''ਗੇਮ ਆਫ ਥ੍ਰੋਨਜ਼'' ਆਨ-ਏਅਰ ਹੋਣ ਤੋਂ ਪਹਿਲਾ ਹੋਇਆ ਲੀਕ

4/22/2019 11:15:41 AM

ਮੁੰਬਈ(ਬਿਊਰੋ)— 'ਗੇਮ ਆਫ ਥ੍ਰੋਨਜ਼' ਦਾ 8ਵਾਂ ਸੀਜ਼ਨ ਰਿਲੀਜ਼ ਹੋ ਚੁੱਕਿਆ ਹੈ। ਇਸ ਨੂੰ ਲੈ ਕੇ ਪੂਰੀ ਦੁਨੀਆ 'ਚ ਜ਼ਬਰਦਸਤ ਜੋਸ਼ ਬਣਿਆ ਹੋਇਆ ਹੈ ਕਿਉਂਕਿ ਵੈੱਬ ਸੀਰੀਜ਼ ਦਾ ਇਹ ਆਖਰੀ ਸੀਜ਼ਨ ਹੈ। ਐਤਵਾਰ ਨੂੰ ਇਸ ਸੀਜ਼ਨ ਦਾ ਦੂਜਾ ਐਪੀਸੋਡ ਲੀਕ ਹੋ ਗਿਆ, ਜਦਕਿ ਇਸ ਦਾ ਸ਼ੈਡੀਊਲ ਟਾਈਮ ਐਤਵਾਰ ਐਚ.ਬੀ.ਓ. 'ਤੇ ਲੀਕ ਹੋਣ ਤੋਂ ਦੋ ਘੰਟੇ ਬਾਅਦ ਦਾ ਸੀ।


ਰਿਪੋਰਟ ਮੁਤਾਬਕ ਇਸ ਸੀਰੀਜ਼ ਦੇ ਲੀਕ ਹੋਣ ਦਾ ਅਲਰਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ। ਸੋਸ਼ਲ ਮੀਡੀਆ 'ਤੇ ਇਹ ਕਲੇਮ ਕੀਤਾ ਗਿਆ, ਜਰਮਨੀ 'ਚ ਅਮੇਜ਼ਮ ਪ੍ਰਾਈਮ 'ਤੇ ਸ਼ੋਅ ਟੈਲੀਕਾਸਟ ਟਾਈਮ ਤੋਂ ਪਹਿਲਾਂ ਹੀ ਲੀਕ ਹੋ ਗਿਆ। ਇਸ ਵੈੱਬ ਸੀਰੀਜ਼ ਦਾ ਪਹਿਲਾ ਐਪੀਸੋਡ ਬੀਤੇ ਦਿਨੀਂ ਐਚ.ਬੀ.ਓ. 'ਤੇ ਆਨ-ਏਅਰ ਕੀਤਾ ਗਿਆ ਸੀ।
PunjabKesari

'ਗੇਮ ਆਫ ਥ੍ਰੋਨਜ਼' ਇਕ ਅਮਰੀਕਨ ਟੀ.ਵੀ. ਸੀਰੀਜ਼ ਹੈ, ਜੋ ਰਾਈਟਰ ਜੌਰਜ ਆਰ ਆਰ ਮਾਰਟਿਨ ਦੀ ਕਿਤਾਬ ‘ਅ ਸੌਂਗ ਆਫ਼ ਆਈਸ ਐਂਡ ਫਾਈਰ’ ‘ਤੇ ਆਧਾਰਿਤ ਹੈ। ਇਸ ਦੇ ਹਰ ਸੀਜ਼ਨ ‘ਚ ਕਰੀਬ 10 ਐਪੀਸੋਡ ਹਨ ਅਤੇ ਹਰ ਐਪੀਸੋਡ 50 ਮਿੰਟਾਂ ਦਾ ਹੈ। ਜਿਸ ਦੀ ਸ਼ੁਰੂਆਤ 2011 ‘ਚ ਹੋਈ ਸੀ ਹੁਣ ਤੱਕ ਕੁਲ 65 ਐਪੀਸੋਡ ਆ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News