'ਕੋਰੋਨਾ' ਦਾ ਕਹਿਰ ਜਾਰੀ, ਹਾਲੀਵੁੱਡ ਦੀਆਂ 2 ਮਸ਼ਹੂਰ ਹਸਤੀਆਂ ਦੀ ਮੌਤ

4/6/2020 3:43:36 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਹੁਣ ਤਕ ਵੀ ਦੁਨੀਆਂ ਭਰ ਵਿਚ ਜਾਰੀ ਹੈ। ਇਹ ਵਾਇਰਸ ਆਮ ਲੋਕਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀਆਂ ਹਨ। ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਸਟੀਵਨ ਸਪੀਲਬਰਗ ਦੀ ਫਿਲਮ 'Jaws' ਵਿਚ ਕੰਮ ਕਰ ਚੁੱਕੀ ਅਦਾਕਾਰਾ ਲੀ ਫਿਏਰੋ ਦਾ ਵੀ ਦੇਹਾਂਤ 'ਕੋਰੋਨਾ' ਦੀ ਲਪੇਟ ਵਿਚ ਆਉਣ ਕਾਰਨ ਹੋਇਆ ਹੈ। ਉਨ੍ਹਾਂ ਦੀ ਉਮਰ 91 ਸਾਲ ਸੀ। ਉਨ੍ਹਾਂ ਨੇ ਫ਼ਿਲਮਾਂ ਤੋਂ ਇਲਾਵਾ ਆਇਲੈਂਡ ਥਿਏਟਰ ਵਰਕਸ਼ਾਪ ਵਿਚ 25 ਸਾਲ ਬਤੌਰ ਡਾਇਰੈਕਟਰ ਅਤੇ ਮੈਂਟੋਰ ਕੰਮ ਕੀਤਾ ਹੈ।ਕਈ ਥਿਏਟਰ ਕੰਪਨੀ ਪ੍ਰੋਡਕਸ਼ਨ ਵਿਚ ਵੀ ਨਜ਼ਰ ਆ ਚੁੱਕੀ ਸੀ।

ਇਸ ਤੋਂ ਇਲਾਵਾ ਐਕਟਰ ਫੋਰਸਟ ਕੰਪਟਨ ਦਾ ਵੀ 'ਕੋਰੋਨਾ' ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 94 ਸਾਲ ਸੀ। ਉਨ੍ਹਾਂ ਨੇ ਆਪਣੇ ਸ਼ੋਅ 'ਦਿ ਏਜ ਆਫ ਨਾਇਟ' ਦੌਰਾਨ ਕਾਫੀ ਸੁਰਖੀਆਂ ਬਟੋਰੀਆਂ ਸਨ। ਡੇਡਲਾਈਨ ਮੁਤਾਬਿਕ, ਉਨ੍ਹਾਂ ਦੀ ਮੌਤ ਨੂੰ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਕਰਫਰਮ ਕੀਤਾ ਹੈ। ਉਨ੍ਹਾਂ ਦਾ ਜਨਮ ਅਮਰੀਕਾ ਵਿਚ ਹੋਇਆ ਸੀ ਅਤੇ ਉਹ ਕਈ ਮਸ਼ਹੂਰ ਟੀ.ਵੀ. ਸ਼ੋਅਜ਼ ਵਿਚ ਵੀ ਨਜ਼ਰ ਆ ਚੁੱਕੇ ਸਨ।  

ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾ ਐਕਟਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ, ਬ੍ਰਿਟਿਸ਼ ਐਕਟਰ ਇਦ੍ਰਿਸ ਐਲਬਾ ਅਤੇ ਅਦਾਕਾਰਾ ਇੰਦਰਾ ਵਰਮਾ ਨੇ ਵੀ ਦੱਸਿਆ ਸੀ ਕਿ ਉਹ 'ਕੋਰੋਨਾ ਪਾਜ਼ੀਟਿਵ' ਹਨ। ਟੌਮ ਅਤੇ ਉਨ੍ਹਾਂ ਦੀ ਪਤਨੀ ਜਿਥੇ ਰਿਕਵਰ ਹੋ ਚੁੱਕੇ ਹਨ, ਉੱਥੇ ਹੀ ਐਲਬਾ ਅਤੇ ਇੰਦਰਾ ਕਵਾਰਟੀਨ ਵਿਚ ਸਮਾਂ ਬਿਤਾ ਰਹੇ ਹਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News