ਪਹਿਲੀ ਵਾਰ ਬੋਲਡ ਲੁੱਕ ਨੂੰ ਲੈ ਕੇ ਟਰੋਲ ਹੋਈ ਮੋਨਾਲੀਸਾ, ਲੋਕਾਂ ਨੇ ਕੀਤੇ ਅਸ਼ਲੀਲ ਕੁਮੈਂਟਸ
4/26/2018 12:16:11 PM
ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਭੋਜਪੁਰੀ ਮੁਕਾਬਲੇਬਾਜ਼ ਮੋਨਾਲੀਸਾ ਜਲਦ ਹੀ ਇਕ ਬੰਗਾਲੀ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਪਰ ਇੰਨੀ ਦਿਨੀਂ ਮੋਨਾਲਿਸਾ ਆਪਣੀ ਇਕ ਤਸਵੀਰ ਨੂੰ ਲੈ ਕੇ ਕਾਫੀ ਟਰੋਲ ਹੋ ਰਹੀ ਹੈ। ਮੋਨਾਲੀਸਾ ਨੇ ਰੈੱਡ ਮੈਕਸੀ ਗਾਊਨ 'ਚ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ ਪਰ ਤਸਵੀਰ ਕਾਰਨ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
ਮੋਨਾਲੀਸਾ ਲਈ ਰੈੱਡ ਡਰੈੱਸ 'ਚ ਟਰੋਲ ਹੋਣਾ ਬੇਸ਼ੱਕ ਹੈਰਾਨ ਕਰ ਦੇਣ ਵਾਲਾ ਹੈ। ਉਸ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿਹਾ ਸੀ, ਜਿਥੇ ਦੂਜੀਆਂ ਅਭਿਨੇਤਰੀਆਂ ਨੂੰ ਛੁੱਟੀਆਂ ਦੌਰਾਨ ਬਿਕਨੀ ਤਸਵੀਰਾਂ ਸ਼ੇਅਰ ਕਰਨ 'ਤੇ ਟਰੋਲ ਕੀਤਾ ਜਾਂਦਾ ਹੈ, ਉਥੇ ਹੀ ਉਨ੍ਹਾਂ ਦੇ ਫੈਨਜ਼ ਬੋਲਡ ਤਸਵੀਰਾਂ ਨੂੰ ਲੈ ਕੇ ਪ੍ਰਸ਼ੰਸਾ ਵੀ ਕਰਦੇ ਹਨ।
ਇਹੀ ਵਜ੍ਹਾ ਹੈ ਕਿ ਉਹ ਕਦੇ ਵੀ ਬੋਲਡ ਤਸਵੀਰਾਂ ਸ਼ੇਅਰ ਕਰਨ ਤੋਂ ਪਹਿਲਾਂ ਸੋਚਦੀਆਂ ਤੱਕ ਨਹੀਂ।
ਅਦਾਕਾਰਾ ਦੀ ਇਹ ਤਸਵੀਰ ਉਸ ਦੀ ਆਉਣ ਵਾਲੀ ਵੈੱਬ ਸੀਰੀਜ਼ '' ਦਾ ਹਿੱਸਾ ਹੈ। ਉਸ ਦੀ ਇਹ ਕਾਮੇਡੀ ਹੈ।
ਖਬਰਾਂ ਮੁਤਾਬਕ, ਮੋਨਾਲੀਸਾ ਇਸ ਫਿਲਮ 'ਚ 6 ਦੇਵਰਾਂ ਦੀ ਭਾਬੀ ਦੇ ਅੰਦਾਜ਼ 'ਚ ਨਜ਼ਰ ਆਵੇਗੀ।
ਉਸ ਦੇ ਕਿਰਦਾਰ ਦਾ ਨਾਂ 'ਝੂਮਾ ਬੌਦੀ ਕੇ' ਹੈ। 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਰਹੀ ਮੋਨਾਲੀਸਾ ਨੇ ਸੋਸ਼ਲ ਮੀਡੀਆ 'ਤੇ ਕਈ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਮੋਨਾਲੀਸਾ ਭੋਜਪੁਰੀ ਇੰਡਸਟਰੀ ਦੀ ਹਾਈਸਪੇਡ ਸਿਤਾਰਿਆਂ 'ਚੋਂ ਇਕ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ