ਪ੍ਰਿਯੰਕਾ ਦੇ ਟਵੀਟ ਤੋਂ ਬਾਅਦ ਚਰਚਾ ''ਚ ਗਾਂਧੀ ਤੇ ਬੱਚਨ ਪਰਿਵਾਰ

11/28/2019 4:16:16 PM

ਨਵੀਂ ਦਿੱਲੀ (ਬਿਊਰੋ) — ਗਾਂਧੀ ਪਰਿਵਾਰ ਤੇ ਬੱਚਨ ਪਰਿਵਾਰ ਦੇ ਰਿਸ਼ਤੇ ਪਿਛਲੇ ਕਈ ਸਾਲਾਂ ਤੋਂ ਚਰਚਾ 'ਚ ਰਹੇ ਹਨ। ਅਮਿਤਾਭ ਬੱਚਨ ਇਕ ਦੌਰ 'ਚ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਰਹੇ ਹਨ ਪਰ ਸਮੇਂ ਦੇ ਨਾਲ-ਨਾਲ ਇਨ੍ਹਾਂ ਰਿਸ਼ਤਿਆਂ ਦੀ ਗਰਮਾਹਟ 'ਚ ਘਾਟ ਦੇਖਣ ਨੂੰ ਮਿਲੀ। ਹਾਲਾਂਕਿ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਗਾਂਧੀ ਵਾਰਡਾ ਦੇ ਇਕ ਟਵੀਟ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਰਿਸ਼ਤੇ ਇਕ ਵਾਰ ਫਿਰ ਚਰਚਾ 'ਚ ਹਨ। ਪ੍ਰਿਯੰਕਾ ਚੋਪੜਾ ਵਾਰਡਾ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦੀ ਤਸਵੀਰ ਸ਼ੇਅਰ ਕੀਤੀ ਹੈ।
प्रियंका के ट्वीट के बाद चर्चा में गांधी-बच्चन फैमिली, ऐसा रहा रिश्ता
ਪ੍ਰਿਯੰਕਾ ਨੇ ਇਸ ਟਵੀਟ 'ਚ ਲਿਖਿਆ, ''ਹਰਿਵੰਸ਼ ਰਾਏ ਬੱਚਨ ਜੀ, ਜਿਨ੍ਹਾਂ ਨੂੰ ਅਸੀਂ ਅੰਕਲ ਬੱਚਨ ਦੇ ਨਾਂ ਨਾਲ ਜਾਣਦੇ ਸਨ, ਇਲਾਹਾਬਾਦ ਦੇ ਇਕ ਮਹਾਨ ਪੁੱਤਰ ਸਨ। ਇਕ ਸਮਾਂ ਸੀ ਜਦੋਂ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਬੱਚਨ ਜੀ ਦੀਆਂ ਰਚਨਾਵਾਂ ਨੂੰ ਮੈਂ ਦੇਰ-ਦੇਰ ਤੱਕ ਪੜ੍ਹਦੀ ਸੀ। ਉਨ੍ਹਾਂ ਦੇ ਸ਼ਬਦਾਂ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਸੀ। ਇਸ ਲਈ ਮੈਂ ਉਨ੍ਹਾਂ ਪ੍ਰਤੀ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗੀ।
PunjabKesari
ਦੋਵਾਂ ਪਰਿਵਾਰਾਂ ਦੇ ਰਿਸ਼ਤਿਆਂ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਡਾਕਟਰ ਹਰਿਵੰਸ਼ ਰਾਏ ਬੱਚਨ ਨੇ ਭਾਰਤ ਦੇ ਵਿਦੇਸ਼ ਮੰਤਰਾਲੇ 'ਚ ਹਿੰਦੀ ਆਫਸਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਨ੍ਹਾਂ ਦੀ ਲੇਖਣੀ ਦੇ ਕਾਇਲ ਸਨ ਤੇ ਦੋਵਾਂ 'ਚ ਚੰਗੇ ਸਬੰਧ ਸਨ। ਹਰਿਵੰਸ਼ ਰਾਏ ਬੱਚਨ ਦੀ ਪਤਨੀ ਤੇ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਪੰਡਿਤ ਨਹਿਰੂ ਦੀ ਧੀ ਇੰਦਰਾ ਦੀ ਚੰਗੀ ਦੋਸਤ ਬਣ ਗਈ।
PunjabKesari
ਇਸ ਤੋਂ ਬਾਅਦ ਜਦੋਂ ਬੱਚਨ ਪਰਿਵਾਰ ਨੇ ਦਿੱਲੀ ਦਾ ਰੁਖ ਕੀਤਾ, ਉਦੋ ਤੇਜੀ ਬੱਚਨ ਨੂੰ ਇਕ ਸੋਸ਼ਲ ਐਕਟੀਵਸਿਟ ਦੇ ਤੌਰ 'ਤੇ ਪਛਾਣ ਮਿਲਣ ਲੱਗੀ ਸੀ ਅਤੇ ਇੰਦਰਾ ਨਾਲ ਦੋਸਤੀ ਹੋਰ ਵੀ ਮਜ਼ਬੂਤ ਹੋਈ। ਉਹ ਅਮਿਤਾਭ ਬੱਚਨ ਹੀ ਸਨ, ਜੋ 13 ਜਨਵਰੀ 1968 ਦੀ ਠੰਡੀ ਸਵੇਰ ਨੂੰ ਪਾਲਮ ਏਅਰਪੋਰਟ 'ਤੇ ਸੋਨੀਆ ਗਾਂਧੀ ਨੂੰ ਲੈਣ ਪਹੁੰਚੇ ਸਨ। ਵਿਆਹ ਤੋਂ ਪਹਿਲਾਂ ਜਦੋਂ ਸੋਨੀਆ ਗਾਂਧੀ ਭਾਰਤ ਆਈ ਤਾਂ ਇੰਦਰਾ ਗਾਂਧੀ ਨੇ ਬੱਚਨ ਪਰਿਵਾਰ ਨਾਲ ਆਪਣੇ ਰੁਕਣ ਦਾ ਇੰਤਜ਼ਾਮ ਕੀਤਾ ਸੀ।
PunjabKesari
ਦਰਅਸਲ, ਇੰਦਰਾ ਗਾਂਧੀ ਦੀ ਮਨੋਕਾਮਨਾ ਸੀ ਕਿ ਇਸ ਨਾਲ ਵਿਦੇਸ਼ੀ ਰੀਤੀ-ਰਿਵਾਜ਼ਾਂ 'ਚ ਵੱਡੀ ਹੋਈ ਸੋਨੀਆ ਨੂੰ ਹਿੰਦੁਸਤਾਨੀ ਸੰਸਕਾਰ ਸਿੱਖਣ 'ਚ ਆਸਾਨੀ ਹੋਵੇਗੀ। ਕਰੀਬ 43 ਦਿਨਾਂ ਤੱਕ ਸੋਨੀਆ ਗਾਂਧੀ ਬੱਚਨ ਪਰਿਵਾਰ ਨਾਲ ਰਹੀ। ਅਮਿਤਾਭ ਦੀ ਮਾਂ ਤੇਜੀ ਬੱਚਨ ਨੇ ਉਨ੍ਹਾਂ ਨੂੰ ਧੀ ਵਾਂਗ ਰੱਖ ਕੇ ਸਾਰੇ ਤੌਰ-ਤਰੀਕੇ ਸਿਖਾਏ।
PunjabKesari
ਇਸ ਪ੍ਰਕਾਰ ਸੋਨੀਆ ਵੀ ਅਮਿਤਾਭ ਪਰਿਵਾਰ 'ਚ ਘੁਲਮਿਲ ਗਈ। ਅਮਿਤਾਭ ਆਪਣੇ ਪੁਰਾਣੇ ਦੋਸਤ ਰਾਜੀਵ ਗਾਂਧੀ ਦੇ ਸਹਿਯੋਗ ਨਾਲ ਸਾਲ 1984 'ਚ ਰਾਜਨੀਤੀ 'ਚ ਆਏ। ਉਹ ਸਫਲਤਾਪੂਰਵਕ ਇਲਾਹਾਬਾਦ ਲੋਕ ਸਭਾ ਸੀਟ ਤੋਂ ਚੋਣਾਂ ਜਿੱਤੀਆਂ। 3 ਸਾਲ ਬਾਅਦ ਉਨ੍ਹਾਂ ਨੇ ਉਸ ਸਮੇਂ ਤਿਆਗ ਪੱਤਰ ਦੇ ਦਿੱਤਾ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਬੋਫੋਰਸ ਘੋਟਾਲੇ 'ਚ ਖਿੱਚਿਆ ਗਿਆ।
PunjabKesari
ਦੱਸਣਯੋਗ ਹੈ ਕਿ ਅਮਿਤਾਭ ਇਸ ਤੋਂ ਇਨਕਾਰ ਕਰਦੇ ਹਨ ਕਿ ਇਸ ਘੋਟਾਲੇ ਕਾਰਨ ਦੋਵਾਂ ਪਰਿਵਾਰਾਂ 'ਚ ਦੂਰੀਆਂ ਆ ਗਈਆਂ। ਉਨ੍ਹਾਂ ਨੇ ਬੋਫੋਰਸ ਵਿਵਾਦ ਤੋਂ ਬਾਅਦ ਦੇ ਦਿਨਾਂ ਨੂੰ ਯਾਦ ਕਰਕੇ ਹੋਏ ਕਿਹਾ ਸੀ ਕਿ ਉਨ੍ਹਾਂ ਦਿਨਾਂ 'ਚ ਸੜਕ 'ਤੇ ਚੱਲਣਾ ਮੁਸ਼ਕਿਲ ਹੋ ਗਿਆ ਸੀ। ਜਦੋਂ ਮੈਂ ਸੜਕ 'ਤੇ ਚੱਲਦਾ  ਸੀ ਜਾਂ ਸ਼ੂਟਿੰਗ ਲਈ ਜਾਂਦਾ ਸੀ ਲੋਕ ਮੇਰੇ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਦੇ ਸਨ। ਉਹ ਮੈਨੂੰ ਦੇਸ਼ਦ੍ਰੋਹੀ ਆਖਦੇ ਸਨ। ਇਹ ਸਭ ਮੈਂ ਇਸ ਲਈ ਸਹਿ ਸਕਿਆ ਕਿਉਂਕਿ ਮੇਰੇ ਨਾਲ ਮੇਰਾ ਪੂਰਾ ਪਰਿਵਾਰ ਖੜ੍ਹਾ ਸੀ।'' ਅਮਿਤਾਭ ਨੇ ਇਸ ਤੋਂ ਆਪਣੀ ਰਾਜਨੀਤਿਕ ਯਾਤਰਾ 'ਤੇ ਗੱਲ ਕਰਦੇ ਹੋਏ ਕਿਹਾ ਸੀ ਕਿ, ''ਮੈਂ ਰਾਜਨੀਤੀ ਨੂੰ ਜਾਣੇ ਬਿਨਾਂ ਹੀ ਉਸ ਨੂੰ ਛੱਡ ਦਿੱਤਾ। ਸਿਰਫ 2 ਸਾਲ 'ਚ ਹੀ ਹਾਰ ਮੰਨ ਲਈ। ਸ਼ਤਰੂਘਣ ਸਿਨ੍ਹਾ ਤੇ ਵਿਨੋਦ ਖੰਨਾ ਇਸ 'ਚ ਸਫਲ ਹੋਏ ਪਰ ਮੈਂ ਨਹੀਂ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News