ਕਸ਼ਮੀਰੀ ਪੰਡਿਤਾਂ ''ਤੇ ਆਧਾਰਿਤ ਫਿਲਮ ਦਾ ਫਰਸਟ ਲੁੱਕ ਆਊਟ

8/14/2019 3:46:03 PM

ਮੁੰਬਈ (ਬਿਊਰੋ) — 'ਦਿ ਤਾਸ਼ਕੰਦ ਫਾਈਲਸ' ਦੇ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਫਿਲਮ 'ਦਿ ਕਸ਼ਮੀਰ ਫਾਈਲਸ' ਦਾ ਪਹਿਲਾ ਲੁੱਕ ਜ਼ਾਰੀ ਕਰ ਦਿੱਤਾ ਹੈ। ਇਸ ਫਿਲਮ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਈ ਗਈ ਹੈ। ਫਿਲਮ ਇਸ ਲਈ ਵੀ ਜ਼ਿਆਦਾ ਚਰਚਾ 'ਚ ਬਣੀ ਹੋਈ ਹੈ ਕਿਉਂਕਿ ਕਸ਼ਮੀਰ ਮਾਮਲਾਸੁਰਖੀ ਆਂ 'ਚ ਹੈ। ਇਸ ਦੀ ਵਜ੍ਹਾ ਹਾਲ ਹੀ 'ਚ ਘਾਟੀ ਤੋਂ ਧਾਰਾ 370 ਨੂੰ ਹਟਾਇਆ ਜਾਣਾ ਹੈ। 'ਦਿ ਕਸ਼ਮੀਰ ਫਾਈਲਸ' ਦੇ ਲੁੱਕ ਨੂੰ ਵਿਵੇਕ ਰੰਜਨ ਅਗਨੀਹੋਤਰੀ ਨੇ ਟਵੀਟ ਕਰਕੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਵਿਵੇਕ ਅਗਨੀਹੋਤਰੀ ਨੇ ਟਵੀਟ ਕੀਤਾ, ''ਅਗਲੇ ਸਾਲ ਇਸੇ ਸਮੇਂ ਜਦੋਂ ਦੇਸ਼ ਆਪਣਾ 73ਵਾਂ ਆਜ਼ਾਦੀ ਦਿਵਸ ਮਨਾਏਗਾ ਉਦੋਂ ਮੈਂ ਤੁਹਾਡੇ ਲਈ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਲੈ ਕੇ ਆਵਾਂਗਾ। ਕ੍ਰਿਪਾ ਕਰਕੇ ਸਾਡੀ ਟੀਮ ਲਈ ਦੁਆਵਾਂ ਕਰੋ ਕਿਉਂਕਿ ਇਹ ਸੌਖਾ ਨਹੀਂ ਹੈ।''

ਦੱਸਣਯੋਗ ਹੈ ਕਿ 'ਦਿ ਕਸ਼ਮੀਰ ਫਾਈਲਸ' ਬਾਰੇ ਗੱਲ ਕਰਦੇ ਹੋਏ ਵਿਵੇਕ ਅਗਨੀਹੋਤਰੀ ਨੇ ਕਿਹਾ, ''ਮੈਂ ਲੰਬੇ ਸਮੇਂ ਤੋਂ ਕਸ਼ਮੀਰ ਮੁੱਦੇ 'ਤੇ ਫਿਲਮ ਬਣਾਉਣਾ ਚਾਹੁੰਦਾ ਸੀ। 'ਦਿ ਤਾਸ਼ਕੰਦ ਫਾਈਲਸ' ਦੀ ਸਫਲਤਾ ਤੋਂ ਬਾਅਦ ਮੇਰੇ ਅੰਦਰ ਵਿਸ਼ਵਾਸ ਆਇਆ। ਨਾਲ ਹੀ ਫਿਲਮ ਨੂੰ ਬਣਾਉਣ ਦੀ ਪ੍ਰੇਰਣਾ ਮਿਲੀ। ਸਾਲ 1991 'ਚ ਕਈ ਕਸ਼ਮੀਰੀ ਪੰਡਿਤਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। ਇਸ ਦੌਰਾਨ ਹਿੰਸਾ ਵੀ ਹੋਈ ਸੀ। ਇਸ ਫਿਲਮ ਦੇ ਜ਼ਰੀਏ ਕਸ਼ਮੀਰੀ ਪੰਡਿਤਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੇਸ਼ਾਨੀਆਂ ਹੋਈਆਂ ਸਨ, ਇਹ ਵੀ ਦਿਖਾਇਆ ਜਾਵੇਗਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News