ਰੋਸ਼ਨ ਪ੍ਰਿੰਸ ਦਾ ਨਵਾਂ ਗੀਤ ‘ਗੱਭਰੂ ਕੁਵਾਰਾ’ ਹੋਇਆ ਰਿਲੀਜ਼

10/14/2019 12:41:16 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਦਾ ਨਵਾਂ ਗੀਤ ‘ਗੱਭਰੂ ਕੁਵਾਰਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਕਮੇਡੀ ਦੇ ਬਾਦਸ਼ਾਹ ਬੀ ਐੱਨ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ, ਇਸ ਤੋਂ ਇਲਾਵਾ ਨੇਹਾ ਸਾਹਨੀ, ਨੀਤ ਮਾਹਲ ਤੇ ਸੀਤਲ ਨੂੰ ਫੀਚਰ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Song Out Now #GabhruKuwara Link in Bio

A post shared by Rosshan Prince (@theroshanprince) on Oct 13, 2019 at 10:07pm PDT


ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਕਾਬਲ ਸਰੂਪਵਾਲੀ ਨੇ ਲਿਖਿਆ ਹੈ, ਜਦੋਂ ਕਿ ਗੀਤ ਨੂੰ ਦੇਸੀ ਕਰਿਊ ਨੇ ਆਪਣੀਆਂ ਧੁਨਾਂ ਨਾਲ ਸਜਾਇਆ ਹੈ । ਗੀਤ ਦੀ ਵੀਡੀਓ JCEE DHANOA ਵਲੋਂ ਤਿਆਰ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀ ਐੱਨ ਸ਼ਰਮਾ ਤੇ ਰੋਸ਼ਨ ਪ੍ਰਿੰਸ ‘ਮੁੰਡਾ ਫਰੀਦਕੋਟੀਆ’ ਫਿਲਮ ਵਿਚ ਨਜ਼ਰ ਆਏ ਸਨ। ਰੋਸ਼ਨ ਪ੍ਰਿੰਸ ਦਾ ਇਹ ਗੀਤ ਭੰਗੜਾ ਸੌਂਗ ਹੈ, ਜੋ ਕਿ ਵਿਆਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ । ਇਸ ਗੀਤ ਨੂੰ ਰੋਸ਼ਨ ਪ੍ਰਿੰਸ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News