ਫਿਲਮ ਫੇਅਰ ਐਵਾਰਡਜ਼ 2020 : ਰਣਵੀਰ ਸਿੰਘ ਦੀ ‘ਗਲੀ ਬੁਆਏ’ ਬਣੀ ਬੈਸਟ ਫਿਲਮ

2/16/2020 9:09:51 AM

ਮੁੰਬਈ (ਬਿਊਰੋ)– ਸ਼ਨੀਵਾਰ ਰਾਤ ਗੁਹਾਟੀ ਵਿਚ ਹੋਏ 65ਵੇਂ ਫਿਲਮ ਫੇਅਰ ਐਵਾਰਡ ’ਚ ‘ਗਲੀ ਬੁਆਏ’ ਦਾ ਦਬਦਬਾ ਰਿਹਾ। ਫਿਲਮ ਨੇ ਬੈਸਟ ਡਾਇਰੈਕਟਰ ਅਤੇ ਬੈਸਟ ਫਿਲਮ ਸਣੇ 9 ਐਵਾਰਡ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਨੂੰ ਬੈਸਟ ਡੈਬਿਊ ਫੀਮੇਲ ਦਾ ਐਵਾਰਡ ਦਿੱਤਾ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਇਹ ਐਵਾਰਡ ਸੈਰੇਮਨੀ ਮੁੰਬਈ ਤੋਂ ਬਾਹਰ ਆਯੋਜਿਤ ਕੀਤੀ ਗਈ। ਗੁਹਾਟੀ ਦੇ ਇੰਦਰਾ ਗਾਂਧੀ ਐਥਲੈਟਿਕਸ ਸਟੇਡੀਅਮ ਵਿਚ ਹੋਈ ਇਹ ਸੈਰੇਮਨੀ ਵਿੱਕੀ ਕੌਸ਼ਲ ਅਤੇ ਕਰਨ ਜੌਹਰ ਨੇ ਹੋਸਟ ਕੀਤੀ।

ਇਸ ਮੌਕੇ ਫਿਲਮ ‘ਆਰਟੀਕਲ 15’ ਲਈ ਬੈਸਟ ਐਕਟਰ (ਕ੍ਰਿਟਿਕਸ) ਦਾ ਐਵਾਰਡ ਆਯੁਸ਼ਮਾਨ ਖੁਰਾਣਾ, ਫਿਲਮ ‘ਸਾਂਡ ਕੀ ਆਂਖ’ ਲਈ ਬੈਸਟ ਐਕਟ੍ਰੈੱਸ ਕ੍ਰਿਟਿਕਸ ਦਾ ਐਵਾਰਡ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਨੂੰ ਦਿੱਤਾ ਗਿਆ। ਫਿਲਮ ‘ਗਲੀ ਬੁਆਏ’ ਲਈ ਬੈਸਟ ਡਾਇਰੈਕਟਰ ਦਾ ਐਵਾਰਡ ਜ਼ੋਇਆ ਅਖ਼ਤਰ, ਫਿਲਮ ‘ਸੋਨ ਚਿਡ਼ੀਆ’ ਅਤੇ ‘ਆਰਟੀਕਲ 15’ ਨੂੰ ਬੈਸਟ ਫਿਲਮ (ਕ੍ਰਿਟਿਕਸ), ‘ਗਲੀ ਬੁਆਏ’ ਨੂੰ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ।

ਇਸ ਤੋਂ ਇਲਾਵਾ ‘ਗਲੀ ਬੁਆਏ’ ਲਈ ਬੈਸਟ ਸਪੋਰਟਿੰਗ ਐਕਟਰ ਦਾ ਐਵਾਰਡ ਸਿਧਾਰਥ ਚਤੁਰਵੇਦੀ, ਇਸੇ ਫਿਲਮ ਲਈ ਬੈਸਟ ਸਪੋਰਟਿੰਗ ਐਕਟ੍ਰੈੱਸ ਦਾ ਐਵਾਰਡ ਅੰਮ੍ਰਿਤਾ ਸੁਭਾਸ਼, ਫਿਲਮ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਲਈ ਬੈਸਟ ਡੈਬਿਊ ਡਾਇਰੈਕਟਰ ਦਾ ਐਵਾਰਡ ਆਦਿਤਿਆ ਧਰ, ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਲਈ ਬੈਸਟ ਡੈਬਿਊ ਐਕਟਰ ਅਭਿਮੰਨਿਊ ਦਾਸਾਨੀ, ਫਿਲਮ ‘ਸਟੂਡੈਂਟ ਆਫ ਦਿ ਯੀਅਰ-2’ ਲਈ ਬੈਸਟ ਡੈਬਿਊ ਐਕਟ੍ਰੈੱਸ ਅਨੰਨਿਆ ਪਾਂਡੇ, ਫਿਲਮ ‘ਕਲੰਕ’ ਦੇ ਗਾਣੇ ‘ਕਲੰਕ ਨਹੀਂ’ ਲਈ ਬੈਸਟ ਪਲੇਅ ਬੈਕ ਸਿੰਗਰ (ਮੇਲ) ਅਰਿਜੀਤ ਸਿੰਘ, ਫਿਲਮ ‘ਵਾਰ’ ਦੇ ਗਾਣੇ ‘ਘੁੰਗਰੂ’ ਲਈ ਸ਼ਿਲਪਾ ਰਾਵ ਨੂੰ ਬੈਸਟ ਪਲੇਅ ਬੈਕ ਸਿੰਗਰ ਫੀਮੇਲ ਦਾ ਐਵਾਰਡ ਦਿੱਤਾ ਗਿਆ।

ਇਸ ਤੋਂ ਇਲਾਵਾ ਬੈਸਟ ਸਕ੍ਰੀਨ ਪਲੇਅ ਦਾ ਐਵਾਰਡ ਫਿਲਮ ‘ਗਲੀ ਬੁਆਏ’ ਲਈ ਐਵਾਰਡ ਰੀਮਾ ਕਾਗਤੀ ਅਤੇ ਜ਼ੋਇਆ ਅਖ਼ਤਰ, ਬੈਸਟ ਵੀ. ਐੱਫ. ਐਕਸ. ਦਾ ਐਵਾਰਡ ਸ਼ੇੇਰੀ ਭਰਦਾ ਅਤੇ ਵਿਸ਼ਾਲ ਆਨੰਦ ਨੂੰ ਫਿਲਮ ‘ਵਾਰ’ ਲਈ ਦਿੱਤਾ ਗਿਆ। ਇਸ ਮੌਕੇ ਰਮੇਸ਼ ਸਿੱਪੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ, ਗੋਬਿੰਦਾ ਨੂੰ ਐਕਸੀਲੈਂਸ ਇਨ ਸਿਨੇਮਾ ਐਵਾਰਡ ਦਿੱਤਾ ਗਿਆ। ਬਾਲੀਵੁੱਡ ਫੈਸ਼ਨ ਵਿਚ 30 ਸਾਲਾਂ ਲਈ ਸਪੈਸ਼ਲ ਐਵਾਰਡ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਦਿੱਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News