ਹਿੰਦੀ ਸਿਨੇਮਾ ਦੀ ਇਸ ਮਸ਼ਹੂਰ ਅਦਾਕਾਰਾ ਦੀ ਹਾਲਤ ਨਾਜ਼ੁਕ

8/10/2019 2:56:18 PM

ਨਵੀਂ ਦਿੱਲੀ (ਬਿਊਰੋ) — 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨ੍ਹਾ ਦੇ ਫੈਨਜ਼ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਵਿਦਿਆ ਸਿਨ੍ਹਾ ਕਾਫੀ ਜ਼ਿਆਦਾ ਬੀਮਾਰ ਹੈ ਅਤੇ ਹਾਲ ਹੀ 'ਚ ਮੁੰਬਈ ਦੇ ਸਿਟੀ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਿਦਿਆ ਸਿਨ੍ਹਾ ਦੀ ਹਾਲਤ ਕਾਫੀ ਨਾਜੁਕ ਦੱਸੀ ਜਾ ਰਹੀ ਹੈ। ਜ਼ਿਆਦਾ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਖਬਰਾਂ ਮੁਤਾਬਕ, ਵਿਦਿਆ ਸਿਨ੍ਹਾ ਨੂੰ 2 ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਹਾਲੇ ਤੱਕ ਵਿਦਿਆ ਨਾਲ ਜੁੜਿਆ ਕੋਈ ਆਫੀਸ਼ੀਅਲ ਸਟੇਟਮੈਂਟ ਸਾਹਮਣੇ ਨਹੀਂ ਆਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਵਿਦਿਆ ਨੂੰ ਫੇਫੜਿਆਂ ਤੇ ਦਿਲ ਨਾਲ ਜੁੜੀ ਸਮੱਸਿਆ ਹੈ। ਕੁਝ ਸਾਲਾਂ ਤੋਂ ਉਹ ਫੇਫੜਿਆਂ ਨਾਲ ਜੁੜੀ ਬੀਮਾਰ ਨਾਲ ਲੜ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਵਿਦਿਆ ਸਿਨ੍ਹਾ ਦੀ ਬੀਮਾਰੀ ਨੂੰ ਦੇਖਦੇ ਹੋਏ ਹੋਏ ਉਨ੍ਹਾਂ ਨੂੰ ਡਾਕਟਰਸ ਨੇ ਐਂਜੀਯੋਗ੍ਰਾਫੀ ਦੀ ਸਲਾਹ ਦਿੱਤੀ ਹੈ ਪਰ ਇਸ 'ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਨਹੀਂ ਹੈ। ਵਿਦਿਆ ਸਿਨ੍ਹਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਛੋਟੀ ਸੀ ਬਾਤ', 'ਰਜਨੀਗੰਧਾ', 'ਪਤੀ ਪਤਨੀ ਔਰ ਵੋ', 'ਮੁਕਤੀ', 'ਸਵਯੰਕਰ', 'ਮਗਰੂਰ', 'ਸਫੇਦ ਝੂਠ', 'ਤੁਮਹਾਰੇ ਲੀਏ' ਵਰਗੀਆਂ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News