Forbes List 2020 : ਅਕਸ਼ੈ ਕੁਮਾਰ ਦੁਨੀਆ ''ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਕਲਾਕਾਰਾਂ ''ਚ ਇਕੱਲੇ ਇੰਡੀਅਨ
6/5/2020 4:05:12 PM

ਨਵੀਂ ਦਿੱਲੀ (ਬਿਊਰੋ) : ਭਾਰਤੀ ਫਿਲਮ ਉਦਯੋਗ 'ਚ ਅਕਸ਼ੈ ਕੁਮਾਰ ਨੇ ਬਾਕਸ ਆਫਿਸ 'ਤੇ ਆਪਣੀ ਮਜ਼ਬੂਤ ਸਾਖਾ ਬਣਾ ਕੇ ਰੱਖੀ ਹੈ, ਜਿਸਦੇ ਚੱਲਦਿਆਂ ਉਹ ਦੁਨੀਆ ਦੇ ਸਭ ਤੋਂ ਕਾਮਯਾਬ ਸੈਲੇਬ੍ਰਿਟੀਜ਼ 'ਚ ਸ਼ਾਮਲ ਹੋ ਚੁੱਕੇ ਹਨ। ਹੁਣ ਫੋਰਬਸ ਦੁਆਰਾ ਜਾਰੀ World's Highest-Paid Celebrities 2020 ਲਿਸਟ 'ਚ ਅਕਸ਼ੈ ਦੀ ਐਂਟਰੀ ਹੋਈ ਹੈ। ਇਸ ਲਿਸਟ 'ਚ ਜਗ੍ਹਾ ਬਣਾਉਣ ਵਾਲੇ ਉਹ ਪਹਿਲੇ ਭਾਰਤੀ ਕਲਾਕਾਰ ਹਨ। ਅਕਸ਼ੈ ਨੇ ਇਸ ਲਿਸਟ 'ਚ ਹਾਲੀਵੁੱਡ ਐਕਟਰਸ ਵਿਲ ਸਮਿਥ ਅਤੇ ਜੇਨੀਫਰ ਲੋਪੇਜ ਜਿਹੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਬੇਹੱਦ ਮਸ਼ਹੂਰ ਸਿੰਗਰ ਰਿਹਾਨਾ ਵੀ ਅਕਸ਼ੈ ਤੋਂ ਪਿੱਛੇ ਹੈ। ਜੂਨ 2019 ਤੋਂ ਮਈ 2020 ਵਿਚਕਾਰ ਅਕਸ਼ੈ ਦੀ ਕੁੱਲ ਕਮਾਈ ਦਾ 48.5 ਮਿਲੀਅਨ ਡਾਲਰਸ ਭਾਵ ਲਗਪਗ 365 ਕਰੋੜ ਰੁਪਏ ਦਾ ਮੁਲਾਂਕਣ ਕੀਤਾ ਗਿਆ। ਅਕਸ਼ੈ ਲਿਸਟ 'ਚ 52ਵੀਂ ਪੋਜ਼ੀਸ਼ਨ 'ਤੇ ਹਨ। ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ 19ਵੇਂ ਸਥਾਨ ਤੋਂ ਹੇਠਾਂ ਖਿਸਕੀ ਹੈ। ਪਿਛਲੀ ਵਾਰ ਅਕਸ਼ੈ 33ਵੇਂ ਸਥਾਨ 'ਤੇ ਸਨ। ਉਸ ਸਮੇਂ ਅਕਸ਼ੈ ਦੀ ਆਮਦਨੀ 490 ਕਰੋੜ ਦੱਸੀ ਗਈ ਸੀ। ਫੋਰਬਸ ਨਾਲ ਗੱਲਬਾਤ ਦੌਰਾਨ ਅਕਸ਼ੈ ਨੇ ਕਿਹਾ ਕਿ 'ਮੈਂ ਬਸ 10 ਕਰੋੜ ਰੁਪਏ ਕਮਾਉਣਾ ਚਾਹੁੰਦਾ ਸੀ। ਮੈਂ ਆਖ਼ਰਕਾਰ ਇਨਸਾਨ ਹਾਂ। ਜਦੋਂ ਮੈਂ 10 ਕਰੋੜ ਕਮਾ ਲਏ ਤਾਂ ਸੋਚਿਆ, 100 ਕਰੋੜ ਕਿਉਂ ਨਹੀਂ ਕਮਾ ਸਕਦਾ। ਈਮਾਨਦਾਰੀ ਨਾਲ ਕਹਾ ਤਾਂ ਇਸ ਤੋਂ ਬਾਅਦ ਮੈਂ ਰੁਕਿਆ ਨਹੀਂ।'
ਦੱਸ ਦਈਏ ਕਿ ਘੱਟ ਹੀ ਲੋਕ ਜਾਣਦੇ ਹਨ ਕਿ ਅਕਸ਼ੈ ਕੁਮਾਰ 'ਚ ਹਾਲੀਵੁੱਡ ਫਿਲਮ ਇੰਡਸਟਰੀ ਸਾਲਾਂ ਤੋਂ ਦਿਲਚਸਪੀ ਦਿਖਾ ਰਹੀ ਹੈ ਪਰ ਅਕਸ਼ੈ ਬਚਦੇ ਰਹੇ। ਹੁਣ ਉਹ ਐਮਾਜ਼ੋਨ ਪ੍ਰਾਈਮ ਦੀ ਫਿਲਮ 'ਦਿ ਐਂਡ' ਤੋਂ ਡਿਜ਼ੀਟਲ ਵਰਲਡ 'ਚ ਡੈਬਿਊ ਕਰਨ ਵਾਲੇ ਹਨ। ਅਕਸ਼ੈ ਦੇ ਲਿਸਟ 'ਚ ਸ਼ਾਮਲ ਹੋਣ ਦਾ ਇਕ ਕਾਰਨ ਇਹ ਵੀ ਹੈ। ਅਕਸ਼ੈ ਨੇ ਕਿਹਾ, ਤੁਹਾਨੂੰ ਸਮੇਂ ਦੇ ਨਾਲ ਬਦਲਣਾ ਪੈਂਦਾ ਹੈ। ਸਕ੍ਰੀਨ ਪਲੇਅ ਤੋਂ ਲੈ ਕੇ ਸਕ੍ਰਿਪਟ ਅਤੇ ਤਕਨੀਕ ਤਕ। ਸ਼ੂਟਿੰਗ ਕਰਨ ਦੇ ਤਰੀਕੇ, ਦਰਸ਼ਕ ਸਭ ਬਦਲ ਜਾਂਦੇ ਹਨ। ਮੇਰੇ ਚੈੱਕ 'ਤੇ ਜ਼ੀਰੋ ਦੀ ਸੰਖਿਆ ਵੀ ਬਦਲ ਗਈ ਹੈ। ਸਭ ਕੁਝ ਬਦਲ ਗਿਆ ਹੈ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ ਇਸ ਸਾਲ ਕੋਰੋਨਾ ਵਾਇਰਸ ਦੇ ਪ੍ਰਕੋਪ 'ਚ ਰਾਹਤ ਕਾਰਜਾਂ ਲਈ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਪੀ. ਐੱਮ. ਕੇਅਰਸ ਫੰਡ ਨੂੰ 25 ਕਰੋੜ ਦਾਨ ਦਿੱਤੇ। ਅਜਿਹਾ ਕਰਨ ਵਾਲੇ ਉਹ ਪਹਿਲੇ ਬਾਲੀਵੁੱਡ ਸੈਲੇਬ੍ਰਿਟੀ ਹਨ। ਇਸ ਲਿਸਟ 'ਚ ਟਾਪ 10 ਸੈਲੇਬ੍ਰਿਟੀਜ਼ 'ਚ ਕਾਅਲੀ ਜੇਨਰ, ਕਾਨਏ ਵੈਸਟ, ਰੋਜਰ ਫੇਡਰਰ, ਕ੍ਰਿਸਟਿਆਨੀ, ਰੋਲਨਾਲਡੋ, ਲਾੱਨੇਲ ਮੇਸੀ, ਟਾਇਲਰ ਪੇਰੀ, ਨੇਯਮਾਰ, ਹਾਰਵਡ ਸਟਰਨ, ਲੇਬ੍ਰਾਨ ਜੇਮਸ ਅਤੇ ਡੇਨ ਜਾਨਸਨ ਸ਼ਾਮਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ