''ਲਾਈਕ ਯੂ'' ਗੀਤ ਨਾਲ ਹਰ ਪਾਸੇ ਛਾਏ ਗੈਰੀ ਸੰਧੂ (ਵੀਡੀਓ)

10/7/2019 11:36:37 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਦਾ ਨਵਾਂ ਗੀਤ 'ਲਾਈਕ ਯੂ' ਰਿਲੀਜ਼ ਹੋ ਚੁੱਕਿਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਗੀਤ ਨੂੰ ਲਿਖਿਆ, ਕੰਪੋਜ਼ ਅਤੇ ਗਾਇਆ ਗੈਰੀ ਸੰਧੂ ਨੇ ਖੁਦ ਹੈ। ਗੈਰੀ ਸੰਧੂ ਦੇ ਇਸ ਗੀਤ 'ਚ ਰੈਪ ਦਾ ਤੜਕਾ ਵੀ ਲਗਾਇਆ ਗਿਆ ਹੈ, ਜਿਹੜਾ ਲੋਕੋ ਇੰਕ ਵੱਲੋਂ ਕੀਤਾ ਗਿਆ ਹੈ। ਮਨਪ੍ਰੀਤ ਤੂਰ ਨੇ ਗੀਤ 'ਚ ਫੀਚਰ ਕੀਤਾ ਹੈ। ਦੱਸ ਦਈਏ ਕਿ 'ਲਾਈਕ ਯੂ' ਗੀਤ ਨੂੰ ਮਿਊਜ਼ਿਕ ਰਾਹੁਲ ਸਾਥੁ ਨੇ ਦਿੱਤਾ ਹੈ ਅਤੇ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਨਿਰਦੇਸ਼ਕ ਸੁੱਖ ਸੰਘੇੜਾ ਵੱਲੋਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਗਾਇਕ ਗੈਰੀ ਸੰਧੂ ਨੂੰ ਪਿਛਲੇ ਦਿਨੀਂ ਮਾਂ ਦੇ ਵਿਛੋੜੇ ਨਾਲ ਭਾਰੀ ਸਦਮਾ ਪਹੁੰਚਿਆ ਹੈ। ਹੁਣ ਗੈਰੀ ਸੰਧੂ ਵਾਪਸ ਕੰਮ 'ਤੇ ਲੱਗ ਚੁੱਕੇ ਹਨ ਅਤੇ ਆਉਂਦੇ ਹੀ ਹਰ ਪਾਸੇ ਛਾਅ ਚੁੱਕੇ ਹਨ। ਗੀਤ ਨੂੰ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News