਿ ਇਸ ਪੂਰੇ ਸਫਰ ਦੌਰਾਨ ਉਸ ਨੇ ਇਕ ਵਾਰ ਵੀ ਹੈਂਡਲ ਨੂੰ ਹੱਥ ਨਹੀਂ ਲਗਾਇਆ ਸੀ।

ਜਦੋਂ ਅਕਸ਼ੈ ਦੇ ਫੈਨ ਨੇ ਕੀਤਾ 900 ਕਿਲੋਮੀਟਰ ਦਾ ਸਫਰ
ਹਾਲਾਂਕਿ ਇਹ ਸਾਫ ਨਹੀਂ ਹੈ ਕਿ ਭੂਪੇਨ ਸਲਮਾਨ ਖਾਨ ਨੂੰ ਮਿਲ ਪਾਇਆ ਜਾਂ ਨਹੀਂ। ਸਲਮਾਨ ਖਾਨ ਦੇ ਇਸ ਫੈਨ ਦੀ ਹੀ ਤਰ੍ਹਾਂ ਪਿਛਲੇ ਦਿਨੀਂ ਅਕਸ਼ੈ ਕੁਮਾਰ ਦਾ ਇਕ ਫੈਨ ਕਾਫੀ ਚਰਚਾ ਵਿਚ ਰਿਹਾ ਸੀ। ਅਕਸ਼ੈ ਕੁਮਾਰ ਦੇ ਇਸ ਫੈਨ ਨੇ 18 ਦਿਨਾਂ ਵਿਚ 900 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ਤਾਂਕਿ ਉਹ ਆਪਣੇ ਸਟਾਰ ਨੂੰ ਮਿਲ ਸਕੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News