ਮਾਂ ਦੇ ਸਦਮੇ ਤੋਂ ਉਭਰ ਨਹੀਂ ਪਾ ਰਹੇ ਗੈਰੀ ਸੰਧੂ, ਸ਼ੇਅਰ ਕੀਤੀ ਭਾਵੁਕ ਪੋਸਟ

10/9/2019 11:26:31 AM

ਜਲੰਧਰ (ਬਿਊਰੋ) — ਕੁਝ ਦਿਨ ਪਹਿਲਾਂ ਹੀ ਗਾਇਕ ਗੈਰੀ ਸੰਧੂ ਦੇ ਮਾਤਾ ਜੀ ਅਵਤਾਰ ਕੌਰ ਇਸ ਦੁਨੀਆ ਤੋਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਇਸ ਨਾਲ ਗੈਰੀ ਸੰਧੂ ਨੂੰ ਭਾਰੀ ਸਦਮਾ ਪਹੁੰਚਿਆ ਅਤੇ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਗਾਇਕ ਤੇ ਗੀਤਕਾਰ ਗੈਰੀ ਸੰਧੂ ਨੇ ਹੁਣ ਆਪਣੇ ਸੋਸ਼ਲ ਮੀਡੀਆ 'ਤੇ ਮਾਂ ਨਾਲ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਸੰਦੇਸ਼ ਲਿਖਿਆ। ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ,”''ਮੈਂ ਆਪਣੀ ਜ਼ਿੰਦਗੀ 'ਚ ਬਹੁਤ ਉਤਰਾਅ ਚੜ੍ਹਾਅ ਦੇਖੇ ਹਨ ਪਰ ਮਾਂ ਨੇ ਮੈਨੂੰ ਕਦੇ ਵੀ ਛੋਟਾ ਮਹਿਸੂਸ ਨਹੀਂ ਹੋਣ ਦਿੱਤਾ। ਉਹ ਹਮੇਸ਼ਾ ਮੇਰਾ ਹੌਂਸਲਾ ਵਧਾਉਂਦੀ ਰਹੀ। ਜਦੋਂ ਪੂਰੀ ਦੁਨੀਆ ਸੋਚਦੀ ਕਿ ਤੁਸੀਂ ਹਾਰ ਚੁੱਕੇ ਹੋ ਤਾਂ ਸਿਰਫ ਮਾਂ ਹੀ ਹੁੰਦੀ ਹੈ, ਜੋ ਤੁਹਾਡੇ 'ਤੇ ਭਰੋਸਾ ਕਰਦੀ ਹੈ। ਤੈਨੂੰ ਯਾਦ ਕਰਦਾ ਹਾਂ ਮਾਂ।''

PunjabKesari

ਦੱਸ ਦਈਏ ਕਿ ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ 19 ਸਤੰਬਰ ਦੁਪਹਿਰ ਬਾਅਦ ਆਖਰੀ ਸਾਹ ਲਏ ਸਨ। ਗੈਰੀ ਸੰਧੂ ਆਪਣੇ ਮਾਤਾ-ਪਿਤਾ ਦਾ ਕਾਫੀ ਮੋਹ ਕਰਦੇ ਸਨ। ਮਾਤਾ-ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਨ੍ਹਾਂ ਨੇ ਆਪਣੀ ਗਰਦਨ 'ਤੇ ਮਾਤਾ-ਪਿਤਾ ਦੇ ਨਾਂ ਦਾ ਟੈਟੂ ਵੀ ਕਰਵਾਇਆ ਹੈ। ਗੈਰੀ ਨੂੰ ਹੀ ਨਹੀਂ ਉਨ੍ਹਾਂ ਦੀ ਮਾਂ ਦੇ ਦੁਨੀਆ ਤੋਂ ਜਾਣ ਦਾ ਸਦਮਾ ਸਾਰੀ ਪੰਜਾਬੀ ਇੰਡਸਟਰੀ ਨੂੰ ਪਹੁੰਚਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News