ਚਿਰੰਜੀਵੀ ਦੇ ਫਾਰਮਹਾਊਸ 'ਚ ਲੱਗੀ ਅੱਗ, ਅਮਿਤਾਭ ਨੂੰ ਵੀ ਹੋਇਆ ਕਰੋੜਾਂ ਦਾ ਨੁਕਸਾਨ

5/3/2019 3:34:56 PM

ਮੁੰਬਈ (ਬਿਊਰੋ) — ਸ਼ੁੱਕਰਵਾਰ ਸਵੇਰੇ ਸਾਊਥ ਇੰਡੀਅਨ ਸੁਪਰਸਟਾਰ ਚਿਰੰਜੀਵੀ ਦੇ ਫਾਰਮਹਾਊਸ 'ਚ ਭਿਆਨਕ ਅੱਗ ਲੱਗ ਗਈ। ਇਸ ਨਾਲ ਇਥੇ ਲੱਗੇ ਫਿਲਮ 'ਸਈ ਰਾ ਨਰਸਿਮਹਾ ਰੈੱਡੀ' ਦੇ ਸੈੱਟ ਨੂੰ ਭਾਰੀ ਨੁਕਸਾਨ ਹੋਇਆ ਹੈ। ਖਬਰਾਂ ਮੁਤਾਬਕ, ਫਿਲਮ ਦਾ ਕਰੀਬ 2 ਕਰੋੜ ਰੁਪਏ ਦਾ ਮਟੀਰੀਅਲ ਸੜ੍ਹ ਕੇ ਸਵਾਹ ਹੋ ਗਿਆ।

 

ਦੱਸ ਦਈਏ ਕਿ ਚਿਰੰਜੀਵੀ ਦਾ ਇਹ ਫਾਰਮਹਾਊਸ ਹੈਦਰਾਬਾਦ ਦੇ Gandipet ਬਲਾਕ ਦੇ ਕੋਕਪੇਟ ਪਿੰਡ 'ਚ ਸਥਿਤ ਹੈ। ਦੱਸ ਦਈਏ ਕਿ ਇਥੇ ਅਮਿਤਾਭ ਬੱਚਨ ਫਿਲਮ ਦੀ ਸ਼ੂਟਿੰਗ ਕਰਨ ਵਾਲੇ ਸਨ ਪਰ ਹਾਦਸੇ ਕਾਰਨ ਫਿਲਮ ਦੀ ਸ਼ੂਟਿੰਗ ਨੂੰ ਟਾਲ ਦਿੱਤਾ ਗਿਆ ਹੈ।

PunjabKesari

ਇੰਝ ਲੱਗੀ ਅੱਗ

Gandipet ਪੁਲਸ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਹਾਲਾਂਕਿ, ਜਦੋਂ ਤੱਕ ਫਾਇਰ ਬਰਿਗੇਡ ਘਟਨਾਸਥਲ 'ਤੇ ਪਹੁੰਚੇ, ਉਦੋ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ। 'ਸਈ ਰਾ ਨਰਸਿਮਹਾ ਰੈੱਡੀ' ਦੇ ਸੈੱਟ 'ਤੇ ਅੱਗ ਲੱਗਣ ਦੀ ਘਟਨਾ ਤੋਂ ਪਹਿਲਾ ਵੀ ਸਾਹਮਣੇ ਆ ਚੁੱਕੀ ਹੈ। ਨਵੰਬਰ 2017 'ਚ ਜਦੋਂ ਸ਼ੂਟਿੰਗ ਹੈਦਰਾਬਾਦ ਦੇ ਅੰਨਪੂਰਣ ਸਟੂਡੀਓ 'ਚ ਚੱਲ ਰਹੀ ਸੀ ਤਾਂ ਉਦੋ ਵੀ ਉਥੇ ਅੱਗ ਲੱਗਣ ਨਾਲ ਫਿਲਮ ਨੂੰ ਭਾਰੀ ਨੁਕਸਾਨ ਹੋਇਆ ਸੀ।

PunjabKesari

'ਸਈ ਰਾ ਨਰਸਿਮਹਾ ਰੈੱਡੀ' ਫਿਲਮ ਦੀ ਸ਼ੂਟਿੰਗ ਕਰਨ ਵਾਲੇ ਸਨ ਅਮਿਤਾਭ ਬੱਚਨ

ਦੱਸਣਯੋਗ ਹੈ ਕਿ ਸੁਰੇਂਦਰ ਰੈੱਡੀ ਦੇ ਡਾਇਰੈਕਸ਼ਨ 'ਚ ਬਣ ਰਹੀ 'ਸਈ ਰਾ ਨਰਸਿਮਹਾ ਰੈੱਡੀ' ਫਿਲਮ ਭਾਰਤ ਦੇ ਪ੍ਰਥਮ ਸਵਤੰਤਰਤਾ ਸੰਗ੍ਰਾਮ ਉਈਲਵਾੜਾ ਨਰਸਿਮਹਾ ਰੈੱਡੀ ਦੀ ਬਾਇਓਪਿਕ ਹੈ, ਜਿਨ੍ਹਾਂ ਨੇ ਸਾਲ 1846 'ਚ ਬ੍ਰਿਟਿਸ਼ ਸਰਕਾਰ ਦੇ ਖਿਲਾਫ ਵਿਦਰੋਹ ਕੀਤਾ ਸੀ। ਫਿਲਮ 'ਚ ਚਿਰੰਜੀਵੀ ਤੇ ਨਇਨਤਾਰਾ ਮੁੱਖ ਭੂਮਿਕਾ 'ਚ ਹੈ। ਅਮਿਤਾਭ ਬੱਚਨ ਨਾਲ ਭਮੰਨਾ ਭੱਟੀਆ, ਜਗਪਤੀ ਬਾਬੂ ਤੇ ਸੁਦੀਪ ਵਰਗੇ ਸਿਤਾਰੇ ਨਜ਼ਰ ਆਉਣਗੇ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News