''ਕੋਰੋਨਾ'' ਨੂੰ ਲੈ ਕੇ ਬਣ ਸਕਦੀ ਹੈ ਫਿਲਮ ''ਫੁਕਰੇ 3'', ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਨੇ ਦੱਸੀ ਇਹ ਗੱਲ

5/23/2020 4:20:02 PM

ਨਵੀਂ ਦਿੱਲੀ (ਬਿਊਰੋ) : ਫਿਲਮ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਦਾ ਕਹਿਣਾ ਹੈ ਕਿ ਉਹ ਆਪਣੀ ਹਿੱਟ ਫ੍ਰੈਂਚਾਈਜ਼ੀ ਫਿਲਮ 'ਫੁਕਰੇ' ਦੇ ਤੀਸਰੇ ਭਾਗ 'ਚ ਕੋਵਿਡ-19 ਦੀ ਸਥਿਤੀ ਨੂੰ ਛੂਹਣ ਦਾ ਵਿਚਾਰ ਕਰ ਰਹੇ ਹਨ। ਲਾਂਬਾ ਨੇ ਕਿਹਾ, 'ਫੁਕਰੇ' (2013) ਅਤੇ 'ਫੁਕਰੇ ਰਿਟਰਨਸ' (2017) ਦੇ ਤੀਸਰੇ ਭਾਗ 'ਚ ਕਾਫੀ ਮਨੋਰੰਜਨ ਹੋਵੇਗਾ ਅਤੇ ਇਕ ਸਮਾਜਿਕ ਸੰਦੇਸ਼ ਵੀ ਦੇਵੇਗਾ। ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੇ ਐਕਸੇਲ ਇੰਟਰਟੇਨਮੈਂਟ ਇਸ ਫ੍ਰੈਂਚਾਈਜ਼ੀ ਦੇ ਨਿਰਮਾਤਾ ਹਨ।

ਨਿਰਦੇਸ਼ਕ ਨੇ ਕਿਹਾ ਕਿ ਟੀਮ 'ਫੁਕਰੇ 3' 'ਚ ਮਹਾਮਾਰੀ ਅਤੇ ਲਾਕਡਾਊਨ ਦੀ ਵਰਤਮਾਨ ਸਥਿਤੀ ਬਾਰੇ ਗੱਲ ਕਰਨ 'ਤੇ ਵਿਚਾਰ ਕੀਤੀ ਜਾ ਰਹੀ ਹੈ। ਇਸ ਬਾਰੇ ਉਹ ਕਹਿੰਦੇ ਹਨ, ਇਸ ਭਾਗ 'ਚ ਇਕ ਮਜ਼ਬੂਤ ਸੰਦੇਸ਼ ਵੀ ਹੋਵੇਗਾ। ਕੋਵਿਡ-19 ਦੀ ਮੂਲ ਕਹਾਣੀ 'ਚ ਇਸ ਦਾ ਉਲੇਖ ਨਹੀਂ ਹੈ ਪਰ ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ। ਇਸ 'ਤੇ ਚਰਚਾ ਕੀਤੀ ਹੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਅਸੀਂ ਇਸ ਨੂੰ ਕਿਵੇਂ ਦਿਖਾਉਂਦੇ ਹਾਂ।'' ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ-19 ਜਾਂ ਮੌਜੂਦਾ ਸਥਿਤੀ ਨੂੰ ਲੈ ਕੇ ਕੁਝ ਖਾਸ ਕਰਨ ਬਾਰੇ ਸੋਚ ਰਹੇ ਹਾਂ। ਅਸੀਂ ਨਿਸ਼ਚਿਤ ਰੂਪ ਨਾਲ ਇਸ ਬਾਰੇ ਕੁਝ ਕਰਾਂਗੇ। ਸਾਨੂੰ ਸਹੀ ਵਿਚਾਰ 'ਤੇ ਫੋਕਸ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਸਾਰੀ ਊਰਜਾ 'ਫੁਕਰੇ-3' 'ਤੇ ਕੇਂਦਰਿਤ ਹੈ। ਉਹ ਕਹਿੰਦੇ ਹਨ, ਅਸੀਂ ਲਾਕਡਾਊਨ ਤੋਂ ਪਹਿਲਾਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅਸੀਂ ਫੋਨ ਦੇ ਮਾਧਿਅਮ ਨਾਲ ਕਨੈਕਟ ਕਰਦੇ ਹਾਂ। ਸਾਨੂੰ ਕਹਾਣੀ ਮਿਲ ਗਈ ਹੈ ਅਤੇ ਲੇਖਨ ਲਗਪਗ 80 ਫੀਸਦੀ ਪੂਰਾ ਹੋ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News