ਪਹਿਲੀ ਫ਼ਿਲਮ 'ਚ ਅਕਸ਼ੈ ਕੁਮਾਰ ਦੀ ਸੱਸ ਨੇ ਪਾਰ ਕੀਤੀਆਂ ਸਨ ਹੌਟਨੈੱਸ ਦੀਆਂ ਹੱਦਾਂ,ਵੇਖੋ ਤਸਵੀਰਾਂ

11/7/2020 3:11:01 PM

ਮੁੰਬਈ: ਬਾਲੀਵੁੱਡ ਇੰਡਸਟਰੀ ਦੀ ਕੋਈ ਵੀ ਅਦਾਕਾਰਾ ਜਦੋਂ ਬਿਕਨੀ ਪਾ ਕੇ ਪਰਦੇ 'ਤੇ ਆਉਂਦੀ ਹੈ ਤਾਂ ਕੁਝ ਹੀ ਸਮੇਂ 'ਚ ਸੁਰਖੀਆਂ 'ਚ ਆ ਜਾਂਦੀ ਹੈ। ਉੱਧਰ ਬਾਲੀਵੁੱਡ ਇੰਡਸਟਰੀ 'ਚ ਬਿਕਨੀ ਪਾਉਣ ਦਾ ਚਲਣ ਉਸ ਸਮੇਂ ਤੋਂ ਹੈ ਜਦੋਂ ਬਲੈਕ ਐਂਡ ਵ੍ਹਾਈਟ ਫਿਲਮਾਂ ਆਉਂਦੀਆਂ ਸਨ। ਅੱਜ ਦੀਆਂ ਅਦਾਕਾਰਾਂ ਨੂੰ ਦੇਖ ਕੇ ਲੋਕ ਸੋਚਦੇ ਹਨ ਕਿ 60 ਤੋਂ 70 ਦੇ ਦਹਾਕਿਆਂ ਦੀਆਂ ਅਦਾਕਾਰਾਂ ਫ਼ਿਲਮਾਂ 'ਚ ਹੌਟਨੈੱਸ ਨਹੀਂ ਦਿਖਾਇਆ ਕਰਦੀਆਂ ਸਨ ਇਹ ਸੋਚਣਾ ਬਿਲਕੁੱਲ ਗਲਤ ਹੈ। ਬਾਲੀਵੁੱਡ 'ਚ ਛੋਟੇ ਕੱਪੜੇ ਪਾਉਣ ਦਾ ਚਲਣ ਸਦੀਆਂ ਤੋਂ ਹੀ ਚੱਲਿਆ ਆ ਰਿਹਾ ਹੈ। 60 ਅਤੇ 70 ਦੇ ਦਹਾਕੇ 'ਚ ਵੀ ਕਈ ਹਸੀਨਾਵਾਂ ਨੇ ਬਿਕਨੀ ਸੀਨ ਦਿੱਤੇ ਸਨ। ਇਨ੍ਹਾਂ ਹਸੀਨਾਵਾਂ ਦੇ ਇਕ ਬਿਕਨੀ ਸੀਨ ਨਾਲ ਹੀ ਫਿਲਮ ਹਿੱਟ ਹੋ ਜਾਇਆ ਕਰਦੀ ਸੀ। ਇੰਡਸਟਰੀ ਦੀ ਦਿੱਗਜ ਅਦਾਕਾਰਾ ਡਿੰਪਲ ਕਪਾਡੀਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਡੈਬਿਊ ਫ਼ਿਲਮ 'ਚ ਬਿਕਨੀ ਪਹਿਨ ਕੇ ਸਨਸਨੀ ਮਚਾ ਦਿੱਤੀ ਸੀ।ਡਿੰਪਲ ਨੇ ਸਾਲ 1973 'ਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਉਹ ਸਿਰਫ 16 ਸਾਲ ਦੀ ਸੀ। 

PunjabKesari

ਰਿਸ਼ੀ ਕਪੂਰ ਦੇ ਨਾਲ ਫ਼ਿਲਮ 'ਬਾਬੀ' ਨਾਲ ਉਨ੍ਹਾਂ ਨੇ ਛੋਟੇ ਪਰਦੇ 'ਤੇ ਕਦਮ ਰੱਖਿਆ। ਆਪਣੀ ਪਹਿਲੀ ਹੀ ਫ਼ਿਲਮ 'ਚ ਡਿੰਪਲ ਨੇ ਰੈੱਡ ਬਿਕਨੀ ਪਹਿਨ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇੰਨਾ ਹੀ ਨਹੀਂ 'ਬਾਬੀ' ਫ਼ਿਲਮ 'ਚ ਡਿੰਪਲ ਕਪਾਡੀਆ ਅਤੇ ਰਿਸ਼ੀ ਕਪੂਰ ਦੇ ਵਿਚਕਾਰ ਕਿਸਿੰਗ ਸੀਨ ਵੀ ਹੋਏ ਸਨ। ਇਹ ਦੋਵਾਂ ਸਿਤਾਰਿਆਂ ਦੀ ਪਹਿਲੀ ਫ਼ਿਲਮ ਸੀ, ਦੋਵਾਂ ਦੇ ਸ਼ਾਨਦਾਰ ਅੰਦਾਜ਼ ਅਤੇ ਅਦਾਕਾਰੀ ਦੇ ਚੱਲਦੇ ਸੁਪਰਹਿੱਟ ਹੋਈ ਸੀ। ਪਹਿਲੀ ਹੀ ਫ਼ਿਲਮ ਲਈ ਡਿੰਪਲ ਨੂੰ ਬੈਸਟ ਅਦਾਕਾਰਾ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ ਸੀ। 

PunjabKesari
'ਜ਼ਖਮੀ ਸ਼ੇਰ' 'ਚ ਪਾਈ ਸੀ ਬਿਕਨੀ
ਰੈੱਡ ਬਿਕਨੀ ਪਾ ਕੇ ਸੁਰਖੀਆਂ ਬਟੌਰ ਚੁੱਕੀ ਡਿੰਪਲ ਕਪਾਡੀਆ ਦੀਆਂ ਤਸਵੀਰਾਂ ਮੈਗਜ਼ੀਨਾਂ 'ਚ ਛੱਪੀਆਂ ਅਤੇ ਲੋਕ ਉਸ ਦੀ ਕਟਿੰਗ ਜੇਬਾਂ 'ਚ ਰੱਖਦੇ ਸਨ। ਸਾਲ 1984 'ਚ ਆਈ ਫ਼ਿਲਮ 'ਜ਼ਖਮੀ ਸ਼ੇਰ' 'ਚ ਵੀ ਡਿੰਪਲ ਦਾ ਬੋਲਡ ਲੁੱਕ ਦੇਖਣ ਨੂੰ ਮਿਲਿਆ। ਇਸ ਫ਼ਿਲਮ ਦੇ ਇਕ ਸੀਨ 'ਚ ਉਹ ਸਵਿੱਮਸੂਟ 'ਚ ਨਜ਼ਰ ਆਈ ਸੀ। ਇਹ ਸੀਨ ਵੀ ਖੂਬ ਵਾਇਰਲ ਹੋਇਆ ਸੀ। ਇਸ ਫ਼ਿਲਮ'ਚ ਉਨ੍ਹਾਂ ਦੇ ਨਾਲ ਅਦਾਕਾਰ ਜਤਿੰਦਰ ਸਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News