2 ਸਾਲ ਪੁਰਾਣੇ ਕੇਸ ''ਚ ਮੁੜ ਫਸੇ ਸਲਮਾਨ ਖਾਨ, ਐੱਫ. ਆਈ. ਆਰ. ਦਰਜ

6/23/2019 8:43:44 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਇਸ ਦਰਮਿਆਨ ਡਿਸਟ੍ਰਿਕ ਸੈਂਟਰਲ, ਥਾਣਾ ਕਮਲਾ ਮਾਰਕੀਟ, ਐੱਫ. ਆਈ. ਆਰ. ਨੰਬਰ 0106 ਤਹਿਤ ਸਲਮਾਨ ਖਾਨ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਸ ਦੇ ਖਿਲਾਫ ਇਹ ਐੱਫ. ਆਈ. ਆਰ. ਜਨਤਕ ਜਾਇਦਾਦ ਨੂੰ ਗੰਦਾ ਕਰਨ ਨੂੰ ਲੈ ਕੇ ਦਰਜ ਹੋਈ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਿਲਾਫ ਅੱਜ ਤੋਂ 2 ਸਾਲ ਪਹਿਲਾਂ ਸਾਲ 2017 'ਚ ਇਕ ਵਿਅਕਤੀ ਨੇ ਜਨਤਕ ਜਾਇਦਾਦ ਨੂੰ ਗੰਦਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਹੁਣ ਜਦੋਂ ਕੋਰਟ ਨੇ ਇਸ ਮਾਮਲੇ 'ਚ ਦਖਲ ਦਿੱਤਾ ਹੈ ਤਾਂ ਜਾ ਕੇ ਸਲਮਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਹਾਲਾਂਕਿ ਸਾਲ 2017 'ਚ ਪੁਲਸ ਨੇ ਅਦਾਲਤ ਨੂੰ ਸਲਮਾਨ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਗੱਲ ਕਹੀ ਸੀ ਪਰ ਡੀ. ਸੀ. ਪੀ. ਨੇ ਇਸ ਸ਼ਿਕਾਇਤ 'ਚ ਮੌਜੂਦਾ ਕੰਟੈਂਟ ਲੈ ਕੇ ਆਪਣੀ ਅਸਹਿਮਤੀ ਦਰਜ ਕਰਵਾਈ ਸੀ, ਜਿਨ੍ਹਾਂ ਦੀ ਸ਼ਿਕਾਇਤ 'ਤੇ ਇਸ ਦੀ ਕਾਰਵਾਈ ਪੂਰੀ ਹੋ ਸਕੀ। ਹੁਣ ਅਦਾਲਤ ਨੇ ਸਲਮਾਨ ਖਿਲਾਫ ਦਰਜ ਹੋਈ ਸ਼ਿਕਾਇਤ ਦੀ ਸੁਣਵਾਈ ਦੀ ਤਰੀਕ 4 ਅਗਸਤ ਤੈਅ ਕੀਤੀ ਹੈ।

ਦੱਸਣਯੋਗ ਹੈ ਕਿ 4 ਅਗਸਤ 2017 ਨੂੰ ਸਕਸੇਨਾ ਨਾਂ ਦੇ ਇਕ ਵਿਅਕਤੀ ਨੇ ਸਲਮਾਨ ਖਾਨ ਖਿਲਾਫ ਮਿੰਟੋ ਬ੍ਰਿਜ ਨੂੰ ਗੰਦਾ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਕੀਤੀ ਸੀ ਪਰ ਉਸ ਦੌਰਾਨ ਸਲਮਾਨ 'ਤੇ ਐੱਫ. ਆਈ. ਆਰ. ਨਹੀਂ ਦਰਜ ਹੋ ਸਕੀ। ਹੁਣ ਜਾ ਕੇ ਸਲਮਾਨ ਖਿਲਾਫ ਸ਼ਿਕਾਇਤ ਦਰਜ ਹੋ ਸਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News