ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਹੋਇਆ ਦਿਹਾਂਤ

12/15/2019 12:59:21 PM

ਮੁੰਬਈ(ਬਿਊਰੋ)- ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਬੀਤੇ ਦਿਨ ਮੁੰਬਈ ਵਿਚ ਦਿਹਾਂਤ ਹੋ ਗਿਆ। ਬੀਤੇ 14 ਦਸੰਬਰ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ। ਗੀਤਾ ਸਿਧਾਰਥ ਕਾਕ ਨੇ ਬਾਲੀਵੁੱਡ ਵਿਚ ‘ਪਰਿਚਯ’, ‘ਸ਼ੋਲੇ’, ‘ਤਰਿਸ਼ੂਲ’, ‘ਰਾਮ ਤੇਰੀ ਗੰਗਾ ਮੈਲੀ’ ਅਤੇ ‘ਨੂਰੀ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।
PunjabKesari
ਗੀਤਾ ਸਿਧਾਰਥ ਕਾਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਲਜ਼ਾਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਪਰਿਚਯ’ ਨਾਲ ਕੀਤੀ ਸੀ। ਸਾਲ 1973 ਵਿਚ ਆਈ ਫਿਲਮ ‘ਗਰਮ ਹਵਾ’ ਵਿਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ।
PunjabKesari
70 ਅਤੇ 80 ਦੇ ਦਹਾਕੇ ਵਿਚ ਗੀਤਾ ਨੇ ਕਈ ਵਧੀਆਂ ਫਿਲਮਾਂ ਕੀਤੀਆਂ। ਇਨ੍ਹਾਂ ਵਿਚ ‘ਗਮਨ’ (1978),  ‘ਸ਼ੌਕੀਨ’ (1982), ‘ਦੇਸ਼ ਪ੍ਰੇਮੀ‘ (1982), ‘ਅਰਥ’ (1982), ‘ਮੰਡੀ’ (1983) ਅਤੇ  ‘ਨਿਸ਼ਾਨ’ (1983) ਵਰਗੀਆਂ ਫਿਲਮਾਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News