ਬੀਮਾਰ ਬਜ਼ੁਰਗ ਮਹਿਲਾ ਹੋਈ ਗੈਰੀ ਸੰਧੂ ਦੀ ਦੀਵਾਨੀ (ਵੀਡੀਓ)

12/2/2019 12:56:48 PM

ਜਲੰਧਰ (ਬਿਊਰੋ) — ਗਾਇਕ ਗੈਰੀ ਸੰਧੂ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ। ਉਹ ਆਪਣੇ ਗੀਤਾਂ 'ਤੇ ਥਿਰਕਣ ਲਈ ਮਜ਼ਬੂਰ ਕਰ ਦਿੰਦੇ ਹਨ। ਗੈਰੀ ਸੰਧੂ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਦੀ ਇਕ ਬਜ਼ੁਰਗ ਪ੍ਰਸ਼ੰਸਕ ਨਜ਼ਰ ਆ ਰਹੀ ਹੈ। ਇਹ ਬਜ਼ੁਰਗ ਮਹਿਲਾ ਗੈਰੀ ਦਾ ਗੀਤ 'ਹੌਲੀ ਹੌਲੀ ਗਿੱਧੇ ਵਿੱਚ' ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਗੈਰੀ ਵਲੋਂ ਸ਼ੇਅਰ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਲੋਕ ਕਾਫੀ ਕੁਮੈਂਟਸ ਤੇ ਲਾਈਕ ਵੀ ਕਰ ਰਹੇ ਹਨ।

 

 
 
 
 
 
 
 
 
 
 
 
 
 
 

God bless @kanwarpreetkarwal bibi she’s so cute

A post shared by Garry Sandhu (@officialgarrysandhu) on Nov 30, 2019 at 10:31pm PST

ਦੱਸ ਦਈਏ ਕਿ ਵੀਡੀਓ 'ਚ ਨਜ਼ਰ ਆਉਣ ਵਾਲੀ ਇਹ ਬਜ਼ੁਰਗ ਮਹਿਲਾ ਭਾਵੇਂ ਬੀਮਾਰ ਨਜ਼ਰ ਆ ਰਹੇ ਹਨ ਪਰ ਉਹ ਗੈਰੀ ਦਾ ਗੀਤ ਗੁਣਗੁਨਾ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੈਰੀ ਨੇ ਉਨ੍ਹਾਂ ਦੀ ਤੰਦਰੁਸਤ ਸਿਹਤ ਦੀ ਦੁਆ ਵੀ ਕੀਤੀ ਹੈ। ਗੈਰੀ ਸੰਧੂ ਦੇ ਗੀਤ 'ਹੌਲੀ ਹੌਲੀ ਗਿੱਧੇ ਵਿੱਚ' ਦੀ ਗੱਲ ਕੀਤੀ ਜਾਵੇ ਤਾਂ ਇਹ ਗੀਤ ਕਾਫੀ ਹਿੱਟ ਹੋਇਆ ਹੈ। ਇਸ ਗੀਤ ਨੂੰ ਅਜੇ ਦੇਵਗਨ ਦੀ ਫਿਲਮ 'ਚ ਨਵੇਂ ਰੂਪ 'ਚ ਪੇਸ਼ ਕੀਤਾ ਗਿਆ ਸੀ। ਗੈਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦਾ ਗੀਤ 'ਲਾਈਕ ਯੂ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News