ਸੈਕਸੂਐਲਿਟੀ ਨਹੀਂ ਸਗੋਂ ਚਾਰ ਲੜਕੀਆਂ ਦੀ ਜ਼ਿੰਦਗੀ ਦਾ ਸ਼ੀਸ਼ਾ ਵੀ ਹੈ ''ਫੋਰ ਮੋਰ ਸ਼ਾਟਸ ਪਲੀਜ਼''

1/19/2019 9:30:24 AM

ਨਵੀਂ ਦਿੱਲੀ (ਵਿਸ਼ੇਸ਼) - ਐਮੇਜ਼ੋਨ ਪ੍ਰਾਈਮ ਵੀਡੀਓ ਓਰੀਜ਼ੀਨਲ ਸੀਰੀਜ਼ 'ਫੋਰ ਮੋਰ ਸ਼ਾਟਸ ਪਲੀਜ਼' ਆਪਣੇ ਟਰੇਲਰ ਲਾਂਚ ਦੇ ਬਾਅਦ ਲਗਾਤਾਰ ਹੀ ਸੁਰਖੀਆਂ 'ਚ ਛਾਈ ਹੋਈ ਹੈ। ਟਰੇਲਰ 'ਚ ਦਿਖਾਏ ਗਏ ਕੰਟੈਂਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਦਰਸ਼ਕਾਂ 'ਚ ਇਸ ਸੀਰੀਜ਼ ਦਾ ਇੰਤਜ਼ਾਰ ਹੋਰ ਵਧ ਗਿਆ ਹੈ। ਇਹ ਵੈੱਬ ਸੀਰੀਜ਼ ਚਾਰ ਲੜਕੀਆਂ ਦੀ ਕਹਾਣੀ ਹੈ। ਇਸ ਸੀਰੀਜ਼ 'ਚ ਸਿਆਣੀ ਗੁਪਤਾ, ਕ੍ਰੀਤੀ ਕੁਲਹਾੜੀ, ਬਾਣੀ ਜੇ, ਮਾਨਵੀ ਗਗਰੂ ਮੁੱਖ ਭੂਮਿਕਾ 'ਚ ਹਨ। ਇਸ ਦੇ ਨਾਲ ਹੀ ਤੁਸੀਂ ਪ੍ਰਤੀਕ ਬੱਬਰ, ਲੀਜ਼ਾ ਲੇ, ਮਿਲਿੰਦ ਸੋਮਨ ਅਤੇ ਨੀਲ ਭੂਪਾਲਮ ਨੂੰ ਇਸ ਸੀਰੀਜ਼ 'ਚ ਦੇਖੋਗੇ। ਸੀਰੀਜ਼ ਦੇ ਕਿਰਦਾਰਾਂ ਦੀ ਗੱਲ ਕਰੀਏ ਤਾਂ ਕ੍ਰੀਤੀ ਕੁਲਹਾੜੀ ਇਸ 'ਚ ਅੰਜਨਾ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਇਕ ਸਿੰਗਲ ਮਦਰ ਹੈ। ਸਿਆਣੀ ਗੁਪਤਾ ਦਾਮਿਨੀ ਨਾਂ ਦੀ ਪੱਤਰਕਾਰ ਦਾ ਰੋਲ ਨਿਭਾਉਂਦੀ ਨਜ਼ਰ ਆਵੇਗੀ। ਬਾਣੀ ਜੇ. ਇਸ ਸੀਰੀਜ਼ 'ਚ ਬਾਈਸੈਕਸੂਅਲ ਉਮੰਗ ਦਾ ਕਿਰਦਾਰ ਨਿਭਾਵੇਗੀ, ਜੋ ਇਕ ਫਿਟਨੈੱਸ ਟਰੇਨਰ ਹੈ। ਮਾਨਵੀ ਗਗਰੂ ਨੂੰ ਤੁਸੀਂ ਸਿੱਧੀ ਨਾਂ ਦੀ ਲੜਕੀ ਦੇ ਰੋਲ 'ਚ ਦੇਖੋਗੇ ਜੋ ਆਪਣੇ ਲਈ ਲਾੜਾ ਲੱਭ ਰਹੀ ਹੈ।

ਸੀਰੀਜ਼ ਦੇ ਕੰਟੈਂਟ ਬਾਰੇ ਕ੍ਰੀਤੀ ਕਹਿੰਦੀ ਹੈ ਕਿ ਇਹ ਸੀਰੀਜ਼ ਸਿਰਫ ਸੈਕਸੂਐਲਿਟੀ ਦੀ ਨਹੀਂ ਸਗੋਂ ਚਾਰ ਲੜਕੀਆਂ ਦੀ ਜ਼ਿੰਦਗੀ, ਉਨ੍ਹਾਂ ਦੀ ਇਨਸਕਿਓਰਿਟੀ, ਉਲਝਣਾਂ, ਦੋਸਤੀ ਅਤੇ ਪਿਆਰ ਦੀ ਕਹਾਣੀ ਹੈ। ਹਾਂ, ਇਹ ਅਕਸਰ ਹੁੰਦਾ ਹੈ ਕਿ ਅਜਿਹੇ ਟਰੇਲਰਜ਼ ਨੂੰ ਦੇਖ ਕੇ ਲੋਕਾਂ ਨੂੰ ਲਗਦਾ ਹੈ ਕਿ ਇਹ ਸਿਰਫ ਸੈਕਸ ਨਾਲ ਜੁੜਿਆ ਹੈ ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਉਸ ਤੋਂ ਕਿਤੇ ਜ਼ਿਆਦਾ ਹੈ। ਉਧਰ ਸੀਰੀਜ਼ ਦੇ ਕੰਸੈਪਟ ਬਾਰੇ ਮਾਨਵੀ ਦਾ ਕਹਿਣਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਸਾਲ 2020 ਤੱਕ ਭਾਰਤ ਦੀ ਆਬਾਦੀ ਸਭ ਤੋਂ ਜ਼ਿਆਦਾ ਹੋ ਜਾਵੇਗੀ। ਇਸ ਦਾ ਸਾਫ ਮਤਲਬ ਹੈ ਕਿ ਸਾਡੇ ਦੇਸ਼ 'ਚ ਸਰੀਰਕ ਸਬੰਧ ਬਹੁਤ ਬਣਾਏ ਜਾ ਰਹੇ ਹਨ ਪਰ ਅਸੀਂ ਅਕਸਰ ਇਸ ਵਿਸ਼ੇ 'ਤੇ ਗੱਲ ਕਰਨ ਤੋਂ ਬਚਦੇ ਹਾਂ। ਇਹ ਸ਼ੋਅ ਇਕ ਕੋਸ਼ਿਸ਼ ਹੈ ਔਰਤਾਂ ਦੇ ਨਜ਼ਰੀਏ ਨਾਲ ਇਸ ਵਿਸ਼ੇ 'ਤੇ ਗੱਲ ਕਰਨ ਦੀ।

ਉਧਰ ਸਿਆਣੀ ਗੁਪਤਾ ਦੱਸਦੀ ਹੈ ਕਿ ਸਾਨੂੰ ਲੱਗਾ ਸੀ ਕਿ ਸੈਂਸਰਸ਼ਿਪ ਦੌਰਾਨ ਸੀਰੀਜ਼ ਦੇ ਕਈ ਹਿੱਸਿਆਂ ਨੂੰ ਹਟਾ ਦਿੱਤਾ ਜਾਵੇਗਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸੀਰੀਜ਼ 'ਚ ਇਕ ਵੀ ਕੱਟ ਨਹੀਂ ਲੱਗਾ। ਪਹਿਲੀ ਵਾਰ ਜਦ ਸੀ. ਬੀ. ਐੱਫ. ਸੀ. ਨੇ ਇਸ ਨੂੰ ਦੇਖਿਆ ਤਾਂ ਇਸ 'ਚ 77 ਕੱਟ ਲਾਏ ਸਨ, ਜਿਸ ਤੋਂ ਬਾਅਦ ਇਸ ਨੂੰ ਰੀਵਿਉੂ ਕਮੇਟੀ ਕੋਲ ਭੇਜ ਦਿੱਤਾ ਗਿਆ ਪਰ ਉਥੇ ਇਸ 'ਚ ਇਕ ਵੀ ਕੱਟ ਨਹੀਂ ਲਾਇਆ ਗਿਆ।

ਦੱਸ ਦਈਏ ਕਿ ਇਹ ਵੈੱਬ ਸੀਰੀਜ਼ 25 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ 'ਤੇ ਰਿਲੀਜ਼ ਕੀਤੀ ਜਾਵੇਗੀ। ਇਸ ਦਾ ਟਰੇਲਰ 9 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ, ਜੋ ਹੁਣ ਤਕ ਇਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News