ਫਿੱਕੀ ਫਲੋ ਵੱਲੋਂ ਹੋਏ ਸੈਸ਼ਨ ’ਚ ਫਿਲਮ ਮੇਕਰ ਮਹੇਸ਼ ਭੱਟ ਨੇ ਖੋਲ੍ਹੇ ਜ਼ਿੰਦਗੀ ਦੇ ਕਈ ਪੰਨੇ

11/12/2019 10:59:23 AM

ਲੁਧਿਆਣਾ(ਮੀਨੂੰ)- ਮਹੇਸ਼ ਭੱਟ ਦੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਸ਼ਹਿਰ ਦੇ ਪਾਰਕ ਪਲਾਜ਼ਾ ਵਿਚ ਹੋਏ ਫਿੱਕੀ ਫਲੋ ਲੁਧਿਆਣਾ ਚੈਪਟਰ ਦੇ ਸੈਸ਼ਨ ਵਿਚ ਖੁੱਲ੍ਹੇ। ਫਿੱਕੀ ਫਲੋ ਲੁਧਿਆਣਾ ਚੈਪਟਰ ਦੀ ਚੇਅਰਪਰਸਨ ਨੰਦਿਤਾ ਭਾਸਕਰ ਦੀ ਪ੍ਰਧਾਨਗੀ ’ਚ ਕਰਵਾਏ ਗਏ ਇਸ ਸੈਸ਼ਨ ਵਿਚ ਫਿਲਮ ਨਿਰਮਾਤਾ, ਨਿਰਦੇਸ਼ਕ ਮਹੇਸ਼ ਭੱਟ ਨੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਫਿੱਕੀ ਫਲੋ ਦੀਆਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਮਹੇਸ਼ ਭੱਟ ਦੀ ਅਪਕਮਿੰਗ ਮੂਵੀ ‘ਸਡ਼ਕ ਟੂ’ ਦੀ ਰਾਈਟਰ ਸੁਰਿਸ਼ਤਾ ਸੇਨਾ ਗੁਪਤਾ ਵੀ ਪੁੱਜੀ ਹੋਈ ਸੀ।

ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਜਦੋਂ ਰਾਸ਼ਟਰੀ ਗੀਤ ਗਾਇਆ ਜਾ ਰਿਹਾ ਸੀ ਤਾਂ ਅਚਾਨਕ ਆਡੀਓ ਕੈਸੇਟ ਬੰਦ ਹੋ ਗਈ ਪਰ ਔਰਤਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਰਾਸ਼ਟਰੀ ਗੀਤ ਨੂੰ ਪੂਰੇ ਫਲੋ ਨਾਲ ਕੰਪਲੀਟ ਕੀਤਾ। ਔਰਤਾਂ ਦੀ ਇਸ ਬੁਲੰਦ ਆਵਾਜ਼ ਦੇ ਲਗਾਤਾਰ ਪ੍ਰਵਾਹ ਨਾ ਕਰਦੇ ਹੋਏ ਮਹੇਸ਼ ਭੱਟ ਨੇ ਫਿੱਕੀ ਫਲੋ ਲੁਧਿਆਣਾ ਚੈਪਟਰ ਦੀਆਂ ਔਰਤਾਂ ਨੂੰ ਇਸੇ ਤਰ੍ਹਾਂ ਫਲੋ ਦੇ ਨਾਲ ਅੱਗੇ ਵਧਣ ਲਈ ਉਤਸ਼ਾਹਤ ਵੀ ਕੀਤਾ।

ਮੇਰੀ ਮਾਂ ਨੂੰ ਮੇਰੀ ਚਿੰਤਾ ਸੀ ਕਿ ਕਿਵੇਂ ਇਸ ਫਿਲਮ ਇੰਡਸਟਰੀ ਵਿਚ ਖੁਦ ਦੀ ਪਛਾਣ ਬਣਾ ਸਕੇਗਾ। ਬਚਪਨ ਵਿਚ ਮੇਰੇ ਪਿਤਾ ਨਾਲ ਨਹੀਂ ਰਹਿੰਦੇ ਸਨ। ਮੇਰੀ ਮਦਰ ਸਿੰਗਲ ਪੇਰੈਂਟ ਸੀ। ਜਦੋਂ ਲੋਕ ਮੇਰੇ ਪਿਤਾ ਸਬੰਧੀ ਪੁੱਛਦੇ ਤਾਂ ਕਈ ਵਾਰ ਮੈਨੂੰ ਮੇਰੀ ਮਾਂ ਝੂਠ ਬੋਲਣ ਲਈ ਕਹਿੰਦੀ ਕਿ ਬੋਲ ਦਿਆ ਕਰੋ ਕਿ ਪਿਤਾ ਜੀ ਸ਼ੂਟਿੰਗ ’ਤੇ ਗਏ ਹਨ ਪਰ ਮੈਂ ਝੂਠ ਬੋਲਣ ਲਈ ਕਾਫੀ ਪ੍ਰੇਸ਼ਾਨ ਹੋ ਜਾਂਦਾ ਸੀ। ਮੈਂ ਸਾਰਿਆਂ ਨੂੰ ਸੱਚ ਦੱਸ ਦਿੰਦਾ ਸੀ ਕਿ ਮੇਰੇ ਪਿਤਾ ਜੀ ਸਾਡੇ ਨਾਲ ਨਹੀਂ ਰਹਿੰਦੇ। ਮੇਰਾ ਮੰਨਣਾ ਹੈ ਕਿ ਸੱਚ ਬੋਲਣ ਨਾਲ ਇਨਸਾਨ ਦਾ ਡਰ ਖਤਮ ਹੋ ਜਾਂਦਾ ਹੈ, ਜਦੋਂਕਿ ਝੂਠ ਨੂੰ ਲੈ ਕੇ ਲੋਕਾਂ ਦੀਆਂ ਗੱਲਾਂ ਵਧ ਜਾਂਦੀਆਂ ਹਨ।
ਬੱਚਿਆਂ ਨੂੰ ਫ੍ਰੈਂਡਲੀ ਰੱਖਦਾ ਹਾਂ

ਮੈਂ ਆਪਣੇ ਚਾਰੇ ਬੱਚਿਆਂ ਨੂੰ ਫ੍ਰੈਂਡਲੀ ਰੱਖਦਾ ਹਾਂ। ਮੈਂ ਇਹ ਸੋਚਦਾ ਹਾਂ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਵੀ ਕੁਝ ਸਪੇਸ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਫੈਸਲੇ ਖੁਦ ਵੀ ਲੈ ਸਕਣ। ਇਹੀ ਉਨ੍ਹਾਂ ਦੀ ਸਫਲਤਾ ਦਾ ਮੰਤਰ ਹੁੰਦਾ ਹੈ। ਮੈਂ ਆਪਣੀਆਂ ਬੇਟੀਆ ਦੇ ਨਾਲ ਦੋਸਤਾਨਾ ਵਿਵਹਾਰ ਵਿਚ ਰਹਿੰਦਾ ਹਾਂ। ਇਕ ਵਾਰ ਮੈਂ ਸੋਨੀ ਦੇ ਨਾਲ ਰਣਬੀਰ ਦੇ ਘਰ ਡਿਨਰ ’ਤੇ ਗਿਆ ਤਾਂ ਆਲੀਆ ਵੀ ਮੇਰੇ ਨਾਲ ਸੀ। ਮੈਂ ਆਲੀਆ ਅਤੇ ਰਣਬੀਰ ਦੇ ਰਿਸ਼ਤੇ ਦੀ ਰਿਸਪੈਕਟ ਕਰਦਾ ਹਾਂ। ਆਲੀਆ ਅਤੇ ਰਣਬੀਰ ਦੇ ਵਿਆਹ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਨੂੰ ਖੁਦ ਫੈਸਲਾ ਲੈਣ ਦਾ ਹੱਕ ਹੈ। ਉਹ ਜੋ ਵੀ ਫੈਸਲਾ ਲੈਣਗੇ, ਉਸ ਤੋਂ ਮੈਨੂੰ ਖੁਸ਼ੀ ਹੋਵੇਗੀ। ਇਕ ਸਮਾਂ ਸੀ ਜਦੋਂ ਪੂਜਾ ਕਾਫੀ ਡਿੰ੍ਰਕ ਕਰਨ ਲੱਗੀ ਸੀ। ਮੈਂ ਉਸ ਨੂੰ ਲੈਕਚਰ ਨਹੀਂ ਦਿੱਤਾ ਕਿਉਂਕਿ ਮੈਂ ਵੀ ਅਲਕੋਹਲਿਕ ਸੀ। ਇਕ ਦਿਨ ਉਸ ਨੇ ਮੈਨੂੰ ਮੈਸੇਜ ਕੀਤਾ ਆਈ ਲਵ ਯੂ ਡੈਡ। ਮੈਂ ਉਸ ਨੂੰ ਕਿਹਾ ਲਵ ਮੀ ਦੈਨ ਲਵ ਯੂਅਰ ਸੈਲਫ।

PunjabKesari

ਮਾਂ, ਭੈਣ ਅਤੇ ਬੇਟੀਆਂ ਤੋਂ ਬਹੁਤ ਕੁਝ ਸਿੱਖਿਆ

ਮਾਂ ਸ਼ੀਰੀਨ ਮੁਹੰਮਦ ਅਲੀ, ਭੈਣ ਹਿਨਾ, ਪਹਿਲਾ ਪਿਆਰ ਲੋਰੇਨ, ਦੂਜੀ ਪਤਨੀ ਸੋਨੀ, ਬੇਟੀਆਂ ਪੂਜਾ, ਸ਼ਾਹੀਨ ਅਤੇ ਆਲੀਆ ਤੋਂ ਬਹੁਤ ਕੁਝ ਸਿੱਖਿਆ ਹੈ। ਆਲੀਆ ਮੈਨੂੰ ਆਪਣੀ ਫਿਲਮ ਦੀ ਸਕ੍ਰਿਪਟ ਬਹੁਤ ਚੰਗੀ ਤਰ੍ਹਾਂ ਸਮਝਾਉਂਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤਿੰਨ ਬੇਟੀਆਂ ਦਾ ਬਾਪ ਹਾਂ। ਮੈਂ ਕਹਿੰਦਾ ਹਾਂ ਕਿ ਮੈਂ ਆਪਣੀਆਂ ਟੇਲੈਂਟਿਡ ਬੱਚੀਆਂ ਦਾ ਪਿਤਾ ਹਾਂ।

PunjabKesari

ਜ਼ਖਮੀ ਫਿਲਮ ਮੇਰੇ ਬਚਪਨ ’ਤੇ ਆਧਾਰਤ ਸੀ ਅਤੇ ਸਡ਼ਕ ਟੂ ਮੈਰੀ ਦੋਵੇਂ ਬੇਟੀਆਂ ਪੂਜਾ ਅਤੇ ਆਲੀਆ ਦੇ ਜੀਵਨ ’ਤੇ ਆਧਾਰਤ ਹੋਵੇਗੀ।

ਸ਼ਹਿਰ ’ਚ ਦੂਜੀ ਵਾਰ ਪੁੱਜੇ ਮਹੇਸ਼ ਭੱਟ ਨੇ ਕਿਹਾ ਕਿ ਪਹਿਲੀ ਵਾਰ ਲੁਧਿਆਣਾ ਰਾਜ ਕਪੂਰ ਦੀ ਫਿਲਮ ਦੀ ਪ੍ਰਮੋਸ਼ਨ ਲਈ ਆਇਆ ਸੀ ਅਤੇ ਹੁਣ ਫਿੱਕੀ ਫਲੋ ਦੇ ਪ੍ਰੋਗਰਾਮ ’ਚ ਆਇਆ ਹਾਂ। 20 ਸਾਲ ਬਾਅਦ ਫਿਲਮ ਡਾਇਰੈਕਸ਼ਨ ਵਿਚ ਵਾਪਸੀ ਕੀਤੀ ਹੈ। ਸਾਰਾਂਸ਼, ਅਰਥ, ਆਸ਼ਕੀ, ਡੈਡੀ, ਨਾਮ, ਦਿਲ ਹੈ ਕਿ ਮਾਨਤਾ ਨਹੀਂ, ਹਮ ਹੈਂ ਰਾਹੀ ਪਿਆਰ ਕੇ, ਦਿ ਕ੍ਰਿਮੀਨਲ, ਜਿਸਮ ਵਰਗੀਆਂ ਬਿਹਤਰ ਫਿਲਮਾਂ ਬਣਾ ਚੁੱਕੇ ਮਹੇਸ਼ ਭੱਟ ਨੇ 90 ਦੇ ਦਹਾਕੇ ਦੇ ਅਖੀਰ ਵਿਚ ਡਾਇਰੈਕਸ਼ਨ ਛੱਡ ਦਿੱਤੀ ਸੀ। ਹਾਲਾਂਕਿ ਹੁਣ ਉਹ ਇਕ ਵਾਰ ਫਿਰ ਆਪਣੀ ਫਿਲਮ ਸਡ਼ਕ ਟੂ ਦੇ ਨਾਲ ਡਾਇਰੈਕਸ਼ਨ ’ਚ ਵਾਪਸੀ ਕਰ ਰਹੇ ਹਨ। ਇਸ ਫਿਲਮ ਵਿਚ ਮਹੇਸ਼ ਭੱਟ ਦੀਆਂ ਦੋਵੇਂ ਐਕਟ੍ਰੈਸ ਬੇਟੀਆਂ ਪੂਜਾ ਅਤੇ ਆਲੀਆ ਦੇ ਨਾਲ ਸੰਜੇ ਦੱਤ ਅਤੇ ਆਦਿੱਤਿਆ ਰਾਏ ਕਪੂਰ ਦਿਖਾਈ ਦੇਣਗੇ।

PunjabKesari

ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਰਿਹਾ ਹੈ

ਪੰਜਾਬੀ ਸਿਨੇਮਾ ਬਾਰੇ ਮਹੇਸ਼ ਭੱਟ ਨੇ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਬਾਲੀਵੁੱਡ ਦੀ ਲੋਡ਼ ਨਹੀਂ ਹੈ। ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਰਿਹਾ ਹੈ। ਸ਼ੂਟਿੰਗ ਦੇ ਲਈ ਪੰਜਾਬ ’ਚ ਅੰਮ੍ਰਿਤਸਰ ਅਤੇ ਚੰਡੀਗਡ਼੍ਹ ਬਿਹਤਰ ਥਾਵਾਂ ਹਨ।

ਪਹਿਲਾਂ ਮੈਂ ਬਹੁਤ ਅਲਕੋਹਲਿਕ ਸੀ। ਮੈਂ ਇਕ ਦਿਨ ਡ੍ਰਿੰਕ ਕਰ ਕੇ ਘਰ ਆਇਆ। ਕੁਝ ਹੀ ਦਿਨਾਂ ਦੀ ਸ਼ਾਹੀਨ ਨੂੰ ਮੈਂ ਗੋਦ ਵਿਚ ਲਿਆ ਅਤੇ ਮੈਨੂੰ ਲੱਗਾ ਕਿ ਉਸ ਨੇ ਮੂੰਹ ਫੇਰ ਲਿਆ। ਉਸ ਰਿਜੈਕਸ਼ਨ ਤੋਂ ਬਾਅਦ ਅਲਕੋਹਲ ਨਹੀਂ ਛੂਹੀ। ਜਦੋਂ ਤੁਸੀਂ ਕਮਜ਼ੋਰ ਲੋਕਾਂ ਦਾ ਹੱਥ ਫਡ਼ਦੇ ਹੋ ਤਾਂ ਸਮਾਜ ਵਿਚ ਕ੍ਰਾਂਤੀ ਆਉਂਦੀ ਹੈ ਫਿੱਕੀ ਫਲੋ ਦੀਆਂ ਔਰਤਾਂ ਦੀਆਂ ਸਮਾਜਿਕ ਸਰਗਰਮੀਆਂ ’ਚ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਮਹੇਸ਼ ਭੱਟ ਨੇ ਕਿਹਾ ਕਿ ਕਮਜ਼ੋਰ ਲੋਕਾਂ ਵੱਲ ਧਿਆਨ ਦਿਓ। ਜਦੋਂ ਤੁਸੀਂ ਕਮਜ਼ੋਰ ਵਰਗ ਦਾ ਹੱਥ ਫਡ਼ਦੇ ਹੋ ਤਾਂ ਸਮਾਜ ’ਚ ਬਦਲਾਅ ਆਉਂਦਾ ਹੈ। ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਉਤਸ਼ਾਹ ਦੇ ਰਹੇ ਫਿੱਕੀ ਫਲੋ ਚੈਪਟਰ ਲੁਧਿਆਣਾ ਦੇ ਕਾਰਜਾਂ ਨੂੰ ਵੀ ਉਨ੍ਹਾਂ ਨੇ ਸਰਾਹਿਆ।

PunjabKesari

ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹ ਦੇਣ ਲਈ ਹੈ ਯਤਨਸ਼ੀਨ : ਨੰਦਿਤਾ ਭਾਸਕਰ

ਫਿੱਕੀ ਫਲੋ ਦੀ ਚੇਅਰਪਰਸਨ ਨੰਦਿਤਾ ਭਾਸਕਰ ਕਹਿੰਦੀ ਹੈ ਕਿ ਫਲੋ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹ ਦੇਣ ਲਈ ਉਹ ਯਤਨਸ਼ੀਲ ਹਨ। ਟੀਮ ਦੇ ਨਾਲ ਮਿਲ ਕੇ ਕਈ ਪ੍ਰੋਗਰਾਮ ਅਤੇ ਟ੍ਰੇਨਿੰਗ ਸੈਸ਼ਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾ ਮਕਸਦ ਸਮਾਜਿਕ ਕਾਰਜਾਂ ਵਿਚ ਔਰਤਾਂ ਦੀ ਹਿੱਸੇਦਾਰੀ ਨੂੰ ਵੀ ਵਧਾਉਣਾ ਹੈ।

ਫਿੱਕੀ ਕਲੋ ਕਈ ਸਮਾਜਿਕ ਜ਼ਿੰਮੇਵਾਰੀਆਂ ਨੂੰ ਦੇ ਰਹੀ ਹੈ ਅੰਜਾਮ : ਸਨਮ ਮਹਿਰਾ ਅਤੇ ਅੰਕਿਤਾ ਗੁਪਤਾ

ਫਿੱਕੀ ਫਲੋ ਦੀ ਕਾਰਜਕਾਰੀ ਮੈਂਬਰ ਸਨਮ ਮਹਿਰਾ ਅਤੇ ਟ੍ਰੇਜ਼ਰਾਰ ਅੰਕਿਤਾ ਗੁਪਤਾ ਕਹਿੰਦੀ ਹੈ ਕਿ ਟੀਮ ਦਾ ਮਕਸਦ ਲੋਡ਼ਵੰਦ ਔਰਤਾਂ ਦਾ ਹੱਥ ਫਡ਼ ਕੇ ਉਨ੍ਹਾਂ ਨੂੰ ਸਸ਼ਕਤ ਕਰਨਾ ਹੈ ਅਤੇ ਉਨ੍ਹਾਂ ਦੀ ਤਰੱਕੀ ਲਈ ਕੰਮ ਕਰਨਾ ਹੈ। ਇਹੀ ਨਹੀਂ, ਉਨ੍ਹਾਂ ਦੀ ਟੀਮ ਦੀ ਹਰ ਔਰਤ ਖੁਦ ਨੂੰ ਇਨ੍ਹਾਂ ਕੰਮਾਂ ਲਈ ਸਮਰਪਿਤ ਸਮਝਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News