ਫਿਲਮੀ ਕੀੜਾ ਪ੍ਰੋਡਕਸ਼ਨਜ਼ ਨੇ ਯਥਾਰਥਵਾਦੀ ਮੂਵੀ ਸ਼ੈਲੀ ਨਿਰਮਾਣ ''ਚ ਰੱਖਿਆ ਕਦਮ

4/17/2019 9:35:30 AM

ਮੁੰਬਈ (ਬਿਊਰੋ) — ਹਿੰਦੀ ਤੇ ਮਰਾਠੀ ਫਿਲਮ ਇੰਡਸਟਰੀ 'ਚ ਯਥਾਰਥਵਾਦੀ ਤਿੰਨ ਕਮਰਸ਼ੀਅਲ ਮੇਨ ਸਟ੍ਰੀਮ ਫੀਚਰ ਫਿਲਮਾਂ ਦੀ ਸਫਲਤਾ ਤੋਂ ਬਾਅਦ ਫਿਲਮੀ ਕੀੜਾ ਪ੍ਰੋਡਕਸ਼ਨਜ਼ ਹੁਣ ਦਰਸ਼ਕਾਂ ਦੀ ਰੁਚੀ ਤੇ ਮੌਜੂਦਾ ਰੁਝਾਨ ਨੂੰ ਸਮਝਦੇ ਹੋਏ ਅਸਲ ਜੀਵਨ ਦੀਆਂ ਕਹਾਣੀਆਂ ਅਤੇ ਕੰਟੈਂਟ ਸੰਚਾਲਿਤ ਫਿਲਮਾਂ ਤੋਂ ਉੱਪਰ ਉੱਠਣ ਨੂੰ ਤਿਆਰ ਹੈ। ਇਨ੍ਹਾਂ ਦਾ ਨਵਾਂ ਪ੍ਰੋਜੈਕਟ ਹੈ ਮਿਲਨ ਟਾਕੀਜ਼, ਸਮੀਖਿਆਤਮਕ ਤੇ ਕਾਰੋਬਾਰੀ ਤੌਰ 'ਤੇ ਪ੍ਰਸ਼ੰਸਾਯੋਗ ਫਿਲਮ ਨਿਰਮਾਤਾ ਤਿਗਮਾਂਸ਼ੂ ਧੂਲੀਆ ਵਲੋਂ ਨਿਰਦੇਸ਼ਿਤ ਫਿਲਮ, ਜੋ ਮਾਰਚ 2019 ਵਿਚ ਰਿਲੀਜ਼ ਹੋਈ। ਹੁਣ ਟੀਮ ਦਿਲ ਨੂੰ ਛੂਹ ਲੈਣ ਵਾਲੀਆਂ ਸੱਚੀਆਂ ਕਹਾਣੀਆਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਕਾਬਜ਼ ਹੋਣ ਦਾ ਇਰਾਦਾ ਰੱਖਦੀ ਹੈ।
ਰਿਚਾ ਸਿਨ੍ਹਾ ਕੋ-ਫਾਊਂਡਰ ਫਿਲਮੀ ਕੀੜਾ ਪ੍ਰੋਡਕਸ਼ਨਜ਼ ਨੇ ਕਿਹਾ ਕਿ ਇਕ ਪ੍ਰੋਡਕਸ਼ਨ ਹਾਊਸ ਦੇ ਰੂਪ 'ਚ ਅਸੀਂ ਲਗਾਤਾਰ ਦਹਾਕਿਆਂ ਦੀ ਮੰਗ ਬਦਲ ਰਹੇ ਹਾਂ ਤੇ ਉਨ੍ਹਾਂ ਦੇ ਅਨੁਕੂਲ ਕਰ ਰਹੇ ਹਾਂ। ਹੁਣ ਲੋਕ ਸਾਰਥਕ ਸਿਨੇਮਾ ਲੱਭ ਰਹੇ ਹਨ ਅਤੇ ਅਸੀਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਜਾ ਰਹੇ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News