ਇਸ ਅਦਾਕਾਰਾ ਨੂੰ ਪਹਿਲੀ ਨਜ਼ਰ ''ਚ ਹੀ ਦਿਲ ਦੇ ਬੈਠੇ ਸਨ ਕ੍ਰਿਕਟਰ ਸ਼ੋਏਬ ਅਖਤਰ, ਕਰਨਾ ਚਾਹੁੰਦਾ ਸੀ ਕਿਡਨੈਪ
6/18/2019 4:48:28 PM
ਮੁੰਬਈ(ਬਿਊਰੋ)— ਰਾਵਲ ਪਿੰਡੀ ਐਕਸਪ੍ਰੈੱਸ ਦੇ ਨਾਮ ਤੋਂ ਪਛਾਣੇ ਜਾਣ ਵਾਲੇ ਪਾਕਿਸਤਾਨ ਕ੍ਰਿਕਟਰ ਸ਼ੋਏਬ ਅਖਤਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਸ਼ੋਏਬ ਅਖਤਰ ਦੋ ਚੀਜ਼ਾਂ ਲਈ ਜਾਣੇ ਜਾਂਦੇ ਸਨ ਇਕ ਉਨ੍ਹਾਂ ਦੀ ਬਾਲਿੰਗ ਦੀ ਰਫਤਾਰ ਅਤੇ ਦੂਜਾ ਉਨ੍ਹਾਂ ਦਾ ਗੁੱਸਾ ਪਰ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਇਕ ਸਮਾਂ ਅਜਿਹਾ ਆਇਆ ਜਦੋਂ ਉਹ ਬਾਲੀਵੁੱਡ ਦੀ ਅਦਾਕਾਰਾ ਨੂੰ ਦਿਲ ਹਾਰ ਬੈਠੇ।
ਇਕ ਇੰਟਰਵਿਊ 'ਚ ਸ਼ੋਏਬ ਅਖਤਰ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਸੋਨਾਲੀ ਬੇਂਦਰੇ ਨੂੰ ਇਨਾਂ ਚਾਹੁਣ ਲੱਗੇ ਸਨ ਕਿ ਉਨ੍ਹਾਂ ਨੂੰ ਕਿਡਨੈਪ ਕਰਨ ਲਈ ਵੀ ਤਿਆਰ ਸਨ। ਸ਼ੋਏਬ ਅਖਤਰ ਨੇ ਦੱਸਿਆ, ਭਾਰਤ ਦੌਰੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੋਨਾਲੀ ਬੇਂਦਰੇ ਨਾਲ ਹੋਈ ਸੀ ਅਤੇ ਪਹਿਲੀ ਹੀ ਨਜ਼ਰ 'ਚ ਉਹ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੇ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਸੋਨਾਲੀ ਨੂੰ 'ਇੰਗਲਿਸ਼ ਬਾਬੂ ਦੇਸੀ ਮੈਮ' ਫਿਲਮ 'ਚ ਦੇਖਿਆ ਅਤੇ ਉਨ੍ਹਾਂ ਦੇ ਦੀਵਾਨੇ ਹੋ ਗਏ। ਗੱਲ ਇਸ ਹੱਦ ਤੱਕ ਪਹੁੰਚ ਗਈ ਕਿ ਸ਼ੋਏਬ ਅਖਤਰ, ਸੋਨਾਲੀ ਦੀ ਤਸਵੀਰ ਆਪਣੇ ਪਰਸ 'ਚ ਰੱਖ ਕੇ ਘੁੰਮਦੇ ਸਨ। ਸ਼ੋਏਬ ਅਖਤਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੋਚ ਲਿਆ ਸੀ, ਜੇਕਰ ਸੋਨਲੀ ਨੇ ਉਨ੍ਹਾਂ ਦਾ ਪ੍ਰਪੋਜਲ ਠੁਕਰਾ ਦਿੱਤਾ ਤਾਂ ਉਹ ਉਨ੍ਹਾਂ ਨੂੰ ਕਿਡਨੈਪ ਕਰ ਲੈਣਗੇ।
ਹਾਲਾਂਕਿ ਇਹ ਗੱਲ ਉਨ੍ਹਾਂ ਨੇ ਮਜ਼ਾਕ 'ਚ ਬੋਲੀ ਸੀ। ਬਾਅਦ 'ਚ ਜਦੋਂ ਇਸ ਬਾਰੇ 'ਚ ਸੋਨਾਲੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਉਹ ਸ਼ੋਏਬ ਅਖਤਰ ਨਾਮ ਦੇ ਕਿਸੇ ਪਾਕਿਸਤਾਨੀ ਕ੍ਰਿਕਟਰ ਨੂੰ ਨਹੀਂ ਜਾਣਦੀ। ਉਹ ਕ੍ਰਿਕਟ ਦੀ ਫੈਨ ਨਹੀਂ ਹੈ, ਇਸ ਲਈ ਕ੍ਰਿਕਟਰਸ ਦੇ ਬਾਰੇ 'ਚ ਜ਼ਿਆਦਾ ਜਾਣਦੀ ਨਹੀਂ ਹੈ।
ਹਾਲਾਂਕਿ ਉਨ੍ਹਾਂ ਨੇ ਸ਼ੋਏਬ ਅਖਤਰ ਨੂੰ ਉਨ੍ਹਾਂ ਦਾ ਫੈਨ ਹੋਣ ਲਈ ਧੰਨਵਾਦ ਕੀਤਾ ਸੀ। ਦੱਸ ਦੇਈਏ ਕਿ ਅਦਾਕਾਰਾ ਸੋਨਾਲੀ ਬੇਂਦਰੇ ਹਾਲ ਹੀ 'ਚ ਆਪਣਾ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਭਾਰਤ ਵਾਪਸ ਆਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ