''ਯਾਰਾ ਵੇ'' ''ਚ ਦਿਸੇਗੀ ਗਗਨ ਕੋਕਰੀ ਤੇ ਮੋਨਿਕਾ ਗਿੱਲ ਦੀ ਰੋਮਾਂਟਿਕ ਕੈਮਿਸਟਰੀ

3/24/2019 1:10:35 PM

ਜਲੰਧਰ (ਬਿਊਰੋ) : 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਪੰਜਾਬੀ ਫਿਲਮ 'ਯਾਰਾ ਵੇ' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਫਿਲਮ ਦਾ ਟਰੇਲਰ ਤੇ ਹੁਣ ਤੱਕ ਦੇ ਰਿਲੀਜ਼ ਹੋਏ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਯਾਰਾ ਵੇ' ਫਿਲਮ 'ਚ ਯੁਵਰਾਜ ਹੰਸ ਤੇ ਗਗਨ ਕੋਕਰੀ ਮੁੱਖ ਭੂਮਿਕਾ 'ਚ ਹੈ। ਇਸ ਤੋਂ ਇਲਾਵਾ ਅਦਾਕਾਰਾ ਦੇ ਤੌਰ 'ਤੇ ਭਾਰਤੀ ਤੇ ਅਮਰੀਕੀ ਮਾਡਲ ਅਤੇ ਅਦਾਕਾਰਾ ਮੋਨਿਕਾ ਗਿੱਲ ਮੁੱਖ ਭੂਮਿਕਾ ਹੈ। 
ਮੋਨਿਕਾ ਗਿੱਲ ਅਮਰੀਕੀ ਮਾਡਲ, ਅਦਾਕਾਰਾ ਅਤੇ ਸੁੰਦਰਤਾ ਮੁਕਾਬਲੇ ਦੀ ਖਿਤਾਬ ਧਾਰਕ ਹੈ। ਦੱਸ ਦੇਈਏ ਕਿ ਮੋਨਿਕਾ ਗਿੱਲ ਨੇ 21 ਜੂਨ 2014 ਨੂੰ ਮਿਸ ਇੰਡੀਆ ਵਰਲਡਵਾਈਡ 2014 ਜਿੱਤਿਆ ਸੀ। ਮੋਨਿਕਾ ਗਿੱਲ ਇਸ ਤੋਂ ਪਹਿਲਾਂ 'ਅੰਬਰਸਰੀਆ', 'ਕਪਤਾਨ', 'ਸਰਦਾਰ ਜੀ 2', 'ਫਿਰੰਗੀ', 'ਸੱਤ ਸ਼੍ਰੀ ਅਕਾਲ' ਵਰਗੀਆਂ ਪੰਜਾਬੀ ਫਿਲਮਾਂ 'ਚ ਕਲਾਕਾਰੀ ਦੇ ਹੁਨਰ ਦਿਖਾ ਚੁੱਕੀ ਹੈ। ਦੱਸ ਦਈਏ ਕਿ ਮੋਨਿਕਾ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੀ ਸੱਭ ਤੋਂ ਗਲੈਮਰਸ ਅਭਿਨੇਤਰੀਆਂ 'ਚੋਂ ਇਕ ਹੈ।


ਦੱਸਣਯੋਗ ਹੈ ਕਿ 'ਯਾਰਾ ਵੇ' ਫਿਲਮ ਸਾਲ 1947 ਤੋਂ ਪਹਿਲਾਂ ਦੇ ਸਮੇਂ 'ਤੇ ਆਧਾਰਿਤ ਹੈ। 'ਯਾਰਾ ਵੇ' ਫਿਲਮ 'ਚ ਮੋਨਿਕਾ ਗਿੱਲ ਇਕ ਸਧਾਰਣ ਪੰਜਾਬੀ ਪਿੰਡ ਦੀ ਕੁੜੀ ਦੇ ਰੂਪ 'ਚ ਨਜ਼ਰ ਆਵੇਗੀ। ਭਾਰਤ-ਪਾਕਿ ਦੀ ਵੰਡ 'ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਭਾਰਤ-ਪਾਕਿ ਦੀ ਵੰਡ 'ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ। ਇਸ ਫਿਲਮ 'ਚ ਗਗਨ ਕੋਕਰੀ, ਯੁਵਰਾਜ ਹੰਸ ਅਤੇ ਮੋਨਿਕਾ ਗਿੱਲ ਤੋਂ ਇਲਾਵਾ ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਨੇ ਮੁੱਖ ਭੂਮਿਕਾ 'ਚ ਹਨ। 'ਯਾਰਾ ਵੇ' ਸ਼ੁਰੂ ਤੋਂ ਹੀ ਚਰਚਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਨੂੰ ਰਾਕੇਸ਼ ਮਹਿਤਾ ਲਿਖਿਆ ਤੇ ਇਸ ਦੇ ਨਿਰਦੇਸ਼ਕ ਹਨ। 'ਯਾਰਾ ਵੇ' ਨੂੰ ਗੋਲਡਨ ਬ੍ਰਿਜ ਫਿਲਮਸ ਐਂਡ ਐਂਟਰਟੇਨਮੈਂਟ ਪ੍ਰਾਇਵੇਟ ਲਿਮਟਿਡ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। 'ਯਾਰਾ ਵੇ' 'ਚ ਮੋਨਿਕਾ ਗਿੱਲ ਅਤੇ ਗਗਨ ਕੋਕਰੀ ਇਕ-ਦੂਜੇ ਦੇ ਸਾਥੀ ਦੇ ਰੂਪ 'ਚ ਨਜ਼ਰ ਆਉਣਗੇ। ਫਿਲਮ 'ਚ ਦੋਵਾਂ ਦੇ ਸੁੱਚੇ ਪਿਆਰ ਦੀ ਕਹਾਣੀ ਦਿਖਾਇਆ ਜਾਵੇਗਾ। ਇਹ ਫਿਲਮ ਪਿਆਰੇ ਅਤੇ ਮਾਸੂਮ ਰੋਮਾਂਸ ਨੂੰ ਦਰਸਾਉਦੀਂ ਹੈ, ਜੋ 5 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News