ਗਜਿੰਦਰ ਵਰਮਾ ਦੇ ਨਵੇਂ ਗੀਤ 'ਰਾਤੀ ਸਾਨੂੰ' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)
8/23/2018 3:41:23 PM
ਜਲੰਧਰ (ਬਿਊਰੋ)— 'ਤੇਰਾ ਘਾਟਾ' ਗੀਤ ਨਾਲ ਮਸ਼ਹੂਰ ਹੋਏ ਗਾਇਕ ਗਜਿੰਦਰ ਵਰਮਾ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਹਨ। ਗਜਿੰਦਰ ਦੇ ਨਵੇਂ ਗੀਤ ਦਾ ਨਾਂ 'ਰਾਤੀ ਸਾਨੂੰ' ਹੈ, ਜਿਸ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਰੂਹ ਨੂੰ ਸਕੂਨ ਦੇਣ ਵਾਲੇ 'ਰਾਤੀ ਸਾਨੂੰ' ਗੀਤ 'ਚ ਗਜਿੰਦਰ ਵਰਮਾ ਦੇ ਨਾਲ ਖੂਬਸੂਰਤ ਜ਼ੋਆ ਅਫਰੋਜ਼ ਫੀਚਰ ਕਰ ਰਹੀ ਹੈ।
ਗੀਤ ਨੂੰ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਨੂੰ ਡਾਇਰੈਕਟ ਵਿਕਰਮ ਸਿੰਘ ਨੇ ਕੀਤਾ ਹੈ। ਸਾਗਾ ਮਿਊਜ਼ਿਕ ਦੇ ਬੈਨਰ ਹੇਠ 'ਰਾਤੀ ਸਾਨੂੰ' ਗੀਤ ਰਿਲੀਜ਼ ਹੋਵੇਗਾ, ਜਿਸ ਨੂੰ ਸੁਰਿੰਦਰ ਵਰਮਾ ਨੇ ਲਿਖਿਆ ਹੈ ਤੇ ਸੰਗੀਤ ਗਜਿੰਦਰ ਵਰਮਾ ਨੇ ਦਿੱਤਾ ਹੈ।
ਉਥੇ ਗੱਲ 'ਤੇਰਾ ਘਾਟਾ' ਦੀ ਕਰੀਏ ਤਾਂ ਇਹ ਗੀਤ ਕਾਫੀ ਜ਼ਿਆਦਾ ਸੁਣਿਆ ਗਿਆ। ਯੂਟਿਊਬ 'ਤੇ ਹੁਣ ਤਕ ਇਹ ਗੀਤ 134 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਗਜਿੰਦਰ ਵਰਮਾ ਦਾ 'ਰਾਤੀ ਸਾਨੂੰ' ਗੀਤ ਵੀ ਕਾਫੀ ਵਾਇਰਲ ਹੋਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ