ਥੀਏਟਰ ਕਲਾਕਾਰ ਸੰਜਨਾ ਕਪੂਰ ਨੂੰ ਮਿਲਿਆ ਫਰਾਂਸੀਸੀ ਸਨਮਾਨ

1/30/2020 3:02:13 PM

ਨਵੀਂ ਦਿੱਲੀ(ਬਿਊਰੋ)- ਰੰਗਕਰਮੀ ਸੰਜਨਾ ਕਪੂਰ ਨੂੰ ਥੀਏਟਰ ਦੇ ਖੇਤਰ ਵਿਚ ਉਸ ਦੇ ਸ਼ਾਨਦਾਰ ਯੋਗਦਾਨ ਲਈ ਮੰਗਲਵਾਰ ਫਰਾਂਸੀਸੀ ਸਲਮਾਨ ‘ਸ਼ੇਵਲੀਅਰ ਦਾਂਸ ਆਈ ਆਰਦਰ ਦੇ ਆਤਰਸ ਏਤ ਦੇ ਲੇਤਰਸ’ (Knight of the Order of Arts and Letters) ਨਾਲ ਸਨਮਾਨਿਤ ਕੀਤਾ ਗਿਆ। ਕਪੂਰ ਅੱਜਕਲ ਮੁੰਬਈ ਸਥਿਤ ਥੀਏਟਰ ਕੰਪਨੀ ‘ਜੁਨੂੰਨ’ ਦਾ ਸੰਚਾਲਨ ਕਰਦੀ ਹੈ। ਉਸ ਨੂੰ ਫਰਾਂਸ ਦੇ ਸੱਭਿਆਚਾਰ ਮੰਤਰੀ ਫ੍ਰੈਂਕ ਰੀਸਤਰ ਨੇ ਸਨਮਾਨਿਤ ਕੀਤਾ, ਜੋ ਫਿਲਹਾਲ ਭਾਰਤ ਦੀ ਅਧਿਕਾਰਤ ਯਾਤਰਾ ’ਤੇ ਸਨ। ਮੰਤਰੀ ਨੇ ਕਿਹਾ ਕਿ ਤੁਹਾਡੀ ਸ਼ਾਨਦਾਰ ਕਲਾਤਮਕ ਯਾਤਰਾ ਨੂੰ ਫਰਾਂਸ ਦੀ ਮਾਨਤਾ ਪ੍ਰਦਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਹਿੰਦੀ ਫਿਲਮ ਅਭਿਨੇਤਾ ਸ਼ਸ਼ੀ ਕਪੂਰ ਤੇ ਬ੍ਰਿਟਿਸ਼ ਅਦਾਕਾਰਾ ਜੈਨੀਫਰ ਕੈਂਡਲ ਦੇ ਬੇਟੀ ਸੰਜਨਾ ਕਪੂਰ ਨੇ ਅਪਰਣਾ ਸੇਨ ਦੀ ‘36 ਚੌਰੰਗੀ ਲੇਨ’ (1981) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਸੰਗਠਨ ਰੰਗਮੰਚ ਦੇ ਪ੍ਰਸਾਰ ਅਤੇ ਨਵੀਆਂ ਪਹਿਲਕਦਮੀਆਂ ਰਾਹੀਂ ਕਲਾ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀ ਦਿਸ਼ਾ ’ਚ ਕੰਮ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News